ਜਲੰਧਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ " ਗੁਰੂ ਨਾਨਕ ਨਾਮ ਲੇਵਾ ਤੇਰਾ ਤੇਰਾ ਹੱਟੀ" ਦੀ ਸ਼ੁਰੂਆਤ ਦਾ ਇੱਕ ਸਾਲ ਪੂਰਾ ਹੋਣ 'ਤੇ ਸੇਵਾਦਾਰਾਂ ਅਤੇ ਸੰਗਤ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਤੋਂ ਬਾਅਦ ਲੋੜਵੰਦ ਲੋਕਾਂ ਨੂੰ ਸਮਾਨ ਵੰਡਿਆ ਗਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ " ਈਸ਼ਵਰ ਸਭ ਤੇਰਾ ਤੇਰਾ" ਦੇ ਫਲਸਫੇ ਨੂੰ ਅਪਣਾਉਂਦੇ ਹੋਏ " ਗੁਰੂ ਨਾਨਕ ਨਾਮ ਲੇਵਾ ਤੇਰਾ ਤੇਰਾ ਹੱਟੀ" ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਹੱਟੀ ਪਿਛਲੇ ਇੱਕ ਸਾਲ ਤੋਂ ਲੋੜਵੰਦ ਲੋਕਾਂ ਦੀ ਸੁੱਖ ਦਾ ਸਾਧਨ ਸਾਬਿਤ ਹੋਈ ਹੈ। ਸਾਲ 2018 'ਚ 16 ਦਸੰਬਰ ਨੂੰ 15 ਨੌਜਵਾਨਾਂ ਨੇ ਇਸ ਨੂੰ ਮਹਿਜ ਦੋ ਮਹੀਨੇ ਲਈ ਖੋਲ੍ਹਿਆ ਸੀ। ਇਹ 15 ਨੌਜਵਾਨ ਆਪਸ 'ਚ ਦੋਸਤ ਸਨ। ਸਭ ਤੋਂ ਪਹਿਲਾਂ ਇਨ੍ਹਾਂ ਨੌਜਵਾਨਾਂ ਨੇ ਆਪਣੇ ਘਰ ਤੋਂ ਸਰਦੀਆਂ ਦੇ ਕਪੜੇ ਇੱਕਠੇ ਕੀਤੇ ਅਤੇ ਲੋੜਵੰਦ ਲੋਕਾਂ ਨੂੰ ਮਹਿਜ 13 ਰੁਪਏ 'ਚ ਦੇਣ ਲਈ ਦੁਕਾਨ ਖੋਲ੍ਹ ਲਈ। ਇਸ ਦੁਕਾਨ ਨੂੰ ਵੇਖ ਕੇ ਕਈ ਲੋਕਾਂ ਨੇ ਸਹਿਯੋਗ ਦਿੱਤਾ ਅਤੇ ਮੌਜੂਦਾ ਸਮੇਂ 'ਚ ਦੇਸ਼ ਭਰ 'ਚ ਅਜਿਹੀ ਪੰਜ ਦੁਕਾਨਾਂ ਹਨ। ਬੀਤੇ ਇੱਕ ਸਾਲ ਦੌਰਾਨ " ਗੁਰੂ ਨਾਨਕ ਨਾਮ ਲੇਵਾ ਤੇਰਾ ਤੇਰਾ ਹੱਟੀ" ਨੇ ਕਈ ਸਮਾਜਿਕ ਕੰਮ ਜਿਵੇਂ ਕੱਪੜੇ, ਬਰਤਨ ਦੀ ਸੇਵਾ, ਤੇਰਾਂ ਰੁਪਏ 'ਚ ਲੋੜਵੰਦ ਲੋਕਾਂ ਨੂੰ ਰਾਸ਼ਨ, ਪਲਾਸਟਿਕ ਨਾ ਵਰਤਣ ਲਈ ਜਾਗਰੂਕ ਕਰਨ ਅਤੇ ਹੋਰਨਾਂ ਕਈ ਕੰਮ ਕੀਤੇ।
ਹੋਰ ਪੜ੍ਹੋ : ਭੁਵਨੇਸ਼ਵਰ ਦਾ ਇਹ ਪਰਿਵਾਰ ਪਲਾਸਟਿਕ ਦੇ ਕੂੜੇ ਨਾਲ ਬਣਾਉਂਦਾ ਸਜਾਵਟ ਦਾ ਸਮਾਨ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਹੱਟੀ ਦੇ ਸੇਵਾਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਲੋੜਵੰਦ ਲੋਕਾਂ ਦੀ ਸੇਵਾ ਕਰਕੇ ਬੇਹਦ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਇਸ ਹੱਟੀ ਤੋਂ ਲੋੜਵੰਦ ਲੋਕ ਮਹਿਜ 13 ਰੁਪਏ 'ਚ ਰਾਸ਼ਨ, ਕਪੜੇ ਅਤੇ ਹੋਰਨਾਂ ਲੋੜੀਦਾਂ ਚੀਜਾਂ ਖ਼ਰੀਦ ਸਕਦੇ ਹਨ। ਇਸ ਤੋਂ ਇਲਾਵਾ ਇਥੇ ਇੱਕ ਹੋਮੋਪੈਥਿਕ ਡਾਕਟਰੀ ਸੇਵਾ ਅਤੇ ਸੈਲਫ ਡਿਫੈਂਸ ਕੈਂਪ ਵੀ ਸ਼ੁਰੂ ਕੀਤਾ ਗਿਆ ਹੈ ਜੋ ਕਿ ਹਰ ਰਵੀਵਾਰ ਨੂੰ ਦੋ ਘੰਟੇ ਲਈ ਚੱਲਿਆ ਕਰੇਗਾ।
ਇਸ ਦੌਰਾਨ ਇੱਕ ਲੋੜਵੰਦ ਵਿਅਕਤੀ ਦਲਬੀਰ ਸਿੰਘ ਨੇ ਦੱਸਿਆ ਕਿ ਉਹ ਖੁਸ਼ ਹੈ ਕਿ ਕਿਉਂਕਿ ਉਸ ਨੂੰ ਇਥੇ ਮਹਿਜ ਤੇਰਾਂ ਰੁਪਏ 'ਚ ਉਸ ਦੀ ਲੋੜ ਦਾ ਸਮਾਨ ਮਿਲ ਗਿਆ। ਉਸ ਨੇ ਇਸ