ETV Bharat / state

ਫ਼ਿਲੌਰ 'ਚ ਆਟੋ ਪਾਰਟਸ ਦੀ ਫੈਕਟਰੀ ਵਿੱਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ

author img

By

Published : Feb 5, 2021, 7:14 PM IST

ਫਿਲੌਰ ਤੇ ਨੂਰਮਹਿਲ ਰੋਡ 'ਤੇ ਫਰੈਂਡਜ਼ ਆਟੋ ਪਾਰਟਸ ਫੈਕਟਰੀ ਵਿੱਚ ਬੀਤੀ ਰਾਤ ਫੈਕਟਰੀ ਦੇ ਪਿਛਲੇ ਪਾਸਿਓਂ ਕੰਧ ਟੱਪ ਕੇ ਚੋਰਾਂ ਨੇ ਅੰਦਰ ਦੇ ਦਰਵਾਜ਼ਿਆਂ ਦੇ ਤਾਲੇ ਤੋੜ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ। ਚੋਰ ਫੈਕਟਰੀ ਵਿਚੋਂ ਰੱਖੀਆਂ ਦਵਾਈਆਂ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਉਥੋਂ ਫ਼ਰਾਰ ਹੋ ਗਏ। ਪੁਲਿਸ ਨੇ ਕਾਰਵਾਈ ਅਰੰਭ ਦਿੱਤੀ ਹੈ।

Encouragement of thieves, 'theft of goods worth lakhs of rupees'
ਚੋਰਾਂ ਦੇ ਹੌਸਲੇ ਬੁਲੰਦ, 'ਲੱਖਾਂ ਰੁਪਏ ਦਾ ਸਾਮਾਨ ਚੋਰੀ'

ਜਲੰਧਰ: ਫਿਲੌਰ ਤੇ ਨੂਰਮਹਿਲ ਰੋਡ 'ਤੇ ਫਰੈਂਡਜ਼ ਆਟੋ ਪਾਰਟਸ ਫੈਕਟਰੀ ਵਿੱਚ ਬੀਤੀ ਰਾਤ ਫੈਕਟਰੀ ਦੇ ਪਿਛਲੇ ਪਾਸਿਓਂ ਕੰਧ ਟੱਪ ਕੇ ਚੋਰਾਂ ਨੇ ਅੰਦਰ ਦੇ ਦਰਵਾਜ਼ਿਆਂ ਦੇ ਤਾਲੇ ਤੋੜ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ। ਚੋਰ ਫੈਕਟਰੀ ਵਿਚੋਂ ਰੱਖੀਆਂ ਦਵਾਈਆਂ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਉਥੋਂ ਫ਼ਰਾਰ ਹੋ ਗਏ।

ਜਾਣਕਾਰੀ ਦਿੰਦੇ ਹੋਏ ਫੈਕਟਰੀ ਦੇ ਮੈਨੇਜਰ ਨੇ ਦੱਸਿਆ ਕਿ ਤਕਰੀਬਨ ਢਾਈ ਤੋਂ ਤਿੰਨ ਲੱਖ ਦਾ ਸਾਮਾਨ ਚੋਰੀ ਹੋ ਚੁੱਕਾ ਹੈ। ਚੋਰ ਪਿਛਲੇੇ ਦਰਵਾਜ਼ਿਆਂ ਦੇ ਤਾਲੇ ਤੋੜ ਕੇ ਅੰਦਰੋਂ ਸਾਮਾਨ ਲੈ ਕੇ ਚਲੇ ਗਏ।

ਇਸ ਮੌਕੇ ਜਦੋਂ ਰਾਤ ਦੇ ਚੌਕੀਦਾਰ ਦੇ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦੀ ਡਿਊਟੀ ਰਾਤੀਂ ਗਿਆਰਾਂ ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਪਰ ਉਸ ਨੇ ਇੱਕ ਵਜੇ ਦੇ ਕਰੀਬ ਫੈਕਟਰੀ ਦਾ ਪੂਰਾ ਗੇੜਾ ਲਗਾਇਆ ਸੀ ਅਤੇ ਜਿਸ 'ਤੇ ਉਸ ਨੂੰ ਕੋਈ ਵੀ ਆਵਾਜ਼ ਨਹੀਂ ਸੁਣਾਈ ਦਿੱਤੀ ਨਾ ਹੀ ਕੋਈ ਸ਼ੱਕ ਪਿਆ ਪਰ ਜਦੋਂ ਸਵੇਰੇ ਦੇਖਿਆ ਤਾਂ ਅੰਦਰੋਂ ਸਾਮਾਨ ਚੋਰੀ ਹੋ ਚੁੱਕਾ ਸੀ।

ਮੌਕੇ 'ਤੇ ਪੁੱਜੇ ਥਾਣਾ ਫਿਲੌਰ ਦੇ ਏਐਸਆਈ ਅਨਵਰ ਮਸੀਹ ਨੇ ਦੱਸਿਆ ਕਿ ਚੋਰ ਪਿੱਛੋਂ ਆਏ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਫੈਕਟਰੀ ਦੇ ਪਿਛਲੀ ਦੀਵਾਰ 'ਤੇ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਵੀ ਹੈ ਅਤੇ ਜਲਦ ਹੀ ਇਨ੍ਹਾਂ ਨੂੰ ਫੜ ਲਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.