ਜਲੰਧਰ:ਆਮ ਤੌਰ ਤੇ ਹਰ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਹੀ ਬਲਾਕ ਪੱਧਰ ਤੱਕ ਆਪਣੇ ਕਾਰਜਕਰਤਾਵਾਂ ਅਤੇ ਪ੍ਰਧਾਨਾਂ ਦੀ ਟੀਮ ਦੀ ਘੋਸ਼ਣਾ ਕੀਤੀ ਜਾਂਦੀ ਹੈ।ਇਹ ਟੀਮ ਆਉਣ ਵਾਲੇ ਸਮੇਂ ਵਿੱਚ ਚੋਣਾਂ ਵਿੱਚ ਪਾਰਟੀ ਦੀ ਜਿੱਤ ਦਾ ਇੱਕ ਅਹਿਮ ਹਿੱਸਾ ਬਣਦੀ ਹੈ।ਇਸ ਵਾਰ 2022 ਦੀਆਂ ਚੋਣਾਂ ਤੋਂ ਪਹਿਲਾ ਜਲੰਧਰ ਵਿੱਚ ਹਰ ਪਾਰਟੀ ਦੇ ਬਲਾਕ ਪੱਧਰ ਦੇ ਕਾਰਜਕਰਤਾ ਅਤੇ ਪ੍ਰਧਾਨਾਂ ਦੀ ਟੀਮ ਬਦਲੀ ਗਈ ਹੈ।
ਆਪ ਦੇ ਆਗੂ ਸੰਜੀਵ ਸ਼ਰਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ (Aam Aadmi Party)ਦੇ ਅਹੁਦੇਦਾਰ ਚੋਣਾਂ ਨਹੀਂ ਲੜ ਸਕਦੇ।ਇਸ ਲਈ ਇਹ ਗੱਲ ਪਹਿਲਾ ਹੀ ਨਿਸ਼ਚਿਤ ਕੀਤੀ ਜਾਂਦੀ ਹੈ ਕਿ ਅਹੁਦੇਦਾਰੀ ਉਨ੍ਹਾਂ ਲੋਕਾਂ ਨੂੰ ਹੀ ਦਿੱਤੀ ਜਾਵੇ ਜੋ ਲੋਕ ਚੋਣਾਂ ਨਹੀਂ ਲੜਨਾ ਚਾਹੁੰਦੇ।ਉਨ੍ਹਾਂ ਮੁਤਾਬਕ ਆਮ ਆਦਮੀ ਪਾਰਟੀ ਚੋਣਾਂ ਤਕ ਕਿਸੇ ਇਲਾਕੇ ਵਿਚ ਛੋਟਾ ਮੋਟਾ ਫੇਰਬਦਲ ਤੱਕ ਕਰ ਸਕਦੀ ਹੈ ਪਰ ਕਿਸੇ ਵੀ ਤਰ੍ਹਾਂ ਦਾ ਵੱਡਾ ਫੇਰਬਦਲ ਕਰਨ ਬਾਰੇ ਪਾਰਟੀ ਦਾ ਕੋਈ ਵਿਚਾਰ ਨਹੀਂ ਹੈ।
ਅਕਾਲੀ ਆਗੂ ਪਵਨ ਕੁਮਾਰ ਟੀਨੂੰ ਦਾ ਕਹਿਣਾ ਹੈ ਕਿ ਪਾਰਟੀ ਨੂੰ ਉੱਪਰਲੇ ਲੈਵਲ ਤੋਂ ਲੈ ਕੇ ਥੱਲੇੇ ਦੇ ਲੇਵਲ ਤੱਕ ਆਪਣੀ ਟੀਮ ਬਣਾਉਣ ਲਈ ਕਦੀ ਵੀ ਕੋਈ ਪ੍ਰੇਸ਼ਾਨੀ ਨਹੀਂ ਆਈ ਕਿਉਂਕਿ ਪਾਰਟੀ ਵਿੱਚ ਲੋਕ ਸੇਵਾ ਦੀ ਭਾਵਨਾ ਨਾਲ ਜੁੜਦੇ ਹਨ।ਉਨ੍ਹਾਂ ਨੇ ਦੱਸਿਆ ਕਿ ਅਕਾਲੀ ਦਲ ਵੱਲੋਂ ਆਪਣੇ ਵਿੰਗ ਵੀ ਬਣਾਏ ਗਏ ਹਨ।ਜਿਨ੍ਹਾਂ ਵਿੱਚ ਐੱਸਸੀ ਵਿੰਗ, ਮਹਿਲਾ ਵਿੰਗ ਅਤੇ ਹੋਰ ਵਿੰਗ ਜੋ ਇਨ੍ਹਾਂ ਚੋਣਾਂ ਵਿੱਚ ਕੰਮ ਕਰਦੇ ਹਨ।
ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਜਦੋਂ ਵੀ ਭਾਰਤੀ ਜਨਤਾ ਪਾਰਟੀ ਹੋਂਦ ਵਿੱਚ ਆਈ ਹੈ।ਉਦੋਂ ਤੋਂ ਲੈ ਕੇ ਭਾਜਪਾ ਦਾ ਸੰਗਠਨ ਟੀਮ ਬਣਾਉਣ ਦੇ ਮਾਮਲੇ ਵਿੱਚ ਪੂਰੇ ਡਿਸਪਲਿਨ ਨਾਲ ਕੰਮ ਕਰਦਾ ਹੈ ਅਤੇ ਹੁਣ ਵੀ ਭਾਜਪਾ ਦੀ ਪੂਰੀ ਟੀਮ ਬਲਾਕ ਲੈਵਲ ਤੋਂ ਲੈ ਕੇ ਪ੍ਰਵੇਸ਼ ਪੱਧਰ ਤੱਕ ਪੂਰੀ ਤਰ੍ਹਾਂ ਤਿਆਰ ਹੈ।
ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਦਾ ਕਹਿਣਾ ਹੈ ਕਿ ਨੇਤਾ ਅਤੇ ਕਾਰਜਕਰਤਾ ਇਸ ਗੱਲ ਤੋਂ ਬਹੁਤ ਖੁਸ਼ ਨੇ ਕਿ ਹਾਈਕਮਾਨ ਨੇ ਉਨ੍ਹਾਂ ਨੂੰ ਤੇਜ਼ ਤਰਾਰ ਪ੍ਰਧਾਨ ਦਿੱਤਾ ਹੈ। ਕਾਂਗਰਸ ਪਾਰਟੀ ਦੇ ਨੇਤਾ ਅਤੇ ਟੀਮ ਵੀ ਚਾਹੁੰਦੀ ਹੈ ਕਿ ਟੀਮ ਵਿੱਚ ਬਦਲਾਅ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਨਵੇਂ ਚਿਹਰੇ ਜੋ ਕੰਮ ਕਰਨਾ ਚਾਹੁੰਦੇ ਹਨ ਉਹ ਟੀਮ ਵਿਚ ਆਉਣ ਅਤੇ ਕੰਮ ਕਰਨ।
ਇਹ ਵੀ ਪੜੋ:ਕਿਸਾਨੀ ਸੰਘਰਸ਼ ਦੀ ਅਣਦੇਖੀ ਲਈ ਮੌਜੂਦਾ ਸਰਕਾਰਾਂ ਜ਼ਿੰਮੇਵਾਰ:ਹਰਸਿਮਰਤ ਬਾਦਲ