ETV Bharat / state

ਮਹਿੰਗੇ ਤੇਲ ਕਾਰਨ ਮਹਿੰਗਾ ਹੋਇਆ ਤੜਕਾ - ਫੂਡ ਇੰਡਸਟਰੀ

ਜਲੰਧਰ ਵਿਚ ਲੋਕ ਵਧਦੀ ਮਹਿੰਗਾਈ (Inflation) ਤੋਂ ਪਰੇਸ਼ਾਨ ਹਨ ਕਿਉਂਕਿ ਕੁਕਿੰਗ ਆਇਲ (Cooking oil) ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ।ਸਰ੍ਹੋਂ ਦੇ ਤੇਲ ਇਕ ਲੀਟਰ 100 ਰੁਪਏ ਦਾ ਹੁੰਦਾ ਸੀ ਜੋ ਹੁਣ 180 ਰੁਪਏ ਦਾ ਹੋ ਗਿਆ ਹੈ।ਪਬਲਿਕ ਦਾ ਕਹਿਣਾ ਹੈ ਕਿ ਮਹਿੰਗਾਈ ਕਾਰਨ ਕੁੱਝ ਵਸਤਾਂ ਬਜਟ ਵਿਚੋਂ ਬਾਹਰ ਹੋ ਰਹੀਆਂ ਹਨ।

ਮਹਿੰਗੇ ਤੇਲ ਕਾਰਨ ਮਹਿੰਗਾ ਹੋਇਆ ਤੜਕਾ
ਮਹਿੰਗੇ ਤੇਲ ਕਾਰਨ ਮਹਿੰਗਾ ਹੋਇਆ ਤੜਕਾ
author img

By

Published : Jul 7, 2021, 9:37 PM IST

ਜਲੰਧਰ:ਦੇਸ਼ ਵਿੱਚ ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀ ਛੂਹ ਰਹੀਆਂ ਹਨ।ਇਸ ਦੇ ਨਾਲ ਨਾਲ ਹੀ ਘਰਾਂ ਵਿੱਚ ਇਸਤੇਮਾਲ ਹੋਣ ਵਾਲਾ ਕੁਕਿੰਗ ਆਇਲ (Cooking oil) ਵੀ ਲੋਕਾ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ।ਜੋ ਸਰ੍ਹੋਂ ਦੇ ਤੇਲ ਦੀ ਬੋਤਲ ਅੱਜ ਤੋਂ ਇਕ ਸਾਲ ਪਹਿਲਾ 100 ਰੁਪਏ ਦੀ ਸੀ ਅੱਜ ਉਹ 180 ਰੁਪਏ ਦੀ ਹੋ ਚੁੱਕੀ ਹੈ।ਜਿੱਥੇ ਪੰਜ ਲਿਟਰ ਦੀ ਇੱਕ ਬੋਤਲ 600 ਰੁਪਏ ਦੀ ਮਿਲਦੀ ਸੀ। ਉਹ ਹੁਣ 1100 ਰੁਪਏ ਦੀ ਮਿਲ ਰਹੀ ਹੈ।ਤੇਲ ਦੀਆਂ ਵਧੀਆਂ ਕੀਮਤਾਂ ਬਾਰੇ ਲਵਪ੍ਰੀਤ ਕੌਰ ਦਾ ਕਹਿਣਾ ਹੈ ਕਿ ਤੇਲ ਇਕ ਐਸੀ ਚੀਜ਼ ਹੈ ਜੋ ਹਰ ਤੜਕੇ ਵਿੱਚ ਪੈਣਾ ਲਾਜ਼ਮੀ ਹੈ ਅਤੇ ਇਸ ਦੀਆਂ ਮਹਿੰਗੀਆਂ ਕੀਮਤਾਂ ਕਿਚਨ ਦਾ ਬਜਟ ਨੂੰ ਖ਼ਰਾਬ ਕਰ ਰਹੀਆਂ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਘੱਟ ਤੋਂ ਘੱਟ ਕਿਚਨ (Kitchen)ਵਿਚ ਇਸਤੇਮਾਲ ਹੋਣ ਵਾਲੇ ਤੇਲ ਦੀਆਂ ਕੀਮਤਾਂ ਤੇ ਕੰਟਰੋਲ ਕੀਤਾ ਜਾਏ।

ਮਹਿੰਗੇ ਤੇਲ ਕਾਰਨ ਮਹਿੰਗਾ ਹੋਇਆ ਤੜਕਾ
ਉਧਰ ਤੇਲ ਦੀਆਂ ਇਨ੍ਹਾਂ ਵਧੀਆਂ ਕੀਮਤਾਂ ਬਾਰੇ ਤੇਲ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ਤੋਂ ਕੋਰੋਨਾ ਦੌਰਾਨ ਵਿਦੇਸ਼ਾਂ ਤੋਂ ਆਉਣ ਵਾਲਾ ਪਾਮ ਆਇਲ ਭਾਰਤ ਵਿਚ ਆਯਾਤ ਹੋਣਾ ਤਕਰੀਬਨ ਬੰਦ ਹੋ ਗਿਆ ਸੀ।ਜਿਸ ਕਰਕੇ ਲੋਕਾਂ ਨੇ ਘਰੇਲੂ ਤੇਲ ਦਾ ਇਸਤੇਮਾਲ ਵਧਾ ਦਿੱਤਾ ਸੀ।ਉਨ੍ਹਾਂ ਦੱਸਿਆ ਕਿ ਪਾਮ ਉਹੀ ਦੇ ਘੱਟ ਆਉਣ ਕਰਕੇ ਪੂਰੀ ਫੂਡ ਇੰਡਸਟਰੀ ਅਤੇ ਪਰਿਵਾਰਾਂ ਦੇ ਘਰਾਂ ਵਿੱਚ ਇਸਤੇਮਾਲ ਹੋਣ ਵਾਲਾ ਸਾਰਾ ਤੇਲ ਬਿਨਾਂ ਪਾਮ ਆਇਲ ਤੂੰ ਹੀ ਬਣ ਰਿਹਾ ਸੀ। ਜਿਸ ਕਰਕੇ ਇਕ ਦਮ ਘਰੇਲੂ ਤੇਲ ਦੀ ਮੰਗ ਵਧਣ ਕਰਕੇ ਇਸ ਦੀ ਸ਼ੋਰਟੇਜ ਹੋ ਗਈ।ਇਹੀ ਕਾਰਨ ਸੀ ਕਿ ਤੇਲ ਇਕਦਮ ਮਹਿੰਗਾ ਹੋ ਗਿਆ।ਉਨ੍ਹਾਂ ਦੱਸਿਆ ਕਿ ਫੂਡ ਇੰਡਸਟਰੀ 80 ਤੋਂ 90 ਫੀਸਦੀ ਸਿਰਫ਼ ਪਾਮ ਆਇਲ ਦਾ ਇਸਤੇਮਾਲ ਕਰਦੀ ਹੈ ਪਰ ਜਦ ਇਹ ਪਾਮ ਆਇਲ ਭਾਰਤ ਨਹੀਂ ਆਇਆ ਤਾਂ ਲੋਕਾਂ ਨੇ ਦੇਸੀ ਤੇਲ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ।

ਇਹ ਵੀ ਪੜੋ:ਅਥਲੀਟ ਮਾਨ ਕੌਰ ਦੀ ਵਿਗੜੀ ਸਿਹਤ, ਪੁੱਤ ਨੇ ਮਾਂ ਦੇ ਇਲਾਜ ਲਈ ਕੀਤੀ ਸਰਕਾਰ ਤੋਂ ਅਪੀਲ

ETV Bharat Logo

Copyright © 2025 Ushodaya Enterprises Pvt. Ltd., All Rights Reserved.