ETV Bharat / state

ਜਲੰਧਰ 'ਚ ਨੌਜਵਾਨ ਨੇ ਅੱਧੀ ਰਾਤ ਨੂੰ ਮਚਾਇਆ ਕਹਿਰ, ਗੱਡੀਆਂ ਦੇ ਤੋੜੇ ਸ਼ੀਸ਼ੇ, ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ

ਜਲੰਧਰ ਵਿੱਚ ਕੁੱਝ ਨੌਜਵਾਨਾਂ ਵਲੋਂ ਕਾਰਾਂ ਦੇ ਸ਼ੀਸ਼ੇ ਤੋੜੇ ਗਏ ਹਨ। ਇਹ ਵਾਰਦਾਤ ਦੇਰ ਰਾਤ ਹੋਈ ਹੈ। ਦੂਜੇ ਪਾਸੇ ਇਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

In Jalandhar, youths broke windows of  cars, incident caught in CCTV camera
ਜਲੰਧਰ 'ਚ ਨੌਜਵਾਨ ਨੇ ਅੱਧੀ ਰਾਤ ਨੂੰ ਮਚਾਇਆ ਕਹਿਰ, ਗੱਡੀਆਂ ਦੇ ਤੋੜੇ ਸ਼ੀਸ਼ੇ, ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ
author img

By

Published : Mar 22, 2023, 3:28 PM IST

ਜਲੰਧਰ 'ਚ ਨੌਜਵਾਨ ਨੇ ਅੱਧੀ ਰਾਤ ਨੂੰ ਮਚਾਇਆ ਕਹਿਰ, ਗੱਡੀਆਂ ਦੇ ਤੋੜੇ ਸ਼ੀਸ਼ੇ, ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ

ਜਲੰਧਰ : ਜਲੰਧਰ ਦੇ ਭਾਰਗੋ ਕੈਂਪ ਵਿੱਚ ਵੱਡੀ ਵਾਰਦਾਤ ਹੋਈ ਹੈ। ਇੱਥੇ ਦੇਰ ਰਾਤ ਕੁੱਝ ਨੌਜਵਾਨਾਂ ਵਲੋਂ ਕਾਰਾਂ ਦੇ ਸ਼ੀਸ਼ੇ ਤੋੜੇ ਗਏ ਹਨ। ਜਾਣਕਾਰੀ ਮੁਤਾਬਿਕ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਦੂਜੇ ਪਾਸੇ ਲੋਕਾਂ ਵਲੋਂ ਖੁਲਾਸਾ ਕੀਤਾ ਗਿਆ ਹੈ ਕਿ ਇਸ ਵਾਰਦਾਤ ਨਾਲ ਲੋਕਾਂ ਦੀਆਂ ਕਾਰਾਂ ਦਾ ਵੱਡਾ ਨੁਕਸਾਨ ਹੋਇਆ ਹੈ। ਫਿਲਹਾਲ ਜਾਂਚ ਜਾਰੀ ਹੈ।

ਸੀਸੀਟੀਵੀ ਫੁਟੇਜ ਆਈ ਸਾਹਮਣੇ : ਜਾਣਕਾਰੀ ਮੁਤਾਬਿਕ ਜਲੰਧਰ ਦੇ ਭਾਰਗੋ ਕੈਂਪ ਵਿੱਚ ਸਹਿਮ ਦਾ ਮਾਹੌਲ ਹੈ। ਇੱਥੇ ਅੱਧੀ ਰਾਤ ਨੂੰ ਕਈ ਕਾਰਾਂ ਦੇ ਸ਼ੀਸ਼ੇ ਤੋੜੇ ਗਏ ਹਨ। ਲੋਕਾਂ ਦੇ ਦੱਸੇ ਮੁਤਾਬਿਕ ਅਤੇ ਜੋ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ ਉਸ ਮੁਤਾਬਿਕ ਦੇਰ ਰਾਤ ਇਕ ਵਜੇ ਦੇ ਕਰੀਬ 7 ਮੋਟਰਸਾਈਕਲਾਂ ਉੱਤੇ ਸਵਾਰ ਹੋ ਕੇ ਆਏ ਤਿੰਨ-ਤਿੰਨ ਨੌਜਵਾਨਾਂ ਨੇ ਗਲੀ ਦੇ ਵਿੱਚ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਭੰਨ੍ਹ ਦਿੱਤੇ ਹਨ। ਇਸ ਤੋਂ ਬਾਅਦ ਇਹ ਦਹਿਸ਼ਤ ਫੈਲਾਉਂਦੇ ਫਰਾਰ ਹੋ ਗਏ ਹਨ।

ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ : ਇਸ ਵਾਰਦਾਤ ਤੋਂ ਬਾਅਦ ਸਥਾਨਕ ਲੋਕਾਂ ਨੇ ਜਲੰਧਰ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕੀਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਦਹਿਸ਼ਤਗਰਦਾਂ ਨੂੰ ਪੁਲਿਸ ਦਾ ਬਿਲਕੁਲ ਵੀ ਡਰ ਨਹੀਂ ਹੈ। ਇਕ ਪਾਸੇ ਪੁਲਿਸ ਪ੍ਰਸ਼ਾਸਨ ਆਪਣੀ ਚੰਗੀ ਕਾਰਗੁਜ਼ਾਰੀ ਦੀ ਦਿਨ ਰਾਤ ਪ੍ਰਸ਼ੰਸ਼ਾਂ ਕਰ ਰਿਹਾ ਹੈ ਪਰ ਦੇਰ ਰਾਤ ਵਾਪਰੀ ਇਹ ਘਟਨਾ ਹੋਰ ਹੀ ਖੁਲਾਸੇ ਕਰ ਰਹੀ ਹੈ। ਲੋਕਾਂ ਨੇ ਕਿਹਾ ਕਿ ਕਾਰਾਂ ਦੇ ਸ਼ੀਸ਼ੇ ਤੋੜਨ ਵਾਲੇ ਨੌਜਵਾਨਾਂ ਦੇ ਹੱਥਾਂ ਵਿਚ ਹਥਿਆਰ ਵੀ ਸਨ ਅਤੇ ਜਿਨ੍ਹਾਂ ਵੱਲੋਂ ਗਲੀ ਵਿੱਚ ਖੜੀਆਂ 4 ਕਾਰਾਂ, ਮੋਟਰਸਾਈਕਲਾਂ, ਐਕਟਿਵਾ ਅਤੇ ਹੋਰ ਵਾਹਨਾ ਦੇ ਸ਼ੀਸ਼ੇ ਤੋੜ ਦਿੱਤੇ ਹਨ।

ਇਹ ਵੀ ਪੜ੍ਹੋ : Akali Dal Helps Arrested youth: ਗ੍ਰਿਫ਼ਤਾਰ ਕੀਤੇ ਸਿੱਖ ਨੌਜਵਾਨਾਂ ਦੀ ਮਦਦ ਕਰੇਗੀ ਅਕਾਲੀ ਦਲ, ਦਿਵਾਈ ਜਾਵੇਗੀ ਕਾਨੂੰਨੀ ਮਦਦ

ਲੋਕਾਂ ਨੇ ਪੁਲਿਸ ਨੁੂੰ ਕੀਤੀ ਸ਼ਿਕਾਇਤ : ਇਸ ਬਾਬਤ ਇਲਾਕੇ ਦੇ ਲੋਕਾਂ ਅਤੇ ਕਾਰ ਮਾਲਕਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਉਥੇ ਹੀ ਹਾਲੇ ਤੀਕਰ ਇਹ ਪੁਸ਼ਟੀ ਨਹੀਂ ਹੋਈ ਹੈ ਕਿ ਕਾਰਾਂ ਦੇ ਸ਼ੀਸ਼ੇ ਤੋੜਨ ਵਾਲੇ ਇਹ ਨੌਜਵਾਨ ਕੌਣ ਸਨ। ਇਸ ਸੰਬੰਧੀ ਜਦੋਂ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਪਾਰਟੀ ਨੇ ਮੌਕੇ ਉੱਤੇ ਪਹੁੰਚ ਕੇ ਇਸਦੀ ਜਾਂਚ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਏਐੱਸ ਆਈ ਗੁਰਦਿਆਲ ਸਿੰਘ ਥਾਣਾ ਭਾਰਗੋ ਕੈਂਪ ਵਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਵਾਹਨ ਨੁਕਸਾਨੇ ਗਏ ਹਨ, ਉਨ੍ਹਾਂ ਦੀ ਸ਼ਿਕਾਇਤ ਲਈ ਗਈ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਪਛਾਣ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਜਾਂਚ ਜਾਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.