ਜਲੰਧਰ: ਭਾਰਤੀ ਚੋਣ ਆਯੋਗ ਅਤੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਦੀਆਂ ਹਦਾਇਤਾਂ 'ਤੇ 1,2 ਅਤੇ ਤਿੰਨ ਮਾਰਚ ਨੂੰ ਪੰਜਾਬ 'ਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਬੂਥ ਬਣਾ ਕੇ ਯੋਗ ਵੋਟਰਾਂ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ। ਐਤਵਾਰ ਨੂੰ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਬੂਥਾਂ 'ਤੇ ਜਾ ਕੇ ਪੂਰੇ ਕੰਮ ਦਾ ਜਾਇਜ਼ਾ ਲਿਆ।
ਬੂਥ ਲੇਵਲ 'ਤੇ ਮੁਲਾਜ਼ਮ ਲੋਕਾਂ ਕੋਲੋਂ ਆਪਣੀਆਂ ਵੋਟਾਂ ਬਣਵਾਉਣ ਲਈ ਫਾਰਮ ਭਰਵਾ ਰਹੇ ਹਨ। ਇਹ ਮੁਲਾਜ਼ਮ ਇਸ ਗੱਲ ਦਾ ਵੀ ਹਿਸਾਬ ਰੱਖ ਰਹੇ ਹਨ ਕਿ ਕਿਸ ਪਿੰਡ ਵਿੱਚ ਕਿੰਨੀਆਂ ਵੋਟਾਂ ਹਨ ਅਤੇ ਕਿੰਨੀਆਂ ਵੋਟਾਂ ਕੱਟੀਆਂ ਜਾਣੀਆਂ ਹਨ। ਜਲੰਧਰ ਦੇ ਡੀ ਸੀ ਵਰਿੰਦਰ ਕੁਮਾਰ ਸ਼ਰਮਾ ਖ਼ੁਦ ਇਸ ਕੰਮ ਦੀ ਨਿਗਰਾਨੀ ਕਰ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇੱਕ, ਦੋ ਅਤੇ ਤਿੰਨ ਮਾਰਚ ਨੂੰ ਚੋਣ ਆਯੋਗ ਅਤੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਦੀਆਂ ਹਦਾਇਤਾਂ 'ਤੇ ਇਹ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੁਹਿੰਮ ਤਹਿਤ ਪੰਜਾਬ ਦੇ ਹਰ ਬੂਥ 'ਤੇ ਸਰਕਾਰੀ ਮੁਲਾਜ਼ਮ ਜਾ ਕੇ ਹਰ ਬੂਥ ਲੇਵਲ 'ਤੇ ਵੋਟਾਂ ਦੀ ਜਾਂਚ ਪੜਤਾਲ ਕਰ ਰਹੇ ਹਨ ਜਿਸ ਵਿਚ ਨਵੀਆਂ ਵੋਟਾਂ ਬਣਾਉਣ ਅਤੇ ਮਰ ਚੁੱਕੇ ਜਾਂ ਪਿੰਡ ਛੱਡ ਕੇ ਕੀਤੇ ਹੋਰ ਵਸੇ ਲੋਕਾਂ ਦੀਆਂ ਵੋਟਾਂ ਕੱਟਣ ਦਾ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਨੌਜਵਾਨ ਅਜਿਹੇ ਹਨ ਜਿਨ੍ਹਾਂ ਦੀਆਂ ਨਵੀਆਂ ਵੋਟਾਂ ਬਣਨੀਆਂ ਹਨ ਤਾਂ ਕਿ ਉਹ ਆਉਣ ਵਾਲੀਆਂ ਚੋਣਾਂ ਟਚ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਾ ਕੇ ਆਪਣੀਆਂ ਵੋਟਾਂ ਬਣਾਉਣ ਲਈ ਫ਼ਾਰਮ ਭਰਨ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਟਚ ਉਹ ਆਪਣੀਆਂ ਵੋਟਾਂ ਦਾ ਇਸਤੇਮਾਲ ਕਰ ਸਕਣ।