ਜਲੰਧਰ: ਕੋਰੋਨਾ ਮਹਾਂਮਾਰੀ ਦੌਰਾਨ ਮੈਡੀਕਲ ਸਟੋਰ ਵਾਲੇ ਦਵਾਈਆਂ ਨੂੰ ਬਲੈਕ ਵਿਚ ਵਿਕਣੀਆਂ ਸ਼ੁਰੂ ਹੋ ਗਈਆ ਹਨ।ਜਲੰਧਰ ਵਿਚ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਿਛਲੇ ਕਈ ਦਿਨਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆ ਹਨ।ਸਿਹਤ ਵਿਭਾਗ ਦੀਆਂ ਟੀਮਾਂ ਨੇ ਕਈ ਦਵਾਈਆ ਦੇ ਸਟੋਰਾਂ ਖਿਲਾਫ਼ ਕਾਰਵਾਈ ਵੀ ਕੀਤੀ ਹੈ।ਜਲੰਧਰ ਦੇ ਸੋਢਲ ਰੋਡ 'ਤੇ ਮੌਜੂਦ ਏ ਆਰ ਮੈਡੀ ਸਿੰਘ ਸਟੋਰ ਉਤੇ ਛਾਪੇਮਾਰੀ ਕਰ ਟਰਾਮਾਡੋਲ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆ ਹਨ।
ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ
ਮਹਿਲਾ ਡਰੱਗ ਇੰਸਪੈਕਟਰ ਅਨੁਪਮਾ ਕਾਲੀਆ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਟਰਾਮਾਡੋਲ ਮੈਡੀਸਿਨ ਸੋਢਲ ਰੋਡ ਦੇ ਕੋਲ ਐੱਸ ਆਰ ਮੈਡੀਕਲ ਸਟੋਰ ਤੇ ਵਿਕਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਜਦੋਂ ਰੇਡ ਕੀਤੀ ਤਾਂ ਉਥੋਂ ਅੱਠ ਸੌ ਨੱਬੇ ਗੋਲੀਆਂ ਟਰਾਮਾਡੋਲ ਦੀਆਂ ਬਰਾਮਦ ਹੋਈਆਂ ਅਤੇ ਨਾਲ ਹੀ ਉਨ੍ਹਾਂ ਨੇ ਕਈ ਮੈਡੀਸਨ ਨਸ਼ੇ ਵੀ ਬਰਾਮਦ ਕੀਤੀਆਂ। ਜਿਸ ਤੋਂ ਬਾਅਦ ਮੈਡੀਕਲ ਸਟੋਰ ਦੇ ਮਾਲਿਕ ਨੂੰ ਹਿਰਾਸਤ ਵਿੱਚ ਲੈ ਕੇ ਉਸ ਤੇ ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਪੁਲਿਸ ਨੂੰ ਸਬੂਤ ਸਮੇਤ ਦਵਾਈਆਂ ਸੌਂਪ ਦਿੱਤੀਆ ਹਨ।
ਮੈਡੀਕਲ ਸਟੋਰ ਉਤੇ ਮਾਮਲਾ ਦਰਜ
ਇਸ ਮੌਕੇ ਪੁਲਿਸ ਅਧਿਕਾਰੀ ਮੁਕੇਸ਼ ਕੁਮਾਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੈਡੀਕਲ ਸਟੋਰ ਦਾ ਮਾਲਕ ਨਸ਼ੀਲੀਆਂ ਦਵਾਈਆਂ ਵੇਚਣ ਦਾ ਕੰਮ ਕਰਦਾ ਹੈ ਅਤੇ ਜਿਸ 'ਤੇ ਛਾਪੇਮਾਰੀ ਕਰ ਟਰਾਮਾਡੋਲ ਮੈਡੀਸਿਨ ਦੇ ਨਾਲ ਨਸ਼ੀਲੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਕਿ ਮੁਲਜ਼ਮ ਉਤੇ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜੋ:ਕੋਰੋਨਾ ਤੋਂ ਠੀਕ ਹੋਏ ਲੋਕਾਂ ਨੂੰ ਡਾਈਟੀਸ਼ਿਅਨ ਸ਼ੋਵੀਕਾ ਨਾਗਪਾਲ ਦੀ ਇਹ ਸਲਾਹ...