ETV Bharat / state

ਜਲੰਧਰ ਦੇ ਪਰਵਾਸੀ ਪਰਿਵਾਰ ਪ੍ਰਸ਼ਾਸਨ ਦੀ ਸੇਵਾਵਾਂ ਤੋਂ ਵਾਂਝੇ, ਇੱਕ-ਇੱਕ ਦਾਣੇ ਲਈ ਹੋਏ ਮੋਹਤਾਜ

ਜਲੰਧਰ ਦੇ ਏ.ਐਸ. ਵਿਲਾ ਕਾਲੋਨੀ ਵਿੱਚ 7 ਤੋਂ 8 ਪਰਵਾਸੀ ਪਰਿਵਾਰ ਰਹਿੰਦੇ ਹਨ ਜਿਨ੍ਹਾਂ ਦੇ 25 ਮੈਂਬਰ ਹਨ ਅਤੇ ਇਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਿਲ ਹਨ।

ਜਲੰਧਰ ਦੇ ਪਰਵਾਸੀ ਪਰਿਵਾਰ ਪ੍ਰਸ਼ਾਸਨ ਦੀ ਸੇਵਾਵਾਂ ਤੋਂ ਵਾਂਝੇ, ਇੱਕ-ਇੱਕ ਦਾਣ ਲਈ ਹੋਏ ਮੋਹਤਾਜ

author img

By

Published : Apr 9, 2020, 6:25 PM IST

ਜਲੰਧਰ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੂਰੇ ਦੇਸ਼ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ 21 ਦਿਨਾਂ ਲਈ ਲੌਕਡਾਊਨ ਲੱਗਾ ਹੋਇਆ ਹੈ। ਇਸ ਦੌਰਾਨ ਸਭ ਕੰਮ-ਧੰਦੇ ਬੰਦ ਹੋਣ ਕਾਰਨ ਪਰਵਾਸੀ ਲੋਕਾਂ ਦਾ ਰੁਜ਼ਗਾਰ ਵੀ ਪੂਰੀ ਤਰ੍ਹਾਂ ਖ਼ਤਮ ਹੈ। ਜੋ ਲੋਕ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਉਨ੍ਹਾਂ ਲਈ ਵੀ ਇਨ੍ਹਾਂ ਦਿਨਾਂ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੇ ਚੱਲਦਿਆਂ ਸਰਕਾਰ ਲੋੜਵੰਦਾਂ ਤੱਕ ਖਾਣਾ ਅਤੇ ਰਾਸ਼ਨ ਪਹੁੰਚਾ ਰਹੀ ਹੈ।

ਜਲੰਧਰ ਦੇ ਪਰਵਾਸੀ ਪਰਿਵਾਰ ਪ੍ਰਸ਼ਾਸਨ ਦੀ ਸੇਵਾਵਾਂ ਤੋਂ ਵਾਂਝੇ, ਇੱਕ-ਇੱਕ ਦਾਣ ਲਈ ਹੋਏ ਮੋਹਤਾਜ

ਜਲੰਧਰ ਦੇ ਏ.ਐਸ. ਵਿਲਾ ਕਾਲੋਨੀ ਵਿੱਚ 7 ਤੋਂ 8 ਪਰਵਾਸੀ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਦੇ 25 ਮੈਂਬਰ ਹਨ ਅਤੇ ਇਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਿਲ ਹਨ। ਪਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਤੱਕ ਨਾ ਹੀ ਕੋਈ ਸਮਾਜ ਸੇਵੀ ਸੰਸਥਾ ਵੱਲੋਂ ਮਦਦ ਮਿਲੀ ਹੈ ਅਤੇ ਨਾ ਹੀ ਰਾਸ਼ਨ ਦੀ ਵਿਵਸਥਾ। ਪ੍ਰਸ਼ਾਸਨ ਨੇ ਵੀ ਉਨ੍ਹਾਂ ਦੀ ਸੁੱਖ ਸੁਵਿਧਾ ਲਈ ਕੋਈ ਇੰਤਜ਼ਾਮ ਨਹੀਂ ਕੀਤਾ ਹੈ ਅਤੇ ਮੁਹੱਲਾ ਵਾਸੀ ਹੀ ਉਨ੍ਹਾਂ ਨੂੰ ਇੱਕ ਜਾਂ ਦੋ ਟਾਈਮ ਦੀ ਰੋਟੀ ਦੇ ਜਾਂਦੇ ਹਨ ਜਿਸ ਨਾਲ ਉਹ ਆਪਣੇ ਬੱਚਿਆਂ ਦਾ ਅਤੇ ਆਪਣਾ ਢਿੱਡ ਪਾਲਦੇ ਹਨ।

ਇਸ ਦੇ ਨਾਲ ਹੀ ਮੁਹੱਲਾ ਨਿਵਾਸੀਆਂ ਦਾ ਇਹ ਕਹਿਣਾ ਹੈ ਕਿ ਲੌਕਡਾਊਨ ਦੌਰਾਨ ਇਹ ਪ੍ਰਵਾਸੀ ਲੋਕ ਆਪਣੇ ਘਰਾਂ ਵੱਲ ਨੂੰ ਚੱਲੇ ਸੀ ਪਰ ਮੁਹੱਲੇ ਵਾਲਿਆਂ ਨੇ ਇਨ੍ਹਾਂ ਨੂੰ ਰੋਕਿਆ ਅਤੇ ਦਿਲਾਸਾ ਦਿੱਤਾ ਕਿ ਸਾਡੇ ਕੋਲ ਜਿੰਨਾ ਹੁੰਦਾ ਹੋਵੇਗਾ ਅਸੀਂ ਤੁਹਾਡੇ ਲਈ ਖਾਣੇ ਦਾ ਇੰਤਜ਼ਾਮ ਕਰਾਂਗੇ।

ਪਰ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਕਰਫਿਊ ਅਤੇ ਲੌਕਡਾਊਨ ਕਾਰਨ ਉਨ੍ਹਾਂ ਦਾ ਵੀ ਰੁਜ਼ਗਾਰ ਵੀ ਬੰਦ ਹੈ ਜਿਸ ਕਾਰਨ ਉਨ੍ਹਾਂ ਨੂੰ ਇਹ ਸੇਵਾ ਕਰਦੇ ਹੋਏ ਵੀ ਕਾਫ਼ੀ ਦਿੱਕਤ ਮੁਸ਼ਕਿਲ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.