ETV Bharat / state

ਔਡ-ਈਵਨ ਸਿਸਟਮ ਤੋਂ ਜਲੰਧਰ ਦੇ ਦੁਕਾਨਦਾਰ ਪਰੇਸ਼ਾਨ - covid update in jalandhar

ਜਲੰਧਰ ਵਿੱਚ ਔਡ-ਈਵਨ ਸਿਸਟਮ ਦੇ ਕਾਰਨ ਦੁਕਾਨਦਾਰ ਪਰੇਸ਼ਾਨ ਹਨ। ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਚਾਬੀਆਂ ਡੀਸੀ ਦੇ ਦਫ਼ਤਰ ਦੇਣ ਦੀ ਧਮਕੀ ਦਿੱਤੀ ਹੈ।

ਫ਼ੋਟੋ।
ਫ਼ੋਟੋ।
author img

By

Published : May 22, 2020, 12:48 PM IST

ਜਲੰਧਰ: ਰੈਣਕ ਬਾਜ਼ਾਰ ਸਥਿਤ ਸ਼ੇਖਾ ਬਾਜ਼ਾਰ ਵਿੱਚ ਪ੍ਰਸ਼ਾਸਨ ਵੱਲੋਂ ਔਡ-ਈਵਨ ਸਿਸਟਮ ਦੇ ਤਹਿਤ ਦੁਕਾਨਾਂ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਸੀ ਪਰ ਦੋ ਦਿਨ ਬਾਅਦ ਹੀ ਦੁਕਾਨਦਾਰਾਂ ਇਸ ਸਿਸਟਮ ਤੋਂ ਤੰਗ ਆ ਗਏ।

ਵੇਖੋ ਵੀਡੀਓ

ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਚਾਬੀਆਂ ਡੀਸੀ ਦੇ ਦਫ਼ਤਰ ਦੇਣ ਦੀ ਧਮਕੀ ਦਿੱਤੀ ਹੈ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਪੂਰਾ ਸ਼ਹਿਰ ਖੁੱਲ੍ਹਾ ਹੋਇਆ ਹੈ। ਸਿਰਫ ਉਨ੍ਹਾਂ ਦੇ ਬਾਜ਼ਾਰ ਵਿੱਚ ਹੀ ਔਡ-ਈਵਨ ਸਿਸਟਮ ਲਾਗੂ ਕਰਕੇ ਉਨ੍ਹਾਂ ਦਾ ਕੰਮ ਚੌਪਟ ਕੀਤਾ ਗਿਆ ਹੈ।

ਇਨ੍ਹਾਂ ਦੁਕਾਨਦਾਰਾਂ ਦੇ ਪੱਖ ਵਿੱਚ ਇਲਾਕੇ ਦੇ ਕੌਂਸਲਰ ਸ਼ੈਰੀ ਚੱਢਾ ਵੀ ਆਏ ਅਤੇ ਸਾਰੇ ਦੁਕਾਨਦਾਰਾਂ ਨੂੰ ਇਕੱਠਾ ਕਰਕੇ ਬਾਜ਼ਾਰਾਂ ਵਿੱਚ ਆ ਗਏ। ਉਨ੍ਹਾਂ ਕਿਹਾ ਕਿ ਉਹ ਦੁਕਾਨਦਾਰਾਂ ਦੇ ਨਾਲ ਹਨ ਤੇ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਦੁਕਾਨਾਂ ਬੰਦ ਕਰ ਦੇਣਗੇ।

ਦੁਕਾਨ ਬੰਦ ਕਰਨ ਦੀ ਧਮਕੀ ਤੋਂ ਬਾਅਦ ਵਿਧਾਇਕ ਰਜਿੰਦਰ ਬੇਰੀ ਵੀ ਪਹੁੰਚੇ ਅਤੇ ਉਨ੍ਹਾਂ ਨੇ ਵੀ ਭਰੋਸਾ ਦਿੱਤਾ ਕਿ ਜਲਦ ਹੀ ਮੁਸ਼ਕਿਲ ਦਾ ਹੱਲ ਕੱਢਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.