ਜਲੰਧਰ: ਕੋਰੋਨਾ ਮਹਾਂਮਾਰੀ ਦੇ ਕਾਰਨ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਉਲਟ ਰੇਹੜੀ ਲਗਾਉਣ ਤੇ ਫੜ੍ਹੀਆਂ 'ਤੇ ਦੁਕਾਨਾਂ ਲਗਾਉਣ ਵਾਲੇ ਦੁਕਾਨਦਾਰਾਂ ਵੱਲੋਂ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਨਗਰ ਨਿਗਮ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ।
ਸਥਾਨਕ ਵਾਰਡ ਨੰਬਰ 28 ਦੇ ਕੌਂਸਲਰ ਰੇਹੜੀ ਤੇ ਫੜ੍ਹੀਆਂ ਵਾਲੇ ਦੁਕਾਨਦਾਰਾਂ ਦੇ ਹੱਕ ਵਿੱਚ ਆਏ। ਕੌਂਸਲਰ ਨੇ ਕਿਹਾ ਕਿ ਉਹ ਇਸ ਗੱਲ ਦੀ ਨਿੰਦਾ ਕਰਦੇ ਹਨ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਇਹ ਸਭ ਗਲ਼ਤ ਹੋ ਰਿਹਾ ਹੈ, ਕੌਂਸਲਰ ਦੇ ਸਮਝਾਉਣ ਤੋਂ ਬਾਅਦ ਨਗਰ ਨਿਗਮ ਦੀ ਟੀਮ ਰੇਹੜੀ ਅਤੇ ਫੜ੍ਹੀਆਂ ਦੀ ਦੁਕਾਨਾਂ ਲਗਾਉਣ ਵਾਲਿਆਂ ਨੂੰ ਚੇਤਾਵਨੀ ਦੇ ਕੇ ਵਾਪਸ ਚੱਲੀ ਗਈ।
ਨਗਰ ਨਿਗਮ ਦੇ ਕੁਲਭੂਸ਼ਣ ਸੌਂਧੀ ਨੇ ਦੱਸਿਆ ਕਿ ਮਾਡਲ ਹਾਊਸ ਵਿੱਚ ਰੇਹੜੀ ਅਤੇ ਫੜ੍ਹੀ ਦੀ ਦੁਕਾਨ ਲਗਾਉਣ ਵਾਲੇ ਦੁਕਾਨਦਾਰਾਂ ਦਾ ਸਾਮਾਨ ਜ਼ਬਤ ਕਰਨ ਆਏ ਸੀ, ਪਰ ਉਨ੍ਹਾਂ ਨੇ ਅੱਜ ਚੇਤਾਵਨੀ ਦੇ ਕੇ ਇਨ੍ਹਾਂ ਨੂੰ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੜ ਤੋਂ ਉਨ੍ਹਾਂ ਨੇ ਅਜਿਹੀ ਗਲ਼ਤੀ ਕੀਤੀ ਤਾਂ ਇਨ੍ਹਾਂ ਦਾ ਸਾਮਾਨ ਜ਼ਬਤ ਕਰ ਦਿੱਤਾ ਜਾਵੇਗਾ ਅਤੇ ਵਾਪਸ ਨਹੀਂ ਦਿੱਤਾ ਜਾਵੇਗਾ।