ਜਲੰਧਰ: ਸੂਬੇ ’ਚ ਕੋਰੋਨਾ ਦੀ ਵੈਕਸੀਨ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਲੋਕ ਪਹਿਲੀ ਡੋਜ਼ ਤੋਂ ਬਾਅਦ ਦੂਜੀ ਡੋਜ਼ ਲਗਾਉਣ ਲਈ ਹਸਪਤਾਲ ਚ ਪਹੁੰਚ ਰਹੇ ਹਨ। ਹਾਲਾਂਕਿ 1 ਮਈ ਤੋਂ ਪੰਜਾਬ ’ਚ 18 ਸਾਲ ਤੋਂ ਉੱਪਰ ਵਾਲੇ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਪ੍ਰੀਕ੍ਰਿਰਿਆ ਸ਼ੁਰੂ ਹੋਣੀ ਸੀ। ਇਸ ਸਬੰਧ ਚ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੈਕਸੀਨੇਸ਼ਨ ਲੱ ਵੈਕਸੀਨ ਅਜੇ ਪੰਜਾਬ ਨਹੀਂ ਪਹੁੰਚੀ ਹੈ ਜਿਸ ਕਾਰਨ 18 ਸਾਲਾਂ ਤੋਂ ਵੱਧ ਲੋਕਾਂ ਦੀ ਵੈਕਸੀਨੇਸ਼ਨ ਅਜੇ ਸ਼ੁਰੂ ਨਹੀਂ ਹੋ ਪਾਈ ਹੈ। ਇੱਕ ਪਾਸੇ ਜਿੱਥੇ ਵੈਕਸੀਨੇਸ਼ਨ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਉੱਥੇ ਲਗਾਤਾਰ ਵਧ ਰਹੇ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਨੇ ਸਰਕਾਰ ਨੂੰ ਚਿੰਤਾ ਚ ਪਾ ਦਿੱਤੀ ਹੈ। ਜਿਸ ਕਾਰਨ ਕੋਰੋਨਾ ਮਹਾਂਮਾਰੀ ਦੀ ਲੜੀ ਨੂੰ ਤੋੜਣ ਲਈ ਕੋਵਿਡ ਨਿਯਮ ਜਾਰੀ ਕੀਤੇ ਗਏ ਹਨ ਜਿਨ੍ਹਾਂ ਦੀ ਪਾਲਣਾ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਖਤੀ ਨਾਲ ਕਰਵਾਈ ਜਾ ਰਹੀ ਹੈ।
200-250 ਦੇ ਕਰੀਬ ਲੋਕਾਂ ਨੂੰ ਲਗਾਈ ਜਾ ਰਹੀ ਵੈਕਸੀਨ
ਸਰਕਾਰੀ ਹਸਪਤਾਲ ਦੇ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ’ਚ ਉਨ੍ਹਾਂ ਦੇ ਸੈਂਟਰ ਵਿੱਚ ਰੋਜ਼ ਤਕਰੀਬਨ 200-250 ਦੇ ਕਰੀਬ ਲੋਕਾਂ ਦਾ ਵੈਕਸੀਨੇਸ਼ਨ ਕੀਤਾ ਜਾਂਦਾ ਹੈ। ਡਾਕਟਰ ਮੁਤਾਬਿਕ ਨਾ ਸਿਰਫ਼ ਲੋਕ ਪਹਿਲੀ ਡੋਜ਼ ਲਗਾਉਣ ਲਈ ਆ ਰਹੇ ਹਨ ਸਗੋਂ ਜਿਨ੍ਹਾਂ ਨੂੰ ਪਹਿਲੀ ਡੋਜ਼ ਲੱਗ ਗਈ ਹੈ ਉਹ ਹੁਣ ਆਪਣੀ ਦੂਜੀ ਡੋਜ਼ ਵੀ ਲਗਾਉਣ ਲਈ ਆ ਰਹੇ ਹਨ। ਡਾਕਟਰ ਜਸਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿੱਚ ਕੋਵਿਡ ਦੇ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਹਨ ਇਸ ਲਈ ਹਰ ਕਿਸੇ ਨੂੰ ਇਹ ਵੈਕਸੀਨੇਸ਼ਨ ਲਗਵਾਉਣੀ ਚਾਹੀਦੀ ਹੈ, ਉਨ੍ਹਾਂ ਦੱਸਿਆ ਕਿ ਹਾਲਾਂਕਿ 18 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੀ ਵੈਕਸੀਨੇਸ਼ਨ ਅਜੇ ਸ਼ੁਰੂ ਨਹੀਂ ਹੋ ਪਾਈ ਪਰ ਇਸ ਦੇ ਬਾਵਜੂਦ 45 ਸਾਲ ਤੋਂ ਉੱਪਰ ਦੇ ਲੋਕ ਅਤੇ ਫਰੰਟ ਲਾਈਨ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਅਤੇ ਅਫ਼ਸਰਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ।
ਇਹ ਵੀ ਪੜੋ: ਪੰਜਾਬ ਅੰਦਰ 24 ਘੰਟਿਆਂ 'ਚ 6,132 ਕੋਰੋਨਾ ਦੇ ਨਵੇਂ ਮਾਮਲੇ, 114 ਮੌਤਾਂ
ਦੂਜੇ ਪਾਸੇ ਵੈਕਸੀਨ ਲਗਾਉਣ ਆਏ ਲੋਕਾਂ ਦਾ ਕਹਿਣਾ ਹੈ ਕਿ ਇਸ ਵੈਕਸੀਨ ਨੂੰ ਲਗਾਉਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਹੈ, ਸਗੋਂ ਵੈਕਸੀਨ ਲਗਾਉਣ ਨਾਲ ਹਰ ਕੋਈ ਆਪਣਾ ਅਤੇ ਆਪਣੇ ਪਰਿਵਾਰ ਨੂੰ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਾ ਸਕਦਾ ਹੈ।