ਜਲੰਧਰ: ਅੱਜ ਅਧਿਆਪਕ ਦਿਹਾੜਾ ਹੈ ਅਤੇ ਹਰ ਕੋਈ ਆਪਣੇ ਗੁਰੂ ਜਾਂ ਅਧਿਆਪਕ ਨੂੰ ਯਾਦ ਕਰ ਰਿਹਾ ਹੈ। ਦੁਨੀਆਂ ਵਿੱਚ ਮਸ਼ਹੂਰ ਡਬਲਿਊ ਡਬਲਿਊ ਈ ਰੈਸਲਰ ਦਿ ਗ੍ਰੇਟ ਖਲੀ ਵੀ ਅਧਿਆਪਕ ਦਿਹਾੜੇ ਮੌਕੇ ਆਪਣੇ ਗੁਰੂ ਨੂੰ ਯਾਦ ਕਰ ਰਹੇ ਹਨ।
ਅੱਜ ਜੇ ਦਿ ਗ੍ਰੇਟ ਖਲੀ ਕਿਸੇ ਮੁਕਾਮ 'ਤੇ ਹਨ ਤਾਂ ਉਸ ਦਾ ਸਿਹਰਾ ਉਹ ਆਪਣੇ ਗੁਰੂ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਮਾਹਲ ਸਿੰਘ ਭੁੱਲਰ ਨੂੰ ਦਿੰਦੇ ਹਨ।
ਦਿ ਗ੍ਰੇਟ ਖਲੀ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਆਪਣੇ ਗੁਰੂ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਮੁਤਾਬਕ ਜਦੋਂ ਉਹ ਦਿਲੀਪ ਸਿੰਘ ਰਾਣਾ ਸੀ ਤਾਂ ਉਨ੍ਹਾਂ ਦੇ ਗੁਰੂ ਨੇ ਉਨ੍ਹਾਂ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਅਤੇ ਅੱਜ ਪੂਰੀ ਦੁਨੀਆ ਉਨ੍ਹਾਂ ਨੂੰ ਦਿ ਗ੍ਰੇਟ ਖਲੀ ਦੇ ਨਾਂਅ ਨਾਲ ਜਾਣਦੀ ਹੈ।
ਉਨ੍ਹਾਂ ਮੁਤਾਬਕ ਜਦੋਂ ਉਹ ਦਿਲੀਪ ਸਿੰਘ ਰਾਣਾ ਸੀ ਤਾਂ ਕਿਸੇ ਗੁਰੂ ਨੇ ਉਨ੍ਹਾਂ ਨੂੰ ਦੁਨੀਆ ਦੇ ਸਾਹਮਣੇ ਲਿਆਇਆ ਅਤੇ ਅੱਜ ਪੂਰੀ ਦੁਨੀਆ ਉਨ੍ਹਾਂ ਨੂੰ ਦਿ ਗ੍ਰੇਟ ਖਲੀ ਦੇ ਨਾਂਅ ਨਾਲ ਜਾਣਦੀ ਹੈ।
ਗ੍ਰੇਟ ਖਲੀ ਅੱਜ ਕੱਲ੍ਹ ਜਲੰਧਰ ਵਿਚ ਸੀਡਬਲਿਊਈ ਕਾਂਟੀਨੈਂਟਲ ਰੈਸਲਿੰਗ ਐਂਟਰਟੇਨਮੈਂਟ ਦੇ ਨਾਂਅ ਤੋਂ ਇੱਕ ਅਕੈਡਮੀ ਚਲਾ ਰਹੇ ਹਨ ਜਿਸ ਵਿੱਚ ਕਾਫੀ ਰੈਸਲਰ ਉਨ੍ਹਾਂ ਤੋਂ ਸਿੱਖਿਆ ਲੈ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਗੁਰੂ ਤੇ ਚੇਲਾ ਦਾ ਜੋ ਰਿਸ਼ਤਾ ਹੁੰਦਾ ਹੈ ਉਹ ਮਾਂ ਬਾਪ ਤੋਂ ਵੀ ਵੱਧ ਕੇ ਹੁੰਦਾ ਹੈ।