ਜਲੰਧਰ: ਪੂਰੀ ਦੁਨੀਆਂ ਵਿੱਚ ਫੈਲੇ ਕੋਰੋਨਾ ਵਾਇਰਸ ਦਾ ਅਸਰ ਹੁਣ ਹਰ ਜਗ੍ਹਾ 'ਤੇ ਪੈਣਾ ਸ਼ੁਰੂ ਹੋ ਗਿਆ ਹੈ, ਜਿੱਥੇ ਸਰਕਾਰਾਂ ਵੱਲੋਂ ਸਾਰੇ ਸਕੂਲ, ਕਾਲਜ ਅਤੇ ਵੱਡੇ-ਵੱਡੇ ਮਾਲ ਸਿਨੇਮਾ ਘਰਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ, ਉਥੇ ਹੁਣ ਇਸ ਦਾ ਅਸਰ ਕਚਹਿਰੀਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਜਲੰਧਰ ਵਿੱਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਵੱਲੋਂ ਸੈਸ਼ਨ ਜੱਜ ਅੱਗੇ ਇਹ ਮੰਗ ਰੱਖੀ ਗਈ ਹੈ ਕਿ ਕੋਰੋਨਾ ਵਾਇਰਸ ਜੋ ਕਿ ਇੱਕ ਘਾਤਕ ਬਿਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ। ਉਸ ਦੇ ਚੱਲਦੇ ਜਲੰਧਰ ਕਚਹਿਰੀ ਨੂੰ ਵੀ ਕੁਝ ਸਮੇਂ ਦੇ ਲਈ ਸਿਰਫ਼ ਜ਼ਰੂਰੀ ਸੇਵਾ ਲਈ ਹੀ ਖੋਲ੍ਹਿਆ ਜਾਵੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਇਸੇ ਨੂੰ ਲੈ ਕੇ ਜਲੰਧਰ ਕਚਹਿਰੀ ਵਿੱਚ 'ਨੋ ਵਰਕ ਡੇ' ਰੱਖਿਆ ਗਿਆ ਹੈ ਕਿਉਂਕਿ ਸੋਮਵਾਰ ਨੂੰ ਕਚਹਿਰੀਆਂ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਹੈ।
ਉਨ੍ਹਾਂ ਸੈਸ਼ਨ ਜੱਜ ਅੱਗੇ ਇਹ ਅਪੀਲ ਕੀਤੀ ਕਿ ਜਿਹੜੇ ਬਹੁਤ ਜ਼ਰੂਰੀ ਮਾਮਲੇ ਹਨ ਸਿਰਫ਼ ਉਨ੍ਹਾਂ ਦੀ ਸੁਣਵਾਈ ਹੀ ਕੀਤੀ ਜਾਵੇ, ਬਾਕੀ ਕੇਸਾਂ ਦੀਆਂ ਤਰੀਕਾਂ ਅੱਗੇ ਪਾਈ ਜਾਣ ਤਾਂਕਿ ਅਦਾਲਤ ਪਰਿਸਰ ਵਿੱਚ ਜ਼ਿਆਦਾ ਲੋਕਾਂ ਦਾ ਇਕੱਠ ਨਾ ਹੋ ਸਕੇ।
ਇਹ ਵੀ ਪੜੋ: ਕੋਰੋਨਾ ਵਾਇਰਸ: ਸਦਨ ਵਿੱਚ ਵੀ ਸ਼ੁਰੂ ਹੋਈ ਥਰਮਲ ਸਕ੍ਰੀਨਿੰਗ