ਜਲੰਧਰ: ਸ਼ਹਿਰ ਦੇ ਮਾਨ ਮੈਡੀਸਿਟੀ ਹਸਪਤਾਲ ਵਿਚ ਵਿਅਕਤੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਖਿਲਾਫ਼ ਜੰਮ ਕੇ ਹੰਗਾਮਾ ਕੀਤਾ। ਪਰਿਵਾਰ ਨੇ ਡਾਕਟਰਾਂ ਤੇ ਗੰਭੀਰ ਆਰੋਪ ਲਗਾਏ ਹਨ। ਮ੍ਰਿਤਕ ਅਮਿਤ ਕੁਮਾਰ ਦੇ ਰਿਸ਼ਤੇਦਾਰ ਸਤਬੀਰ ਸਿੰਘ ਨਿਵਾਸੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਨ੍ਹਾਂ ਦੇ ਜੀਜਾ ਅਮਿਤ ਕੁਮਾਰ ਨੂੰ ਕੁਝ ਦਿਨ ਪਹਿਲੇ ਹਲਕਾ ਬੁਖਾਰ ਸੀ ਜਿਸ ਤੋਂ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਅਮਿਤ ਕੁਮਾਰ ਨੂੰ ਸਾਰੇ ਤਰ੍ਹਾਂ ਦੇ ਟੈਸਟ ਕੀਤੇ ਜਿਨ੍ਹਾਂ ਦੀ ਰਿਪੋਰਟ ਸਹੀ ਆਈ ਫਿਰ ਵੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਅਮਿਤ ਕੁਮਾਰ ਨੂੰ ਜਲੰਧਰ ਦੇ ਮਾਨ ਮੈਡੀਸਿਟੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਪਰਿਵਾਰ ਨੇ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਨੂੰ ਕੋਰੋਨਾ ਦੇ ਲੱਛਣ ਹਨ।
ਪਰਿਵਾਰ ਨੇ ਦੱਸਿਆ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੇ ਮਰੀਜ਼ ਦੀ ਹਾਲਤ ਬਹੁਤ ਖ਼ਰਾਬ ਹੈ ਉਸ ਨੂੰ ਕੋਰੋਨਾ ਹੈ ਅਤੇ ਉਹ ਲੈਵਲ ਤਿੰਨ ਦਾ ਮਰੀਜ਼ ਹੈ ਤੇ ਡਾਕਟਰਾਂ ਨੇ ਉਸਨੂੰ ਕਈ ਦਿਨ ਵੈਂਟੀਲੇਟਰ ਤੇ ਰੱਖਿਆ।
ਉਨ੍ਹਾਂ ਦੱਸਿਆ ਕਿ ਇਲਾਜ਼ ਦੌਰਾਨ ਹਸਪਤਾਲ ਨੇ ਉਨਾਂ ਤੋਂ 5 ਲੱਖ ਰੁਪਏ ਲਏ ਪਰ ਰਸੀਦ ਮੰਗਣ ਤੇ ਉਨ੍ਹਾਂ ਨੂੰ ਕੋਈ ਰਸੀਨ ਨਹੀਂ ਦਿੱਤੀ ਗਈ।ਪਰਿਵਾਰ ਨੇ ਹਸਪਤਾਲ ਤੇ ਮਰੀਜ਼ ਦੇ ਇਲਾਜ਼ ਦੌਰਾਨ ਲਾਪਰਵਾਹੀ ਵਰਤਣ ਦੇ ਇਲਜ਼ਾਮ ਲਗਾਏ ਹਨ ਤੇ ਜਿਸ ਕਾਰਨ ਉਨ੍ਹਾਂ ਦੇ ਸਹੀ ਸਲਾਮਤ ਮੈਂਬਰ ਦੀ ਮੌਤ ਹੋ ਗਈ। ਓਧਰ ਪੁਲੀਸ ਨੇ ਦੋਨਾਂ ਪੱਖਾਂ ਦੀ ਗੱਲ ਸੁਣੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਕਰਨ ਤੋਂ ਬਾਅਦ ਜਿਸਦੀ ਲਾਪਰਵਾਹੀ ਸਾਹਮਣੇ ਆਈ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:ਡੇਰਾ ਮੁਖੀ ਨੂੰ ਪੈਰੋਲ ਦੇਣਾ ਬਹੁਤ ਗਲਤ: ਗਿਆਨੀ ਹਰਪ੍ਰੀਤ ਸਿੰਘ