ਜਲੰਧਰ: ਅਕਸਰ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਘਰ ਵਿੱਚ ਕਿਸੇ ਵੀ ਨੌਕਰ ਨੂੰ ਰੱਖਣ ਤੋਂ ਪਹਿਲਾਂ ਉਸ ਦੀ ਪੂਰੀ ਜਾਂਚ ਪੜਤਾਲ ਕਰ ਉਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਜਾਵੇ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਇਸ ਤੋਂ ਅਣਗਹਿਲੀ ਕਰ ਲੈਂਦੇ ਹਨ ਜਿਸ ਦੇ ਚੱਲਦੇ ਉਨ੍ਹਾਂ ਨੂੰ ਲੱਖਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਸ਼ਕਤੀ ਨਗਰ ਇਲਾਕੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਦੋ ਪਰਵਾਸੀ ਮਹਿਲਾਵਾਂ ਵੱਲੋਂ ਇੱਕ ਘਰ ਦੇ ਅੰਦਰ ਵੜ ਕੇ ਉਥੋਂ ਕਰੀਬ ਪੰਜਾਹ ਤੋਲੇ ਸੋਨੇ ਦੀ ਚੋਰੀ ਕੀਤੀ ਗਈ ਹੈ।
ਦਰਅਸਲ ਇਹ ਦੋਵੇਂ ਮਹਿਲਾਵਾਂ ਸ਼ਕਤੀ ਨਗਰ ਦੇ ਇੱਕ ਘਰ ਵਿੱਚ ਜਿੱਥੇ ਘਰ ਦੀ ਮਾਲਕਣ ਇਕੱਲੀ ਹੀ ਘਰ ਵਿੱਚ ਸੀ ਕੰਮ ਮੰਗਣ ਦੇ ਬਹਾਨੇ ਗਈਆਂ ਸਨ। ਇਸ ਦੌਰਾਨ ਘਰ ਵਿਚ ਇਕੱਲੀ ਮਹਿਲਾ ਨੂੰ ਦੇਖ ਉਨ੍ਹਾਂ ਦੇ ਘਰ ਦੇ ਅੰਦਰੋਂ ਕਰੀਬ ਪੰਜਾਹ ਤੋਲੇ ਸੋਨਾ ਚੋਰੀ ਕੀਤਾ ਗਿਆ ਹੈ ਅਤੇ ਇਸ ਵਾਰਦਾਤ ਤੋਂ ਬਾਅਦ ਮਹਿਲਾਵਾਂ ਮੌਕੇ ਤੋਂ ਫਰਾਰ ਹੋ ਗਈਆਂ ਹਨ। ਪੀੜਤ ਪਰਿਵਾਰ ਵੱਲੋਂ ਅਜਿਹੇ ਇਲਜ਼ਾਮ ਕੰਮ ਮੰਗਣ ਆਈਆਂ ਮਹਿਲਾਵਾਂ ਉੱਪਰ ਲਗਾਏ ਗਏ ਹਨ।
ਪਰਿਵਾਰ ਵੱਲੋਂ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਲਿਆਂਦੀ ਹੈ ਜਿਸ ਵਿੱਚ ਦੋਵੇਂ ਪਰਵਾਸੀ ਮਹਿਲਾਵਾਂ ਘਰ ਬਾਹਰ ਬੈਠੀਆਂ ਦਿਖਾਈ ਦੇ ਰਹੀਆਂ ਹਨ। ਪੀੜਤ ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ। ਪੁਲਿਸ ਨੇ ਮੌਕੇ ਉੱਪਰ ਪਹੁੰਚ ਪੀੜਤਾ ਦੇ ਬਿਆਨਾਂ ਦੇ ਆਧਾਰ ਉੱਪਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਮਹਿਲਾਵਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਏਐਸਆਈ ਨੇ ਮਾਮਲਾ ਨਾ ਦਰਜ ਕਰਨ ’ਤੇ ਮੰਗੀ ਰਿਸ਼ਵਤ, ਵਿਧਾਇਕ ਨੇ ਕੀਤਾ ਕਾਬੂ