ਜਲੰਧਰ: ਥਾਣਾ ਗੋਰਾਇਆ ਦੇ ਪਿੰਡ ਢੰਡਵਾੜ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਤੋਂ ਬਾਅਦ ਇੱਕ ਤਿੰਨ ਗੋਲੀਆਂ ਚੱਲੀਆਂ ਤੇ ਹਮਲਾਵਰਾਂ ਫਾਇਰ ਕਰ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕਾਲੀ ਆਗੂ ਓਂਕਾਰ ਸਿੰਘ ਨੇ ਦੱਸਿਆ ਕਿ 9 ਵਜੇ ਦੇ ਕਰੀਬ ਫਗਵਾੜਾ ਤੋਂ ਆਪਣੇ ਤਿੰਨ ਸਾਥੀਆਂ ਨਾਲ ਪਿੰਡ ਵਿੱਚ ਆਇਆ ਜਿਵੇਂ ਹੀ ਉਹ ਪਿੰਡ ਵਿੱਚ ਆਇਆ ਤਾਂ ਤਿੰਨ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਉਸ ਅਤੇ ਉਸ ਦੇ ਦੋਸਤਾਂ 'ਤੇ 3 ਸਿੱਧੇ ਫਾਇਰ ਕੀਤੇ ਗਏ। ਉਨ੍ਹਾਂ ਨੇ ਪਿੰਡ ਵਿੱਚ ਕਿਸੇ ਦੇ ਘਰ ਵਿੱਚ ਦਾਖ਼ਲ ਹੋ ਕੇ ਆਪਣੀ ਜਾਨ ਬਚਾਈ। ਉਨ੍ਹਾਂ ਇਹ ਵੀ ਕਿਹਾ ਕਿ 9 ਹਮਲਾਵਰ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਸਨ ਜਦਕਿ ਬਾਕੀ ਹਮਲਾਵਾਰ ਪਿੰਡ ਦੇ ਵੱਖ-ਵੱਖ ਥਾਵਾਂ 'ਤੇ ਖੜ੍ਹੇ ਸਨ।
ਇਹ ਵੀ ਪੜੋ: ਐਂਬੂਲੈਂਸ ਨੇ ਔਰਤਾਂ ਨੂੰ ਮਾਰੀ ਟੱਕਰ, ਦੇਖੋ ਭਿਆਨਕ ਵੀਡੀਓ...
ਸਾਰੀ ਘਟਨਾ ਪਿੰਡ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹਮਲਾਵਾਰ ਵਿਚੋਂ ਉਨ੍ਹਾਂ ਨੇ ਕੁਝ ਦੀ ਪਛਾਣ ਵੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਕਰੀਬ 2 ਘੰਟਿਆਂ ਬਾਅਦ ਕੁਝ ਹਮਲਾਵਾਰ ਮੁੜ ਤੋਂ ਵਾਪਸ ਆਏ, ਜਿਨ੍ਹਾਂ ਵਿੱਚੋਂ ਇੱਕ ਨੂੰ ਕਾਬੂ ਕਰਕੇ ਉਨ੍ਹਾਂ ਨੇ ਪੁਲਿਸ ਹਵਾਲੇ ਕਰ ਦਿੱਤਾ ਹੈ। ਵਾਰਦਾਤ ਤੋਂ ਬਾਅਦ ਮੌਕੇ 'ਤੇ ਆਏ ਗੋਰਾਇਆ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।