ਜਲੰਧਰ: ਕੋਰੋਨਾ ਨੇ ਪੂਰੀ ਦੁਨੀਆ ਵਿੱਚ ਦਹਿਸ਼ਤ ਫੈਲਾਈ ਹੋਈ ਹੈ ਤੇ ਆਉਣ ਵਾਲੇ ਕਈ ਮਹੀਨਿਆਂ ਤੱਕ ਇਸ ਦਾ ਕਹਿਰ ਜਾਰੀ ਰਹਿ ਸਕਦਾ ਹੈ। ਇਸ ਤੋਂ ਬਚਣ ਲਈ ਡਬਲਿਊਐੱਚਓ ਵੱਲੋਂ ਦੱਸੇ ਗਏ ਉਪਾਅ ਉੱਤੇ ਵੀ ਧਿਆਨ ਰੱਖਣਾ ਪਵੇਗਾ।
ਇਸ ਨੂੰ ਧਿਆਨ ਵਿੱਚ ਰੱਖਦਿਆਂ ਕਪੂਰਥਲਾ ਵਿਖੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪੰਜ ਯੰਤਰਾਂ ਦੀ ਖੋਜ ਕੀਤੀ ਹੈ। ਵਿਦਿਆਰਥੀਆਂ ਨੇ ਅਜਿਹੇ ਯੰਤਰ ਬਣਾਏ ਹਨ ਜਿਨ੍ਹਾਂ ਤੋਂ ਲੋਕਾਂ ਨੂੰ ਫਾਇਦਾ ਹੋਵੇਗਾ।
ਦੱਸ ਦਈਏ, ਕਪੂਰਥਲਾ ਦੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇੱਕ ਇਦਾਂ ਦਾ ਯੰਤਰ ਬਣਾਇਆ ਹੈ ਜੋ ਕਿ ਤੁਹਾਨੂੰ ਹਰ ਵੇਲੇ ਸਮਾਜਿਕ ਦੂਰੀ ਬਣਾਏ ਰੱਖਣ ਦਾ ਧਿਆਨ ਦਿਵਾਉਂਦਾ ਰਹੇਗਾ। ਜੇਕਰ ਤੁਸੀਂ ਕਿਸੇ ਦੇ ਨੇੜੇ ਹੋ ਕੇ ਖੜ੍ਹੇ ਹੋ ਜਾਵੋਗੇ ਤਾਂ ਉਦੋਂ ਹੀ ਅਲਾਰਮ ਬੱਜ ਜਾਵੇਗਾ, ਅਜਿਹਾ ਯੰਤਰ ਹੈ 'ਕਵਚ'। ਇਸ ਦੇ 2 ਵਰਜ਼ਨ ਬਣਾਏ ਗਏ ਹਨ। ਇਸ ਦੇ ਨਾਲ ਹੀ ਇਸ ਯੰਤਰ ਤੋਂ ਇਹ ਵੀ ਪਤਾ ਲੱਗੇਗਾ ਕਿ ਕਿਸ ਨੂੰ ਬੁਖ਼ਾਰ ਹੈ।
ਇਸ ਯੰਤਰ ਨੂੰ ਬਣਾਉਣ ਵਿੱਚ ਕਰੀਬ ਇੱਕ ਤੋਂ ਡੇਢ ਮਹੀਨਾ ਲੱਗਿਆ ਹੈ ਤੇ ਇਸ ਦੀ ਕੀਮਤ 1000 ਰੁਪਏ ਤੇ ਦੂਜੇ ਦੀ ਕੀਮਤ ਕਰੀਬ 2500 ਰੁਪਏ ਹੈ। ਇਸ ਦੇ ਨਾਲ ਹੀ 2 ਯੰਤਰ ਹੋਰ ਤਿਆਰ ਕੀਤੇ ਗਏ ਹਨ। ਇੱਕ ਡਸਟਬਿਨ ਤੇ ਦੂਜਾ ਰਾਕੇਟ ਜੋ ਕਿ ਯੂਵੀ ਰੇਡੀਏਸ਼ਨ ਤਕਨੀਕ ਤੋਂ ਬਣਾਇਆ ਗਿਆ ਹੈ।