ਜਲੰਧਰ: ਸ਼ਹਿਰ ਵਿੱਚ ਮੈਰੀਟੋਰੀਅਸ ਸਕੂਲ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰੁਜ਼ਗਾਰ ਮੇਲਾ ਲਾਇਆ ਗਿਆ। ਨੈਸ਼ਨਲ ਸਕਿਲ ਐਜੂਕੇਸ਼ਨ ਪ੍ਰੋਗਰਾਮ ਤਹਿਤ ਲਾਏ ਮੇਲੇ ਵਿੱਚ 50 ਕੰਪਨੀਆਂ ਵੱਲੋਂ 1500 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ।
ਇਸ ਮੇਲੇ ਵਿਚ ਆਉਣ ਵਾਲੇ ਨੌਜਵਾਨਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲੀ ਵਾਰ ਕੀਤੇ ਉਪਰਾਲੇ ਦੀ ਕੀਤੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਨੌਕਰੀ ਮਿਲਣ ਵਾਲੇ ਨੌਜਵਾਨਾਂ ਨੇ ਖ਼ੁਸ਼ੀ ਜ਼ਾਹਿਰ ਕੀਤੀ।
ਇਹ ਵੀ ਪੜ੍ਹੋ: ਜਲੰਧਰ: ਪੀਏਪੀ ਫਲਾਇਓਵਰ ਤੋਂ ਡਿੱਗੀ ਸਕੂਲ ਦੀ ਬੱਸ
ਇਸ ਦੇ ਨਾਲ ਹੀ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੀਐੱਸਈਬੀ ਦਾ ਆਪਣੇ ਤੌਰ 'ਤੇ ਨੈਸ਼ਨਲ ਸਕਿਲ ਪ੍ਰੋਗਰਾਮ ਤਹਿਤ ਪਾਸ ਆਊਟ ਹੋਏ ਬੱਚਿਆਂ ਲਈ ਇਹ ਰੋਜਗਾਰ ਮੇਲਾ ਲਗਾਇਆ ਗਿਆ ਸੀ। ਇਸ ਵਿੱਚ 50 ਕੰਪਨੀਆਂ ਵੱਲੋਂ 1500 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ।