ETV Bharat / state

ਕੋਰੋਨਾ ਵਾਇਰਸ: ਜੋੜਿਆਂ ਦੇ ਵਿਆਹ ਦੀਆਂ ਤਰੀਕਾਂ ਹੋ ਰਹੀਆਂ ਮੁਲਤਵੀ

author img

By

Published : Mar 17, 2020, 1:17 PM IST

ਦੁਲਹਨ ਵਾਂਗ ਸਜੇ ਮੈਰਿਜ ਪੈਲੇਸਾਂ ਨੂੰ ਲਾੜਾ-ਲਾੜੀ ਦੀ ਉਡੀਕ ਹੈ, ਪਰ ਕੋਰੋਨਾ ਵਾਇਰਸ ਦੇ ਕਹਿਰ ਕਰਕੇ ਵਿਆਹ ਦੀਆਂ ਤਰੀਕਾਂ ਪ੍ਰਭਾਵਿਤ ਹੋ ਰਹੀਆਂ ਹਨ।

marriage functions, Corona virus
ਫ਼ੋਟੋ

ਜਲੰਧਰ: ਕੋਰੋਨਾ ਵਾਇਰਸ ਦਾ ਅਸਰ ਹੁਣ ਵੱਡੇ-ਵੱਡੇ ਕਾਰੋਬਾਰਾਂ ਦੇ ਨਾਲ-ਨਾਲ ਲੋਕਾਂ ਦੇ ਵਿਆਹ ਸ਼ਾਦੀਆਂ ਉੱਪਰ ਵੀ ਪੈ ਰਿਹਾ ਹੈ। ਜਲੰਧਰ ਵਿੱਚ ਵੱਖ-ਵੱਖ ਮੈਰਿਜ ਪੈਲੇਸਾਂ ਵਿੱਚ ਪਿਛਲੇ ਕੁਝ ਦਿਨਾਂ ਅੰਦਰ ਹੁਣ ਤੱਕ 50 ਤੋਂ ਵੱਧ ਵਿਆਹ ਦੀਆਂ ਤਰੀਕਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

ਵੇਖੋ ਵੀਡੀਓ

ਇਨ੍ਹਾਂ ਵਿੱਚ ਜ਼ਿਆਦਾਤਰ ਵਿਆਹ ਸਮਾਗਮਾਂ ਵਿੱਚ ਜਾਂ ਤਾਂ ਐਨਆਰਆਈ ਦੇ ਬੱਚਿਆਂ ਦਾ ਵਿਆਹ ਸੀ, ਜਾਂ ਫਿਰ ਐਨਆਰਆਈ ਲੋਕਾਂ ਨੇ ਉਸ ਵਿਆਹ ਵਿੱਚ ਸ਼ਿਰਕਤ ਕਰਨੀ ਸੀ। ਹਾਲਾਤ ਇਥੋਂ ਤੱਕ ਪਹੁੰਚ ਗਏ ਕਿ ਜਲੰਧਰ ਵਿਖੇ ਐਨਆਰਆਈ ਪਰਿਵਾਰਾਂ ਵੱਲੋਂ ਆਪਣੇ ਬੱਚਿਆਂ ਦੇ ਵਿਆਹ ਲਈ ਮੈਰਿਜ ਪੈਲੇਸ ਤੱਕ ਬੁੱਕ ਕਰਨ ਤੋਂ ਬਾਅਦ, ਹੁਣ ਅਗਲੀ ਤਰੀਕ ਤੱਕ ਉਸ ਨੂੰ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਦਾ ਪੰਜਾਬ ਆਉਣਾ ਮੁਸ਼ਕਿਲ ਹੋ ਗਿਆ ਹੈ।

ਇਸ ਬਾਰੇ ਦੱਸਦੇ ਹੋਏ ਪੈਲੇਸ ਦੇ ਮਾਲਕ ਰਣਬੀਰ ਸਿੰਘ ਟੁੱਟ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਰਕੇ ਉਨ੍ਹਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਦਿਨਾਂ ਵਿੱਚ ਜਦੋਂ ਲੋਕਾਂ ਦੇ ਵਿਆਹ ਕਰਕੇ ਉਨ੍ਹਾਂ ਦੇ ਪੈਲੇਸ ਰੋਜ਼ ਬੁੱਕ ਹੁੰਦੇ ਸਨ, ਹੁਣ ਉਨ੍ਹਾਂ ਦੀ ਬੁਕਿੰਗ ਰੱਦ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਤਿੰਨ ਦਿਨਾਂ ਵਿੱਚ ਜਲੰਧਰ ਵਿੱਚ ਕਰੀਬ ਪੰਜਾਹ ਤੋਂ ਜ਼ਿਆਦਾ ਵਿਆਹ ਦੀ ਬੁਕਿੰਗ ਕੈਂਸਲ ਹੋ ਚੁੱਕੀ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਕਦੋਂ ਤੱਕ ਇਹ ਕੋਰੋਨਾ ਦਾ ਕਹਿਰ ਖ਼ਤਮ ਹੁੰਦਾ ਹੈ ਅਤੇ ਮੈਰਿਜ ਪੈਲੇਸਾਂ ਦੇ ਕਾਰੋਬਾਰ ਦੇ ਨਾਲ ਨਾਲ ਲਾੜਾ ਲਾੜੀ ਦੇ ਵਿਆਹ ਦੀ ਉਡੀਕ ਵੀ ਖ਼ਤਮ ਹੁੰਦੀ ਹੈ।

ਇਹ ਵੀ ਪੜ੍ਹੋ: ਉਹ ਜੋ ਜਿਉਂਦੇ ਨੇ ਅਣਖ ਦੇ ਨਾਲ - ਭਾਗ 9

ETV Bharat Logo

Copyright © 2024 Ushodaya Enterprises Pvt. Ltd., All Rights Reserved.