ETV Bharat / state

ਮਾਸਟਰ ਸਲੀਮ ਦੀ ਭਾਬੀ ਦਾ ਸੜਕ ਹਾਦਸੇ 'ਚ ਦੇਹਾਂਤ

author img

By

Published : Sep 18, 2019, 7:34 PM IST

ਪੰਜਾਬ ਅਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੀ ਭਾਬੀ ਦਾ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਹੈ। ਜਲੰਧਰ ਦੇ ਨਕੋਦਰ ਰੋਡ ਉੱਤੇ ਇਹ ਹਾਦਸਾ ਵਾਪਰਿਆ।

ਫ਼ੋਟੋ

ਜਲੰਧਰ: ਪੁਲਿਸ ਨੂੰ ਚਕਮਾ ਦੇ ਤੇਜ਼ ਰਫ਼ਤਾਰ ਨਾਲ ਜਾ ਰਹੇ ਵਾਹਨਾਂ ਕਾਰਨ ਕਾਫ਼ੀ ਹਾਦਸੇ ਵਾਪਰਦੇ ਹਨ। ਅਜਿਹਾ ਹੀ ਹਾਦਸਾ ਬੁੱਧਵਾਰ ਨੂੰ ਜਲੰਧਰ ਵਿਖੇ ਹੋਇਆ ਜਦ ਇੱਕ ਟਿੱਪਰ ਚਾਲਕ ਨੇ ਮੋਟਰਸਾਈਕਲ 'ਤੇ ਜਾ ਰਹੇ ਪਿਓ ਧੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੀ ਸ਼ਿਕਾਰ ਹੋਈ ਔਰਤ ਮਸ਼ਹੂਰ ਗਾਇਕ ਮਾਸਟਰ ਸਲੀਮ ਦੀ ਭਾਬੀ ਹੋ।

ਵੀਡੀਓ

ਹੋਰ ਪੜ੍ਹੋ: ਮੋਹਾਲੀ: ਤੇਜ਼ ਰਫਤਾਰ ਕਾਰ ਅਤੇ ਓਵਰਲੋਡ ਆਟੋ ਵਿਚਾਲੇ ਟੱਕਰ, 2 ਦੀ ਮੌਤ 9 ਫੱਟੜ

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਪੰਜਾਬ ਦੇ ਗਾਇਕ ਮਾਸਟਰ ਸਲੀਮ ਦੀ ਭਾਬੀ ਦੀ ਮੌਤ ਹੋਈ ਹੈ। ਉਹ ਆਪਣੇ ਪਿਤਾ ਨਾਲ ਕਿਸੇ ਕੰਮ ਜਾ ਰਹੀ ਸੀ ਜਦ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਜ਼ਖਮੀ ਔਰਤ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਦੋਨੋਂ ਕਿਸੇ ਕੰਮ ਲਈ ਜਾ ਰਹੇ ਸਨ ਜਦ ਪਿੱਛੋ ਤੇਜ਼ ਰਫ਼ਤਾਰ ਨਾਲ ਟਿੱਪਰ ਨੇ ਉਨ੍ਹਾਂ ਟੱਕਰ ਮਾਰੀ ਤੇ ਔਰਤ ਨੂੰ ਘਸੀਟਦਾ ਹੋਇਆ ਲੈ ਗਿਆ।

ਹੋਰ ਪੜ੍ਹੋ: ਸੁਡਾਨ ਵਿਚ ਲੋਕਤੰਤਰ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਲੋਕ ਉੱਤਰੇ ਸੜਕਾਂ ਤੇ

ਪੁਲਿਸ ਦਾ ਕਹਿਣਾ ਹੈ ਕਿ ਟਿੱਪਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਡਰਾਈਵਰ ਦੀ ਤਲਾਸ਼ ਕੀਤੀ ਜਾ ਰਹੀ ਹੈ, ਜੋ ਹਾਦਸੇ ਤੋਂ ਬਾਅਦ ਫਰਾਰ ਹੋ ਗਿਆ ਸੀ। ਮ੍ਰਿਤਕ ਨੂੰ ਜਲੰਧਰ ਦੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨਵਾਂ ਮੋਟਰ ਵਹੀਕਲ ਲਾਗੂ ਹੋਣ ਤੋਂ ਬਾਅਦ ਵੀ ਅਜਿਹੇ ਹਾਦਸੇ ਦਾ ਹੋਣਾ, ਪ੍ਰਸ਼ਾਸਨ ਦੀ ਲਾਹਪਰਵਾਹੀ ਹੀ ਕਹੀ ਜਾ ਸਕਦੀ ਹੈ।

Intro:ਪੰਜਾਬ ਅਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੀ ਭਾਬੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ . ਜਲੰਧਰ ਦੇ ਨਕੋਦਰ ਰੋਡ ਉੱਤੇ ਨਾਰੀ ਨਿਕੇਤਨ ਲੱਗੇ ਹੋਇਆ ਹਾਦਸਾ।Body:ਜਲੰਧਰ ਸ਼ਹਿਰ ਦੇ ਵਿੱਚੋ ਵਿੱਚ ਦਿਨ ਦਿਹਾੜੇ ਪੁਲਿਸ ਨੂੰ ਤਾਕ ਵਿੱਚ ਰੱਖ ਕੇ ਚੱਲਣ ਵਾਲੇ ਟਰੱਕ ਅਤੇ ਟਿੱਪਰਾਂ ਕਰਕੇ ਅੱਜ ਫਿਰ ਜਲੰਧਰ ਵਿੱਚ ਇੱਕ ਇਨਸਾਨ ਦੀ ਮੌਤ ਹੋ ਗਈ . ਪੰਜਾਬ ਅਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੀ ਭਾਬੀ ਪ੍ਰਵੀਨ ਕੁਮਾਰੀ ਆਪਣੇ ਪਿਤਾ ਨਾਲ ਕਿਸੇ ਕੰਮ ਲਈ ਜਾ ਰਹੇ ਸੀ ਕਿ ਨਕੋਦਰ ਰੋਡ ਉੱਤੇ ਨਾਰੀ ਨਿਕੇਤਨ ਲਾਗੇ ਇੱਕ ਟਿੱਪਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਮਾਸਟਰ ਸਲੀਮ ਦੀ ਭਾਬੀ ਪ੍ਰਵੀਨ ਕੁਮਾਰੀ ਗੰਭੀਰ ਜ਼ਖ਼ਮੀ ਹੋ ਗਈ ਜਿਨ੍ਹਾਂ ਨੂੰ ਫ਼ੌਰਨ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ .

ਬਾਈਟ: ਪ੍ਰਵੀਨ ਕੁਮਾਰੀ ਦੇ ਪਿਤਾ

ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਟਿੱਪਰ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਡਰਾਈਵਰ ਦੀ ਤਲਾਸ਼ ਕੀਤੀ ਜਾ ਰਹੀ ਹੈ ਫਿਲਹਾਲ ਪ੍ਰਵੀਨ ਕੁਮਾਰੀ ਤੇ ਸਭ ਨੂੰ ਜਲੰਧਰ ਦੇ ਸਿਵਲ ਹਾਸਪੀਟਲ ਵਿਖੇ ਪੋਸਟਮਾਰਟਮ ਲਈ ਰੱਖਿਆ ਗਿਆ ਹੈ ਜਿਸ ਤੋਂ ਬਾਅਦ ਉਸ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ

ਬਾਈਟ: ਏ ਐੱਸ ਆਈ ਰਣਜੀਤ ਸਿੰਘConclusion:ਜਲੰਧਰ ਦੀਆਂ ਸੜਕਾਂ ਤੇ ਨੋ ਐਂਟਰੀ ਵੇਲੇ ਵੀ ਚੱਲਣ ਵਾਲੇ ਇਹ ਟਰੱਕ ਅਤੇ ਟਿੱਪਰ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਤਾਂ ਲਾਉਂਦੇ ਹੀ ਹਨ ਨਾਲ ਹੀ ਇਨ੍ਹਾਂ ਕਰਕੇ ਕਈ ਅਨਮੋਲ ਜਾਨਾਂ ਚਲੀਆਂ ਜਾਂਦੀਆਂ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.