ਜਲੰਧਰ: ਭਾਈ ਘਨੱਈਆ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਬਹੁਤ ਨੇਕ ਸ਼ਰਧਾਲੂ ਸਨ। ਭਾਈ ਸਾਹਿਬ ਇੱਕ ਨਰਮ ਦਿਲ ਵਾਲੇ ਇਨਸਾਨ ਸਨ ਅਤੇ ਸਾਰਿਆਂ ਨਾਲ ਪਿਆਰ ਸਤਿਕਾਰ ਨਾਲ ਰਹਿੰਦੇ ਸਨ ਤੇ ਸਦਾ ਹੀ ਗੁਰੂ ਜੀ ਦੇ ਦਰਬਾਰ ਵਿੱਚ ਕੰਮ ਕਰਨ ਵਿੱਚ ਰੁੱਝੇ ਰਹਿੰਦੇ ਸਨ। ਜਦੋਂ ਕਿਤੇ ਦੁਸ਼ਮਨ ਦੀਆਂ ਫੌਜਾਂ ਸਿੱਖਾਂ ਉਤੇ ਹਮਲਾ ਕਰਦੀਆਂ ਅਤੇ ਸਿੱਖਾਂ ਨਾਲ ਲੜਾਈ ਹੁੰਦੀ ਸੀ ਤਾਂ ਭਾਈ ਘਨੱਈਆ ਜੀ ਆਪਣੇ ਸਾਥੀਆਂ ਸਮੇਤ ਫੱਟੜ ਸਿਪਾਹੀਆਂ ਨੂੰ ਪੀਣ ਲਈ ਪਾਣੀ ਅਤੇ ਉਹਨਾਂ ਦੀ ਮੱਲ੍ਹਮ ਪੱਟੀ ਕਰ ਦਿੰਦੇ ਸਨ।
ਇਤਿਹਾਸ ’ਤੇ ਝਾਤ: ਅੱਜ ਤੋਂ ਕਰੀਬ 310 ਸਾਲ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਅਤੇ ਮੁਗਲਾਂ ਵਿੱਚ ਹੋਈ ਜੰਗ ਦੌਰਾਨ ਸੈਨਿਕਾਂ ਵੱਲੋਂ ਗੁਰੂ ਜੀ ਨੂੰ ਕਿਹਾ ਗਿਆ ਕਿ ਉਨ੍ਹਾਂ ਦਾ ਇੱਕ ਅਨੁਯਾਈ ਜ਼ਖ਼ਮੀ ਸੈਨਿਕਾਂ ਨੂੰ ਪਾਣੀ ਪਿਲਾ ਰਿਹਾ ਹੈ। ਉਹ ਸਿਰਫ਼ ਆਪਣੇ ਸੈਨਿਕਾਂ ਨੂੰ ਹੀ ਨਹੀਂ, ਬਲਕਿ ਦੁਸ਼ਮਣ ਫੌਜ ਦੇ ਸੈਨਿਕਾਂ ਨੂੰ ਵੀ ਪਾਣੀ ਪਿਲਾ ਕੇ ਦੁਬਾਰਾ ਲੜਨ ਜੋਗਾ ਕਰ ਰਹੇ ਸਨ, ਤਾਂ ਗੁਰੂ ਜੀ ਨੇ ਭਾਈ ਘਨੱਈਆ ਜੀ ਨੂੰ (first service to humanity was rendered by Bhai Ghanaiya Ji) ਆਪਣੇ ਕੋਲ ਬੁਲਾ ਕੇ ਇਸ ਗੱਲ ਦੀ ਸੱਚਾਈ ਪੁੱਛੀ ਕਿ ਤੁਸੀਂ ਦੁਸ਼ਮਣਾਂ ਦੇ ਸੈਨਿਕਾਂ ਨੂੰ ਵੀ ਪਾਣੀ ਪਿਲਾ ਕੇ ਦੁਬਾਰਾ ਲੜਨ ਲਈ ਤਿਆਰ ਕਿਉਂ ਕਰ ਰਹੇ ਹੋ।
ਉਸ ਵੇਲੇ ਭਾਈ ਘਨੱਈਆ ਜੀ ਨੇ ਜਵਾਬ ਦਿੱਤਾ ਗੁਰੂ ਜੀ ਮੈਂ ਤੇ ਤੁਹਾਡੀ ਸਿਖਾਈ (Indian Red Cross Society) ਹੋਈ ਇਨਸਾਨੀਅਤ ਦੀ ਸੇਵਾ ਉੱਤੇ ਚੱਲ ਰਿਹਾ ਹਾਂ ਅਤੇ ਸਿਰਫ਼ ਇਨਸਾਨਾਂ ਨੂੰ ਪਾਣੀ ਪਿਲਾ ਰਿਹਾ ਹਾਂ, ਜਿਸ ਕਰਕੇ ਮੈਨੂੰ ਆਪਣੇ ਤੇ ਦੁਸ਼ਮਣ ਅਲੱਗ ਅਲੱਗ ਨਜ਼ਰ ਨਹੀਂ ਆਉਂਦੇ। ਇਸ ਗੱਲ ਉੱਤੇ ਗੁਰੂ ਜੀ ਨੇ ਭਾਈ ਘਨੱਈਆ ਜੀ ਨੂੰ ਗਲ ਨਾਲ ਲਗਾ ਲਿਆ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੇ ਇਸ ਕਾਰਜ ਨੂੰ ਜਾਰੀ ਰੱਖਣ। ਉਸ ਵੇਲੇ ਭਾਈ ਘਨੱਈਆ ਜੀ ਦੁਨੀਆਂ ਦੇ ਪਹਿਲੇ ਅਜਿਹੇ ਸ਼ਖ਼ਸ ਸਨ, ਜਿਨ੍ਹਾਂ ਨੇ ਆਪਣੀ ਫੌਜ ਹੀ ਨਹੀਂ ਬਲਕਿ ਦੁਸ਼ਮਣ ਫੌਜ ਦੇ ਸੈਨਿਕਾਂ ਨੂੰ ਵੀ ਪਾਣੀ ਪਿਲਾ ਕੇ ਇਨਸਾਨੀਅਤ ਦੀ ਸੇਵਾ ਨਿਭਾਈ।
ਪਹਿਲੇ ਵਿਸ਼ਵ ਯੁੱਧ ਦੌਰਾਨ ਹੋਂਦ ਵਿੱਚ ਆਈ ਰੈੱਡ ਕਰਾਸ ਸੁਸਾਇਟੀ: ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ 1863 'ਚ ਹੋਂਦ ਵਿੱਚ ਆਈ। ਇਸ ਦੀ ਸ਼ੁਰੂਆਤ ਜਿਨੇਵਾ ਸਵਿਟਜ਼ਰਲੈਂਡ ਤੋਂ ਹੋਈ ਜਿਸ ਦੀ ਸ਼ੁਰੂਆਤ ਹੈਨਰੀ ਡੁਨਾਂਟ ਨੇ ਕੀਤੀ ਸੀ। ਵਿਸ਼ਵ ਯੁੱਧ ਦੌਰਾਨ ਰੈੱਡ ਕਰਾਸ ਸੁਸਾਇਟੀ ਨੇ ਇਕ ਖਾਸ ਭੂਮਿਕਾ ਨਿਭਾਈ ਸੀ ਤੇ ਉਸ ਤੋਂ ਬਾਅਦ (Bhai Ghanaiya Ji History) ਤੋਂ ਹੁਣ ਤਕ ਰੈੱਡ ਕਰਾਸ ਸੁਸਾਇਟੀ ਲਗਾਤਾਰ ਮਾਨਵਤਾ ਦੀ ਸੇਵਾ ਵਿਚ ਲੱਗੀ ਹੋਈ ਹੈ।
ਰੈੱਡ ਕਰਾਸ ਸੁਸਾਇਟੀ ਭਾਈ ਘਨੱਈਆ ਜੀ ਬਾਰੇ ਕਰਾਇਆ ਗਿਆ ਜਾਣੂ : ਭਾਈ ਘਨੱਈਆ ਜੀ ਫਾਊਂਡੇਸ਼ਨ ਦੇ ਸਰਪ੍ਰਸਤ ਬਹਾਦਰ ਸਿੰਘ ਸੁਨੇਤ ਦੱਸਦੇ ਹਨ ਕਿ ਹਰ ਵਾਰ ਜਦੋਂ ਜੰਗਾਂ ਦੌਰਾਨ ਮਾਨਵਤਾ ਦੀ ਸੇਵਾ ਦੀ ਗੱਲ ਹੁੰਦੀ ਸੀ, ਤਾਂ ਸਭ ਤੋਂ ਪਹਿਲਾ ਨਾਂਅ ਰੈੱਡ ਕਰਾਸ ਸੁਸਾਇਟੀ ਦਾ ਆਉਂਦਾ ਹੈ। ਉਨ੍ਹਾਂ ਅੱਗੇ ਕਿਹਾ ਗਿਆ ਕਿ ਉਹ ਚਾਹੁੰਦੇ ਸੀ ਕਿ ਰੈੱਡ ਕਰਾਸ ਸੁਸਾਇਟੀ ਨੂੰ ਇਸ ਬਾਰੇ ਜਾਣੂ ਕਰਾਇਆ ਜਾਵੇਗਾ ਕਿ ਜੰਗ ਦੌਰਾਨ ਮਨੁੱਖਤਾ ਦੀ ਇਹ ਸੇਵਾ, ਹਾਲਾਂਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਰੈੱਡ ਕਰਾਸ ਸੁਸਾਇਟੀ ਵਲੋਂ ਸ਼ੁਰੂ ਹੋਈ ਸੀ, ਪਰ ਅਸਲ ਵਿੱਚ ਇਹ ਕੰਮ ਪਹਿਲਾਂ ਹੀ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਇੱਕ ਅਨੁਯਾਈ ਭਾਈ ਘਨੱਈਆ ਜੀ ਕਰ ਚੁੱਕੇ ਹਨ।
ਸਾਡੀ ਟੀਮ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੇ ਬਹੁਤ ਸਾਰੀਆਂ ਚਿੱਠੀਆਂ ਇੰਡੀਅਨ ਰੈੱਡ ਕਰਾਸ ਸੁਸਾਇਟੀ ਅਤੇ ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ (International Committee of the Red Cross recognized) ਨੂੰ ਲਿਖੀਆਂ ਗਈਆਂ। ਪੰਜਾਬ ਤੇ ਭਾਰਤ ਸਰਕਾਰ ਨਾਲ ਵੀ ਸੰਪਰਕ ਕੀਤਾ ਗਿਆ ਜਿਸ ਤੋਂ ਬਾਅਦ ਇੰਡੀਅਨ ਰੈੱਡ ਕਰਾਸ ਸੁਸਾਇਟੀ ਵੱਲੋਂ ਅੰਤਰਰਾਸ਼ਟਰੀ ਰੈੱਡ ਕਰਾਸ ਸੋਸਾਇਟੀ ਨੂੰ ਚਿੱਠੀਆਂ ਲਿੱਖ ਕੇ ਭਾਈ ਘਨੱਈਆ ਜੀ ਦੀ ਸੇਵਾ ਬਾਰੇ ਜਾਣੂ ਕਰਵਾਇਆ ਗਿਆ।
-
#Interfaith session on Bhai Ghanaiya Ji, #Sikh faith and International Humanitarian Law. #IHL #Harmony pic.twitter.com/o4Tpi1wjSg
— ICRC New Delhi (@ICRC_nd) October 27, 2018 " class="align-text-top noRightClick twitterSection" data="
">#Interfaith session on Bhai Ghanaiya Ji, #Sikh faith and International Humanitarian Law. #IHL #Harmony pic.twitter.com/o4Tpi1wjSg
— ICRC New Delhi (@ICRC_nd) October 27, 2018#Interfaith session on Bhai Ghanaiya Ji, #Sikh faith and International Humanitarian Law. #IHL #Harmony pic.twitter.com/o4Tpi1wjSg
— ICRC New Delhi (@ICRC_nd) October 27, 2018
'ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਨੇ ਮੰਨਿਆ ਕਿ ਇਹ ਸੇਵਾ ਭਾਈ ਘਨੱਈਆ ਜੀ ਤੋਂ ਸ਼ੁਰੂ ਹੋਈ': ਬਹਾਦਰ ਸਿੰਘ ਮੁਤਾਬਕ ਕਾਫ਼ੀ ਸਾਲ ਉਨ੍ਹਾਂ ਦੀ ਮਿਹਨਤ ਤੋਂ ਬਾਅਦ ਪਿਛਲੇ ਕੁਝ ਸਮੇਂ ਪਹਿਲਾਂ ਇਸ ਅੰਤਰਰਾਸ਼ਟਰੀ ਸੁਸਾਇਟੀ ਵੱਲੋਂ ਭਾਈ ਘਨੱਈਆ ਜੀ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ, ਉਨ੍ਹਾਂ ਦੀ ਪੂਰੀ ਜੀਵਨੀ ਇਥੇ ਸੇਵਾਵਾਂ ਨੂੰ ਆਪਣੀ ਵੈੱਬਸਾਈਟ ਉੱਤੇ ਪਾਇਆ ਗਿਆ। ਇਹੀ ਨਹੀਂ ਰੈੱਡ ਕਰਾਸ ਸੁਸਾਇਟੀ ਵੱਲੋਂ ਇਹ ਵੀ ਮੰਨਿਆ ਗਿਆ ਹੈ ਰੈੱਡ ਕਰਾਸ ਸੋਸਾਇਟੀ ਦੁਨੀਆ ਦੀ ਪਹਿਲੀ ਐਸੀ ਸੁਸਾਇਟੀ ਨਹੀਂ ਹੈ, ਜਿਸ ਨੇ ਜੰਗ ਦੌਰਾਨ ਇਨਸਾਨੀਅਤ ਦੀ ਸੇਵਾ ਕੀਤੀ ਹੈ, ਬਲਕਿ ਸਭ ਤੋਂ ਪਹਿਲਾਂ ਇਹ ਕੰਮ 310 ਸਾਲ ਪਹਿਲਾਂ ਭਾਈ ਘਨੱਈਆ ਜੀ ਵੱਲੋਂ ਕੀਤਾ ਜਾ ਚੁੱਕਾ ਹੈ।
ਹੁਣ ਭਾਈ ਘਨੱਈਆ ਜੀ ਫਾਊਂਡੇਸ਼ਨ ਵੱਲੋਂ ਸਰਕਾਰ ਨੂੰ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਕ ਪਾਸੇ ਜਿਥੇ ਇੰਟਰਨੈਸ਼ਨਲ ਰੈੱਡ ਕਰਾਸ ਸੁਸਾਇਟੀ ਵੱਲੋਂ ਇਹ ਮੰਨਿਆ ਗਿਆ ਹੈ ਕਿ ਭਾਈ ਘਨ੍ਹੱਈਆ ਜੀ ਵਲੋਂ ਜੋ ਸੇਵਾਵਾਂ ਇਨਸਾਨੀਅਤ ਲਈ ਨਿਭਾਈਆਂ ਗਈਆਂ ਸਨ, ਉਹ ਕਦੀ ਵੀ ਭੁਲਾਈਆ ਨਹੀਂ ਜਾ ਸਕਦੀਆਂ। ਇਸ ਕਰਕੇ ਹੁਣ ਸਰਕਾਰ ਵੱਲੋਂ ਬੱਚਿਆਂ ਦੇ ਸਿਲੇਬਸ ਵਿੱਚ ਭਾਈ ਘਨੱਈਆ ਜੀ ਬਾਰੇ ਇੱਕ ਚੈਪਟਰ ਰੱਖਿਆ ਜਾਵੇ, ਜਿਸ ਨਾਲ ਸਕੂਲੀ ਬੱਚੇ ਵੀ ਇਸ ਇਤਿਹਾਸ ਨੂੰ ਜਾਣ ਸਕਣ।
ਇਸ ਤੋਂ ਇਲਾਵਾ ਬਹਾਦਰ ਸਿੰਘ ਨੇ ਮੰਗ ਕੀਤੀ ਕਿ 20 ਸਿਤੰਬਰ ਨੂੰ ਭਾਈ ਘਨੱਈਆ ਜੀ ਸੇਵਾ ਦਿਵਸ ਦੇ ਨਾਲ ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਮਿਊਜ਼ੀਅਮ ਵਿੱਚ ਲਾਈਆਂ ਜਾਣ, ਤਾਂ ਕਿ ਭਾਈ ਘਨੱਈਆ ਜੀ ਦੀਆਂ ਸੇਵਾਵਾਂ ਨੂੰ ਪੂਰੀ ਦੁਨੀਆਂ ਜਾਣ ਸਕੇ।
ਇਹ ਵੀ ਪੜ੍ਹੋ: Ruckus Over Delhi Excise Policy ਦਿੱਲੀ ਦੀ ਸ਼ਰਾਬ ਨੀਤੀ ਤੇ ਸਿਸੋਦੀਆ ਹੰਗਾਮੇ ਵਿੱਚ ਮਹਾਰਾਣਾ ਪ੍ਰਤਾਪ ਤੇ ਔਰੰਗਜ਼ੇਬ ਦੀ ਐਂਟਰੀ