ਜਲੰਧਰ: ਕੋਰੋਨਾ ਵਾਇਰਸ ਦਾ ਅਸਰ ਇਸ ਸਾਲ ਦੇ ਅੰਤ ਵਿੱਚ ਹੋਟਲ ਇੰਡਸਟਰੀ 'ਤੇ ਪੈ ਰਿਹਾ ਹੈ। ਕੋਰੋਨਾ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਰਾਤ 10 ਵਜੇ ਤੋਂ ਬਾਅਦ ਕਰਫਿਊ ਲੱਗਣ ਦੇ ਹੁਕਮਾਂ ਹਨ। ਇਸ ਸਾਲ ਲੋਕ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਹੀ ਨਹੀਂ ਬਲਕਿ ਘਰ 'ਚ ਰਹਿ ਕੇ ਨਵੇਂ ਸਾਲ ਦੀਆਂ ਖ਼ੁਸ਼ੀਆਂ ਮਨਾ ਰਹੇ ਹਨ।
ਇਸ ਵਾਰ ਨਵੇਂ ਸਾਲ ਦੇ ਮੌਕੇ 'ਤੇ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਨਵੇਂ ਸਾਲ ਦੀਆਂ ਪਾਰਟੀਆਂ ਨਹੀਂ ਹੋਣਗੀਆਂ। ਇਸ ਕਰਕੇ ਇਸ ਵਾਰ ਹੋਟਲਾਂ ਨੂੰ ਨਵੇਂ ਸਾਲ ਮੌਕੇ ਹੋਣ ਵਾਲੀ ਕਮਾਈ ਵੀ ਨਹੀਂ ਹੋ ਪਾਵੇਗੀ। ਹੋਟਲ ਕਾਰੋਬਾਰੀਆਂ ਮੁਤਾਬਕ ਇਸ ਸਾਲ ਜਲੰਧਰ ਨੂੰ ਕੋਰੋਨਾ ਦੀ ਮਾਰ ਕਰਕੇ ਕਰੀਬ 32 ਕਰੋੜ ਰੁਪਏ ਦਾ ਘਾਟਾ ਸਹਿਣਾ ਪਵੇਗਾ। ਜ਼ਿਕਰਯੋਗ ਹੈ ਕਿ ਜਲੰਧਰ ਵਿੱਚ 140 ਹੋਟਲ ਅਤੇ ਰੈਸਟੋਰੈਂਟ ਨੇ ਜੋ ਹਰ ਸਾਲ ਕਰੀਬ ਸਾਢੇ 3 ਕਰੋੜ ਰੁਪਏ ਦਾ ਕਾਰੋਬਾਰ ਕਰਦੇ ਹਨ।
ਪਿਛਲੇ ਸਾਲ ਜਲੰਧਰ ਵਿੱਚ ਹੋਟਲ ਕਾਰੋਬਾਰੀਆਂ ਨੇ 31 ਦਸੰਬਰ ਵਾਲੇ ਦਿਨ ਕਰੀਬ 40 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਉਨ੍ਹਾਂ ਇਸ ਵਾਰ ਪੰਜਾਬ ਸਰਕਾਰ ਵੱਲੋਂ 1 ਜਨਵਰੀ ਤੱਕ ਰਾਤ ਨੂੰ 10 ਵਜੇ ਤੋਂ ਬਾਅਦ ਲੱਗਾਏ ਜਾਣ ਵਾਲੇ ਕਰਫਿਊ ਦੇ ਹੁਕਮਾਂ ਕਰਕੇ ਲੋਕ 10 ਵਜੇ ਤੋਂ ਬਾਅਦ ਆਪਣੇ ਘਰੋਂ ਬਾਹਰ ਨਹੀਂ ਨਿਕਲ ਪਾਉਂਦੇ। ਇਸ ਕਰਕੇ ਹੋਟਲ ਅਤੇ ਰੈਸਟੋਰੈਂਟ ਵੀ ਬੰਦ ਰਹਿਣਦੇ ਹਨ। ਇਸ ਦਾ ਸਿੱਧਾ ਅਸਰ ਜਲੰਧਰ ਦੇ ਇਨ੍ਹਾਂ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਕੰਮ ਕਰਨ ਵਾਲੇ ਕਰੀਬ 4 ਹਜ਼ਾਰ ਕਰਮਚਾਰੀਆਂ 'ਤੇ ਸਿੱਧਾ ਪਵੇਗਾ।
ਇੱਕ ਹੋਟਲ ਦੇ ਮਾਲਕ ਦੀਪਕ ਬਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੋਟਲ ਇੰਡਸਟਰੀ ਪਹਿਲੇ ਤੋਂ ਹੀ ਘਾਟੇ ਵਿੱਚ ਜਾ ਰਹੀ ਹੈ ਅਤੇ ਸਰਕਾਰ ਦੇ ਇਨ੍ਹਾਂ ਹੁਕਮਾਂ ਦੇ ਕਰ ਕੇ ਵੀ ਉਨ੍ਹਾਂ ਨੂੰ ਕਾਫੀ ਘਾਟਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਨਿਊ ਯੀਅਰ ਮੌਕੇ ਕਿਉਂਕਿ ਨਿਊ ਯੀਅਰ ਦੇ ਦਿਨ ਲੋਕ ਰਾਤ ਦੇ 12 ਵਜੇ ਤੱਕ ਹੋਟਲਾਂ ਵਿੱਚ ਪਾਰਟੀਆਂ ਕਰ ਨਵੇਂ ਸਾਲ ਨੂੰ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਇਸ ਤਿਉਹਾਰਾਂ ਨੂੰ ਦੇਖਦੇ ਹੋਏ ਹੋਟਲ ਵਾਲਿਆਂ ਨੂੰ ਛੋਟ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਕਾਰੋਬਾਰੀਆਂ ਅਤੇ ਹੋਟਲਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਕੰਮ ਕਾਰੋਬਾਰ ਦਾ ਖਰਚੇ ਦੇ ਨਾਲ-ਨਾਲ ਕੰਮਕਾਜ ਚੱਲ ਸਕੇ।