ਜਲੰਧਰ: ਜ਼ਿਲ੍ਹੇ ’ਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਪੰਜਾਬ ਦੌਰੇ ’ਤੇ ਦੋ ਕਾਰਨ ਕਰਕੇ ਹਨ ਜਿਨ੍ਹਾਂ ’ਚ ਇੱਕ ਜਗਰਾਓ ਇਲਾਕੇ ਦੀ ਇੱਕ ਅਜਿਹੀ ਲੜਕੀ ਨੂੰ ਮਿਲਣਾ ਹੈ ਕਿ ਜਿਸ ਦਾ ਕੇਸ 2005 ਤੋਂ ਕੇਸ ਚਲ ਰਿਹਾ ਹੈ ਪਰ ਉਸਦਾ ਅਜੇ ਤੱਕ ਫੈਸਲਾ ਨਹੀਂ ਹੋਇਆ। ਮਨੀਸ਼ਾ ਗੁਲਾਟੀ ਨੇ ਇਹ ਵੀ ਦੱਸਿਆ ਕਿ ਇਸ ਕੇਸ ਚ ਕਿਧਰੇ ਕਿਧਰੇ ਪੁਲਿਸ ’ਤੇ ਵੀ ਇਲਜ਼ਾਮ ਲੱਗੇ ਹਨ ਕਿ ਉਨ੍ਹਾਂ ਵੱਲੋਂ ਮਾਮਲੇ ਨੂੰ ਨਿਪਟਾਉਣ ਚ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ ਦੇ ਜ਼ਰੀਏ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਹੈ ਅਤੇ ਹੁਣ ਕਮਿਸ਼ਨ ਜਲਦ ਹੀ ਇਸ ਕੇਸ ਨੂੰ ਹੱਲ ਕਰਕੇ ਪੀੜਤ ਲੜਕੀ ਨੂੰ ਇਨਸਾਫ ਦੇਵੇਂਗਾ।
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਜਲੰਧਰ ਸਮੇਤ ਪੰਜ ਜ਼ਿਲ੍ਹਿਆ ਚ ਮਹਿਲਾਵਾਂ ਦੇ ਸੋਸ਼ਣ ਦੇ ਜੋ ਮਾਮਲੇ ਹੁਣ ਤੱਕ ਅੜੇ ਹੋਏ ਹਨ ਉਨ੍ਹਾਂ ਨੂੰ ਵੀ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਂ ਜ਼ਿਲ੍ਹਿਆ ਦੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਜਰੂਰੀ ਨਿਰਦੇਸ਼ ਦਿੱਤੇ ਹਨ। ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਕੋਵਿਡ-19 ਕਾਰਨ ਕੰਮ ਦੀ ਰਫਤਾਰ ’ਚ ਕਮੀ ਆਈ ਹੈ ਪਰ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਮਾਮਲਿਆਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ, ਜੇਕਰ ਮਸਲੇ ਹੱਲ ਨਹੀਂ ਹੁੰਦੇ ਉਨ੍ਹਾਂ ਮਾਮਲਿਆਂ ਨੂੰ ਕਮਿਸ਼ਨ ਨੂੰ ਰੈਫਰ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ।
ਇਹ ਵੀ ਪੜੋ: ਝੁੱਗੀ ਝੌਂਪੜੀ ਵਾਲੇ 7700 ਪਰਿਵਾਰਾਂ ਦਾ ਆਪਣੇ ਘਰ ਦਾ ਸੁਪਨਾ ਹੋਵੇਗਾ ਸਾਕਾਰ:ਮੁੱਖ ਸਕੱਤਰ
n:.