ਜਲੰਧਰ:ਕੋਰੋਨਾ ਵਾਇਰਸ ਕਾਰਨ ਸਾਰੇ ਕੰਮਕਾਰ ਠੱਪ ਹੋ ਗਏ ਸਨ ਪਰ ਹੁਣ ਕੋਰੋਨਾ (Taxi stand) ਦੀ ਰਫ਼ਤਾਰ ਘਟਣ ਨਾਲ ਟੈਕਸੀ ਡਰਾਈਵਰਾਂ ਦੇ ਚਿਹਰੇ ਖਿੜੇ ਨਜ਼ਰ ਆ ਰਹੇ ਹਨ।ਇਸ ਦਾ ਵੱਡਾ ਕਾਰਨ ਹੈ ਕਿ ਕੋਰੋਨਾ ਦੀ ਰਫ਼ਤਾਰ ਘਟਨ ਨਾਲ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਤੋਂ ਆਉਣ ਵਾਲਿਆਂ ਉਤੇ ਰੋਕ ਵੀ ਹਟਾ ਗਈ ਹੈ ਜਿਸ ਕਾਰਨ ਟੈਕਸੀ ਦਾ ਕੰਮ ਫਿਰ ਚੱਲਣ ਲੱਗ ਗਿਆ ਹੈ।
ਟੈਕਸੀ ਸਟੈਂਡ (Taxi stand) ਦੇ ਮਾਲਕ ਸੁਭਾਸ਼ ਕੁਮਾਰ ਦਾ ਕਹਿਣਾ ਹੈ ਕਿ ਪਿਛਲੇ ਡੇਢ ਸਾਲ ਤੋਂ ਟੈਕਸੀ ਦਾ ਕੰਮ ਬਿਲਕੁਲ ਠੱਪ ਹੋਇਆ ਪਿਆ ਸੀ। ਜਿਸ ਨਾਲ ਲੋਕਾਂ ਨੂੰ ਘਰ ਦਾ ਖਰਚਾ ਅਤੇ ਟੈਕਸੀਆਂ ਦੀਆਂ ਕਿਸ਼ਤਾਂ ਦੇਣੀਆਂ ਵੀ ਮੁਸ਼ਕਿਲ ਹੋ ਗਈਆਂ ਸੀ।ਉਨ੍ਹਾਂ ਅਨੁਸਾਰ ਹੁਣ ਹਿਮਾਚਲ ਪ੍ਰਦੇਸ਼ ਵੱਲੋਂ ਲਗਾਇਆ ਗਿਆ ਪ੍ਰਤੀਬੱਧ ਹਟਾਉਣ ਦੇ ਨਾਲ ਹੀ ਹਿਮਾਚਲ ਜਾਣ ਵਾਲੇ ਟੂਰਿਸਟ ਵੱਡੀ ਗਿਣਤੀ ਵਿਚ ਆਪਣੇ ਪਰਿਵਾਰਾਂ ਸਮੇਤ ਹਿਮਾਚਲ ਦਾ ਰੁਖ ਕਰ ਰਹੇ ਹਨ।ਜਿਸ ਨਾਲ ਟੈਕਸੀ ਦੇ ਕੰਮ ਵਿਚ ਕਰੀਬ ਵੀਹ ਤੋਂ ਪੱਚੀ ਪਰਸੈਂਟ ਵਾਧਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਵਿਚ ਸੈਂਕੜੇ ਟੈਕਸੀ ਸਟੈਂਡ ਦੇ ਜਿਨ੍ਹਾਂ ਵਿਚ ਹਜ਼ਾਰਾਂ ਟੈਕਸੀ ਡਰਾਈਵਰ ਟੈਕਸੀ ਚਲਾ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਹਨ ਅਤੇ ਪਿਛਲੇ ਡੇਢ ਸਾਲ ਤੋਂ ਠੱਪ ਪਏ ਸੀ ਹੁਣ ਇਨ੍ਹਾਂ ਦੇ ਕੰਮ ਨੂੰ ਹੁਣ ਇੱਕ ਵਾਰ ਰਫ਼ਤਾਰ ਮਿਲੀ ਹੈ।
ਇਹ ਵੀ ਪੜੋ:ਸਰਹਿੰਦ ਤੋਂ ਗਾਇਬ ਹੋਇਆ ਮੁੰਡਾ ਦਿੱਲੀ ਤੋਂ ਹੋਇਆ ਬਰਾਮਦ