ਜਲੰਧਰ: ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਚੰਗੀ ਸਿਹਤ ਦਾ ਬਹੁਤ ਫ਼ਿਕਰ ਹੋਣ ਲੱਗ ਪਿਆ ਹੈ। ਲੋਕਾਂ ਨੇ ਸਿਹਤਮੰਦ ਰਹਿਣ ਦੇ ਲਈ ਸਾਇਕਲ ਚਲਾਉਣ ਨੂੰ ਬਹੁਤ ਪਹਿਲ ਦਿੱਤੀ ਹੈ।
ਇੱਥੋਂ ਤੱਕ ਕਿ ਸਾਇਕਲ ਵੇਚਣ ਵਾਲਿਆਂ ਨੂੰ ਕੋਰੋਨਾ ਦਾ ਬਹੁਤ ਫ਼ਾਇਦਾ ਹੋਇਆ ਹੈ, ਕਿਉਂਕਿ ਲੋਕਾਂ ਨੇ ਇਸ ਦੌਰਾਨ ਸਾਇਕਲਾਂ ਦੀ ਬਹੁਤ ਖ਼ਰੀਦਦਾਰੀ ਕੀਤੀ ਹੈ।
ਜਲੰਧਰ ਦੇ ਟ੍ਰੈਫ਼ਿਕ ਦੇ ਡੀਸੀਪੀ ਨਰੇਸ਼ ਡੋਗਰਾ ਨੇ ਦੱਸਿਆ ਕਿ ਸਿਆਣੀ ਉਮਰ ਦੇ ਬੰਦੇ ਤਾਂ ਮੁੱਖ ਸੜਕਾਂ 'ਤੇ ਸਾਇਕਲ ਧਿਆਨ ਰੱਖ ਕੇ ਚਲਾਉਂਦੇ ਹਨ, ਪਰ ਜਦੋਂ ਬੱਚੇ ਹਾਈਵੇਅ ਅਤੇ ਮੁੱਖ ਸੜਕਾਂ ਉੱਤੇ ਤਾਂ ਉਹ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਅਜਿਹਾ ਹੀ ਇੱਕ ਹਾਦਸਾ ਬੀਤੀ ਕੱਲ੍ਹ ਪਟਿਆਲਾ ਵਿਖੇ ਹਾਈਵੇਅ ਉੱਤੇ ਵਾਪਰਿਆ, ਜਿਸ ਦੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਸਾਇਕਲਿੰਗ ਕਰ ਰਹੇ ਕੁੱਝ ਲੋਕਾਂ ਨੂੰ ਕੁਚਲ ਦਿੱਤਾ।
ਜਿਸ ਨੂੰ ਦੇਖਦੇ ਹੋਏ ਸਰਕਾਰ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਕਿ ਜਿਹੜੇ ਬੱਚੇ ਹਨ, ਉਹ ਸਾਇਕਲ ਕਿਸੇ ਮੈਦਾਨ ਜਾਂ ਫ਼ਿਰ ਖੁੱਲ੍ਹੀ ਥਾਂ ਜਾਂ ਫ਼ਿਰ ਪਾਰਕ ਵਿਖੇ ਚਲਾਉਣ। ਉਹ ਸੜਕਾਂ ਉੱਤੇ ਸਾਇਕਲਿੰਗ ਨਾ ਕਰਨ, ਤਾਂ ਕਿ ਸੜਕ ਹਾਦਸਿਆਂ ਤੋਂ ਬਚਾਅ ਹੋ ਸਕੇ।
ਉੱਥੇ ਹੀ ਜਲੰਧਰ ਤੋਂ ਇੱਕ ਸਾਇਕਲਿੰਗ ਕਰਨ ਵਾਲੇ ਲੜਕੇ ਪਾਰੁਲ ਨੇ ਪੰਜਾਬ ਟ੍ਰੈਫ਼ਿਕ ਪੁਲਿਸ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ ਅਤੇ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਾਡੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਅਤੇ ਸਾਡੇ ਹਿੱਤ ਵਿੱਚ ਹੈ। ਨਾਲ ਉਸ ਨੇ ਪਟਿਆਲਾ ਦੇ ਵਿੱਚ ਵਾਪਰੇ ਹਾਦਸੇ ਨੂੰ ਬਹੁਤ ਹੀ ਦਰਦਨਾਕ ਦੱਸਿਆ।