ETV Bharat / state

ਪੁਲਿਸ ਨੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਤਿੰਨ ਗੈਂਗਸਟਰ

ਜਲੰਧਰ ਦਿਹਾਤੀ ਦੀ ਕ੍ਰਾਇਮ ਬ੍ਰਾਂਚ ਦੀ ਪੁਲਿਸ ਟੀਮ ਵੱਲੋ ਰਵੀ ਬਲਾਚੌਰੀਆ ਉਰਫ ਰਵੀ ਗੁਜਰ ਗੈਂਗ ਦੇ 03 ਸ਼ੂਟਰਾਂ ਤੋ 03 ਪਿਸਟਲ, 10 ਜਿੰਦਾ ਰੋਂਦ ਅਤੇ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।

Jalandhar rural police arrested three gangsters with weapons

author img

By

Published : Sep 8, 2022, 1:36 PM IST

Updated : Sep 8, 2022, 2:17 PM IST

ਜਲੰਧਰ: ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕਾਇਮ ਵਿੱਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ ਰਵੀ ਬਲਾਚੌਰੀਆ ਉਰਫ ਰਵੀ ਗੁਜਰ ਗੈਂਗ ਦੇ 3 ਸ਼ੂਟਰਾ ਤੋ 3 ਪਿਸਟਲ, 10 ਜਿੰਦਾ ਰੋਂਦ ਅਤੇ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਬਾਹੀਆ ਐਸਪੀ ਡੀ ਇਨਵੈਸਟੀਗੇਸ਼ਨ ਜਲੰਧਰ ਦਿਹਾਤ ਨੇ ਦੱਸਿਆ ਕਿ ਕਰਾਇਮ ਬ੍ਰਾਂਚ ਦੇ ਏਐਸਆਈ ਭੁਪਿੰਦਰ ਸਿੰਘ ਦੀ ਸਪੈਸ਼ਲ ਪੁਲਿਸ ਪਾਰਟੀ ਵਲੋਂ ਦਿਆਲਪੁਰ ਤੋਂ ਸਰਵਿਸ ਲੇਨ ਕਰਤਾਰਪੁਰ ਵੱਲ ਨੂੰ ਜਾ ਰਹੇ ਸੀ, ਤਾਂ ਪੁਲਿਸ ਪਾਰਟੀ ਹਾਈਟੈਕ ਨਾਕਾ ਪੋਸਟ ਦਿਆਲਪੁਰ ਦੇ ਕਰੀਬ 200 ਗਜ ਪੁੱਜੀ। ਉਸ ਸਮੇਂ ਸਾਹਮਣੇ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਦੀ ਗੱਡੀ ਦੇਖਕੇ ਘਬਰਾ ਕੇ ਆਪਣੀ ਪਹਿਨੀ ਹੋਈ ਪੈਂਟ ਦੀ ਜੇਬ ਵਿਚੋਂ ਇੱਕ ਵਜ਼ਨਦਾਰ ਲਿਫਾਵਾ ਕੱਢਕੇ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਆਪ ਪਿਸ਼ਾਬ ਕਰਨ ਦੇ ਬਹਾਨੇ ਸੜਕ ਕਿਨਾਰੇ ਸੱਜੇ ਪਾਸੇ ਬੈਠ ਗਿਆ।

ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੁਲਜ਼ਮ ਨੂੰ ਏਐਸਆਈ ਭੁਪਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਤਰਲੋਕ ਸਿੰਘ ਵਾਸੀ ਛੋਟਾ ਬੁਢਾ ਥੇਹ ਬਿਆਸ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੱਸਿਆ। ਦਿਲਬਾਗ ਸਿੰਘ ਵਲੋਂ ਸਿੱਟੇ ਹੋਏ ਲਿਫਾਫੇ ਨੂੰ ਚੱਕ ਕੇ ਏਐਸਆਈ ਭੁਪਿੰਦਰ ਸਿੰਘ ਨੇ ਚੈੱਕ ਕੀਤਾ ਤਾਂ ਜਿਸ ਵਿੱਚੋਂ ਹੈਰੋਇਨ ਬਰਾਮਦ ਹੋਈ। ਇਸ ਦਾ ਵਜਨ ਕੀਤਾ ਤਾਂ, 40 ਗ੍ਰਾਮ ਹੈਰੋਇਨ ਨਿਕਲੀ।

ਪੁਲਿਸ ਨੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਤਿੰਨ ਗੈਂਗਸਟਰ

ਏਐਸਆਈ ਭੁਪਿੰਦਰ ਸਿੰਘ ਨੇ ਦਿਲਬਾਗ ਸਿੰਘ ਉਰਫ ਬਾਗਾ ਦੀ ਤਲਾਸ਼ੀ ਅਮਲ ਵਿਚ ਲਿਆਂਦੀ ਤਾਂ, ਉਸ ਦੀ ਪਹਿਨੀ ਹੋਈ ਪੇਂਟ ਵਿੱਚੋਂ ਇੱਕ ਦੇਸੀ ਪਿਸਟਲ 30 ਬਰਾਮਦ ਹੋਇਆ। ਇਸ ਨੂੰ ਅਨਲੋਡ ਕਰਨ ਉੱਤੇ ਉਸ ਦੇ ਮੈਗਜ਼ੀਨ ਵਿੱਚੋਂ 10 ਰੌਂਦ ਜ਼ਿੰਦਾ ਬਰਾਮਦ ਕੀਤੇ ਗਏ। ਮੁਲਜ਼ਮ ਖਿਲਾਫ ਮੁਕਦਮਾ ਨੰਬਰ 147 ਧਾਰਾ 21 ਬੀ-61-85 NDIPS Act, 25-54-59 Arms Act ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ।

ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਬਾਹੀਆ ਐਸਪੀ ਡੀ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਤਰਲੋਕ ਸਿੰਘ ਵਾਸੀ ਛੋਟਾ ਬੁਢਾ ਖੋਹ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ। ਪੁੱਛਗਿੱਛ ਦੌਰਾਨ ਦਿਲਬਾਗ ਸਿੰਘ ਉਰਫ ਬਾਗਾ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਤੋਂ (2) ਦੇਸੀ ਪਿਸਟਲ ਖ਼ਰੀਦ ਕਰਕੇ ਲਿਆਂਦਾ ਸੀ ਜਿਸ ਵਿੱਚੋਂ ਇੱਕ ਦੇਸੀ ਪਿਸਟਲ 30 ਬੋਰ ਉਸ ਕੋਲ ਸੀ ਅਤੇ ਦੂਜਾ ਪਿਸਟਲ 32 ਬੋਰ ਗੁਰਸੇਵਕ ਸਿੰਘ ਉਰਫ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਘੱਗੇ ਥਾਣਾ ਬੇਰੋਵਾਲ ਜ਼ਿਲ੍ਹਾ ਤਰਨ ਤਾਰਨ ਹਾਲ ਵਾਸੀ ਐਸ.ਪੀ. ਇਨਕਲੇਵ ਬਿਆਸ ਥਾਣਾ ਬਿਆਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ 50,000/-ਰੁਪਏ ਵਿੱਚ ਅਰਸਾ ਕਰੀਬ 4 ਮਹੀਨੇ ਪਹਿਲਾ ਵੇਚ ਦਿੱਤਾ ਸੀ। ਇਸ ਨੂੰ ਮੁਕੱਦਮਾ ਉਕਤ ਵਿਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਪਾਸੋਂ 32 ਬੋਰ ਦੇਸੀ ਪਿਸਟਲ ਸਮੇਤ 2 ਜਿੰਦਾ ਰੌਂਦ ਬਰਾਮਦ ਕੀਤਾ।

ਇਸ ਤੋਂ ਇਲਾਵਾ ਦਿਲਬਾਗ ਸਿੰਘ ਉਰਫ ਬਾਬਾ ਨੇ ਹੋਰ ਪੁੱਛਗਿੱਛ ਦੌਰਾਨ ਮੰਨਿਆ ਕਿ ਉਕਤ ਅਸਲੇ ਤੋਂ ਇਲਾਵਾ ਇੱਕ ਹੋਰ 32 ਬੋਰ ਦੇਸੀ ਪਿਸਟਲ ਸਮੇਤ 3 ਜਿੰਦਾ ਰੌਂਦ ਜੋ ਮੱਧ ਪ੍ਰਦੇਸ਼ ਤੋਂ ਖਰੀਦ ਕਰਕੇ ਲਿਆਇਆ ਸੀ, ਨੂੰ ਆਪਣੇ ਦੋਸਤ ਬਲਵਿੰਦਰ ਸਿੰਘ ਉਰਫ ਬਬਲੂ ਉਰਫ ਬਰੈਂਡ ਪੁੱਤਰ ਗੁਰਜੰਟ ਸਿੰਘ ਵਾਸੀ ਮੱਲੀਆ ਖੁਰਦ ਥਾਣਾ ਸਦਰ ਨਕੋਦਰ ਜ਼ਿਲ੍ਹਾ ਜਲੰਧਰ ਦਿਹਾਤੀ ਨੂੰ 50,000/-ਰੁਪਏ ਦਾ ਵੇਚਿਆ ਸੀ। ਜਿਸ ਨੂੰ ਹੀ ਮੁਕੱਦਮਾ ਉਕਤ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕਰਕੇ 32 ਬੋਰ ਦੇਸੀ ਪਿਸਟਲ ਸਮੇਤ 3 ਜਿੰਦਾ ਰੋਂਦ ਬਰਾਮਦ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਉਰਫ ਬਬਲੂ ਉਰਫ ਬਰੈਂਡ ਉਕਤ ਨੇ ਆਪਣੇ ਸਾਥੀਆਂ ਨਾਲ ਮਿਲਕੇ ਵਿਧਾਨ ਸਭਾ ਚੋਣ 2022 ਦੌਰਾਨ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਹਲਕਾ ਕੇਂਦਰ ਜਿਲ੍ਹਾ ਜਲੰਧਰ ਦੀ ਰੈਲੀ ਦੌਰਾਨ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਪਵਨ ਸਿੰਘ ਵਾਸੀ ਖੀਵਾ ਥਾਣਾ ਸਦਰ ਨਕੋਦਰ ਜ਼ਿਲ੍ਹਾ ਜਲੰਧਰ ਦਿਹਾਤੀ ਨੂੰ ਜਾਨੋਂ ਮਾਰਨ ਦੀ ਨੀਯਤ ਨਾਲ ਗੋਲੀਆ ਚਲਾਈਆਂ ਸੀ। ਇਸ ਸਬੰਧੀ ਮੁਕੱਦਮਾ ਨੰਬਰ 14 ਧਾਰਾ 307,427, 506, 148, 149 ਭ:ਦ, 25-27-58-59 ਅਸਲਾ ਐਕਟ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ ਬਿਆਨ, ਕਿਹਾ ਬਦਲਾਖੋਰੀ ਕਾਰਨ ਕੇਜਰੀਵਾਲ ਦੇ ਇਸ਼ਾਰਿਆਂ ਉਤੇ ਹੋਇਆ ਮਾਮਲਾ ਦਰਜ

Last Updated : Sep 8, 2022, 2:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.