ETV Bharat / state

ਜਲੰਧਰ ਲੋਕ ਸਭਾ ਜਿਮਨੀ ਚੋਣ: 19 ਉਮੀਦਵਾਰ ਮੈਦਾਨ ’ਚ, ਚੋਣ ਨਿਸ਼ਾਨ ਕੀਤੇ ਅਲਾਟ

ਜਲੰਧਰ ਲੋਕ ਸਭਾ ਜਿਮਨੀ ਚੋਣ ਲਈ ਕੁੱਲ 19 ਉਮੀਦਵਾਰ ਚੋਣ ਮੈਦਾਨ ’ਚ ਹਨ, ਜਿਹਨਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਖ਼ਰਚਾ ਨਿਗਰਾਨ ਵਲੋਂ ਨੋਡਲ ਅਧਿਕਾਰੀਆਂ ਨੂੰ ਖ਼ਰਚੇ ਨਾਲ ਸਬੰਧਿਤ ਸਮੁੱਚੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ ਦੀ ਹਦਾਇਤ ਦਿੱਤੀ ਗਈ ਹੈ।

Jalandhar Lok Sabha bye-election
Jalandhar Lok Sabha bye-election
author img

By

Published : Apr 25, 2023, 6:23 AM IST

ਜਲੰਧਰ: ਲੋਕ ਸਭਾ ਦੀ ਜਿਮਨੀ ਚੋਣ ਲਈ ਨਾਮਜ਼ਦਗੀਆਂ ਵਾਪਿਸ ਲਏ ਜਾਣ ਦਾ ਸਮਾਂ ਪੂਰਾ ਹੋਣ ਉਪਰੰਤ ਕੁੱਲ 19 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦਾ ਚੋਣ ਨਿਸ਼ਾਨ ‘ਕਮਲ’, ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦਾ ਚੋਣ ਨਿਸ਼ਾਨ ‘ਝਾੜੂ’, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ ਸੁਖਵਿੰਦਰ ਸੁੱਖੀ ਦਾ ਚੋਣ ਨਿਸ਼ਾਨ ‘ਤੱਕੜੀ’ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਦਾ ਚੋਣ ਨਿਸ਼ਾਨ ‘ਹੱਥ’ ਹੈ।

ਇਹ ਵੀ ਪੜੋ: world malaria day 2023: ਅੱਜ ਦੇ ਦਿਨ ਮਨਾਇਆ ਜਾ ਰਿਹਾ ਵਿਸ਼ਵ ਮਲੇਰੀਆ ਦਿਵਸ, ਜਾਣੋ ਇਸਦਾ ਇਤਿਹਾਸ

ਹੋਰਨਾਂ ਉਮੀਦਵਾਰਾਂ ਵਿੱਚ ਨੈਸ਼ਨਲਿਸਟ ਜਸਟਿਸ ਪਾਰਟੀ ਦੇ ਡਾ.ਸੁਗਰੀਵ ਸਿੰਘ ਨਾਂਗਲੂ ਦਾ ਚੋਣ ਨਿਸ਼ਾਨ ‘ਟਰੱਕ’, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗੁਰਜੰਟ ਸਿੰਘ ਕੱਟੂ ਨੂੰ ‘ਬਾਲਟੀ’, ਬਹੁਜਨ ਦ੍ਰਾਵਿੜਾ ਪਾਰਟੀ ਦੇ ਤੀਰਥ ਸਿੰਘ ਬੇਗਮਪੁਰਾ ਭਾਰਤ ਨੂੰ ‘ਜੁੱਤਾ’, ਪੰਜਾਬ ਕਿਸਾਨ ਦਲ ਦੇ ਪਰਮਜੀਤ ਕੌਰ ਤੇਜੀ ਨੂੰ ‘ਹੱਥ ਵਾਲਾ ਗੱਡਾ’, ਸਮਾਜਵਾਦੀ ਪਾਰਟੀ ਦੇ ਮਨਜੀਤ ਸਿੰਘ ‘ਸਾਈਕਲ’, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕ੍ਰੈਟਿਵ) ਦੇ ਮਨਿੰਦਰ ਸਿੰਘ ਭਾਟੀਆਂ ਨੂੰ ‘ਫਲਾਂ ਨਾਲ ਭਰੀ ਟੋਕਰੀ’, ਪੰਜਾਬ ਨੈਸ਼ਨਲ ਪਾਰਟੀ ਦੇ ਯੋਗਰਾਜ ਸਹੋਤਾ ਨੂੰ ‘ਫੁੱਟਬਾਲ’ ਚੋਣ ਨਿਸ਼ਾਨ ਮਿਲਿਆ ਹੈ। ਇਸੇ ਤਰ੍ਹਾਂ ਅਜ਼ਾਦ ਉਮੀਦਵਾਰਾਂ ਵਿੱਚ ਅਸ਼ੋਕ ਕੁਮਾਰ ਨੂੰ ‘ਕਰੇਨ’, ਅਮਰੀਸ਼ ਭਗਤ ਨੂੰ ‘ਪੈਨ ਡਰਾਇਵ’, ਸੰਦੀਪ ਕੌਰ ਨੂੰ ‘ਲੈਟਰ ਬਾਕਸ’, ਗੁਲਸ਼ਨ ਆਜ਼ਾਦ ਨੂੰ ‘ਬੱਲਾ’, ਨੀਟੂ ਸ਼ਟਰਾਂ ਵਾਲੇ ਨੂੰ ‘ਆਟੋ-ਰਿਕਸ਼ਾ’, ਪਲਵਿੰਦਰ ਕੌਰ ਨੂੰ ‘ਵਾਜਾ’, ਰਾਜ ਕੁਮਾਰੀ ਸਾਕੀ ਨੂੰ ‘ਬੱਲੇਬਾਜ਼’ ਅਤੇ ਰੋਹਿਤ ਕੁਮਾਰ ਟਿੰਕੂ ਨੂੰ ‘ਮੰਜੀ’ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਚੋਣ ਨਿਸ਼ਾਨ ਅਲਾਟ ਕਰਨ ਉਪਰੰਤ ਉਨ੍ਹਾਂ ਨੂੰ ਅਗਲੀਆਂ ਪ੍ਰਕਿਰਿਆਵਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਦਰਸ਼ ਚੋਣ ਜਾਬਤੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਨੂੰ ਯਕੀਨੀ ਬਣਾਉਣ।

ਖ਼ਰਚਾ ਆਬਜਰਵਰ ਵਲੋਂ ਅਧਿਕਾਰੀਆਂ ਨੂੰ ਸਾਰਾ ਰਿਕਾਰਡ ਰੱਖਣ ਦੇ ਨਿਰਦੇਸ਼: ਭਾਰਤ ਚੋਣ ਕਮਿਸ਼ਨ ਵਲੋਂ ਖ਼ਰਚਾ ਨਿਗਰਾਨ ਨਿਯੁਕਤ ਕੀਤੇ ਗਏ 2012 ਬੈਚ ਦੇ ਆਈ.ਆਰ.ਐਸ. ਅਧਿਕਾਰੀ ਰਾਜੀਵ ਸ਼ੰਕਰ ਕਿੱਟੂਰ ਨੇ ਚੋਣ ਸਰਗਰਮੀਆਂ ’ਤੇ ਨਜ਼ਰਸਾਨੀ ਲਈ ਲਗਾਈਆਂ ਵੱਖ-ਵੱਖ ਟੀਮਾਂ ਦੇ ਨੋਡਲ ਅਫ਼ਸਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਚੋਣਾਂ ਅਤੇ ਖ਼ਰਚੇ ਨਾਲ ਸਬੰਧਿਤ ਸਾਰਾ ਰਿਕਾਰਡ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਉਡੱਣ ਦਸਤੇ, ਵੀਡੀਓ ਸਰਵੇਲੈਂਸ ਟੀਮਾਂ ਅਤੇ ਕੈਮਰੇ ਵਾਲੇ ਵਾਹਨਾਂ ਦੇ ਸਟਾਫ਼ ਨੂੰ ਚੋਣ ਰੈਲੀਆਂ/ਮੀਟਿੰਗਾਂ ਵਾਲੀਆਂ ਥਾਵਾਂ ’ਤੇ ਖਾਸ ਨਜ਼ਰ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਬਿਨਾਂ ਮਨਜ਼ੂਰੀ ਤੋਂ ਹੋਣ ਵਾਲੀਆਂ ਚੋਣ ਸਰਗਰਮੀਆਂ ’ਤੇ ਆਉਣ ਵਾਲੇ ਖ਼ਰਚੇ ਨੂੰ ਸਿਆਸੀ ਪਾਰਟੀਆਂ/ਉਮੀਦਵਾਰਾਂ ਦੇ ਚੋਣ ਖ਼ਰਚੇ ਵਿੱਚ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਨੇ ਟੀਮਾਂ ਨੂੰ ਹਦਾਇਤ ਕੀਤੀ ਕਿ ਟੀਮਾਂ ਨੂੰ ਦਿੱਤੇ ਖੇਤਰਾਂ ਵਿੱਚ ਹੋਣ ਵਾਲੀਆਂ ਚੋਣ ਸਰਗਰਮੀਆਂ ਨੂੰ ਰਿਕਾਰਡ ਕਰਨ ਦੇ ਨਾਲ-ਨਾਲ ਇਸ ਬਾਬਤ ਸਾਰਾ ਰਿਕਾਰਡ ਸੁਚੱਜੇ ਢੰਗ ਨਾਲ ਰੱਖਿਆ ਜਾਵੇ। (ਪ੍ਰੈਸ ਨੋਟ)

ਇਹ ਵੀ ਪੜੋ: World Malaria Day : 2024 ਤੱਕ ਮਲੇਰੀਆ ਮੁਕਤ ਹੋਵੇਗਾ ਪੰਜਾਬ! 2010 ਤੋਂ ਹੁਣ ਤੱਕ 82 ਪ੍ਰਤੀਸ਼ਤ ਕੇਸ ਹੋਏ ਘੱਟ

ETV Bharat Logo

Copyright © 2024 Ushodaya Enterprises Pvt. Ltd., All Rights Reserved.