ETV Bharat / state

ਘਰ 'ਚ ਕੋਈ ਨਾ ਹੋਣ ਕਰਕੇ ਚੋਰਾਂ ਨੇ ਉਡਾਈ ਲੱਖਾਂ ਦੀ ਨਕਦੀ ਤੇ ਗਹਿਣੇ - ਜਲੰਧਰ ਵਿਜੈ ਨਗਰ

ਜਲੰਧਰ ਦੇ ਵਿਜੈ ਨਗਰ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਘਰ ਨੂੰ ਜਿੰਦਰਾ ਲੱਗਿਆ ਵੇਖ ਚੋਰਾਂ ਨੇ ਲੱਖਾਂ ਦੇ ਸੋਨੇ ਅਤੇ ਨਕਦੀ 'ਤੇ ਹੱਥ ਸਾਫ਼ ਕਰ ਦਿੱਤਾ।

jewellery and cash of lakhs theft case in jalandhar
ਘਰ 'ਚ ਕੋਈ ਨਾ ਹੋਣ ਕਰਕੇ ਚੋਰਾਂ ਨੇ ਉਡਾਈ ਲੱਖਾਂ ਦੀ ਨਕਦੀ ਤੇ ਗਹਿਣੇ
author img

By

Published : Jul 13, 2020, 3:41 PM IST

ਜਲੰਧਰ: ਸ਼ਹਿਰ ਦੇ ਫੁੱਟਬਾਲ ਚੌਕ ਨੇੜੇ ਪੈਂਦੇ ਵਿਜੈ ਨਗਰ ਵਿੱਚ ਲੱਖਾਂ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਵਿਜੈ ਨਗਰ ਵਾਸੀ ਅਨਿਲ ਕੁਮਾਰ ਸਿੱਕਾ ਅਤੇ ਉਨ੍ਹਾਂ ਦਾ ਪਰਿਵਾਰ ਕਿਸੇ ਕੰਮ ਸਬੰਧੀ ਸ਼ਨੀਵਾਰ ਨੂੰ ਅੰਮ੍ਰਿਤਸਰ ਗਏ ਸਨ ਅਤੇ ਸੋਮਵਾਰ ਸਵੇਰੇ ਜਦੋਂ ਉਨ੍ਹਾਂ ਆਪਣੇ ਘਰ ਵਾਪਿਸ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਘਰ ਦੀ ਅਲਮਾਰੀ ਦੇ ਤਾਲੇ ਟੁੱਟੇ ਹੋਏ ਸੀ। ਉਨ੍ਹਾਂ ਨੇ ਦੇਖਿਆ ਤਾਂ ਸੋਨੇ ਦੇ ਗਹਿਣੇ ਤੇ ਨਕਦੀ ਗਾਇਬ ਸੀ।

ਵੇਖੋ ਵੀਡੀਓ

ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੜਤਾਲ ਸ਼ੁਰੂ ਕੀਤੀ। ਇਸ ਮੌਕੇ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਅੰਮ੍ਰਿਤਸਰ ਗਏ ਸਨ ਅਤੇ ਜਦੋਂ ਆ ਕੇ ਦੇਖਿਆ ਤਾਂ ਘਰ ਦੀ ਖਿੜਕੀ ਟੁੱਟੀ ਹੋਈ ਸੀ ਤੇ ਅਲਮਾਰੀ ਵਿੱਚੋਂ ਸੋਨਾ ਤੇ ਨਕਦੀ ਗਾਇਬ ਸੀ।

ਇਹ ਵੀ ਪੜ੍ਹੋ: ਬੱਚੀ ਨੂੰ ਬਚਾਉਂਦੇ ਹੋਏ ਤਲਾਬ 'ਚ ਡੁੱਬਣ ਨਾਲ 2 ਸਕੇ ਭਰਾਵਾਂ ਦੀ ਮੌਤ

ਉਧਰ ਮੌਕੇ 'ਤੇ ਪਹੁੰਚੇ ਏਐਸਆਈ ਜਗਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਕਾਲ ਮਾਲਕ ਵੱਲੋਂ ਦੱਸੇ ਜਾਣ ਮੁਤਾਬਕ ਸੋਨਾ ਅਤੇ ਨਕਦੀ ਦੀ ਚੋਰੀ ਹੋਈ ਹੈ। ਉਨ੍ਹਾਂ ਵੱਲੋਂ ਸੀਸੀਟੀਵੀ ਅਤੇ ਫਿੰਗਰ ਪ੍ਰਿੰਟ ਰਾਹੀਂ ਪੜਤਾਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.