ETV Bharat / state

ਇਹ ਵਰ੍ਹਾ ਨਾਨਕ ਦੇ ਨਾਲ, ਨਹੀਂ ਫੂਕਣਾ ਅਸੀਂ ਪਰਾਲ, ਭਾਗ-1

ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਵਾਉਣ ਲਈ ਈਟੀਵੀ ਭਾਰਤ ਵੱਲੋਂ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੁਕ ਕੀਤਾ ਜਾ ਰਿਹਾ ਹੈ।

ਫ਼ੋਟੋ
author img

By

Published : Oct 9, 2019, 5:21 PM IST

ਜਲੰਧਰ: ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਗੁਰੂ ਗ੍ਰੰਥ ਸਾਹਿਬ 'ਚ ਦਰਜ ਇਨ੍ਹਾਂ ਪੰਕਤੀਆਂ ਵਿੱਚ ਗੁਰੂ ਨੂੰ ਪਵਨ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ, ਸੋ ਸਾਡੀ ਸਭ ਦੀ ਇਹ ਕੋਸ਼ਿਸ਼ ਹੋਣੀ ਚਾਹਿਦੀ ਹੈ ਕਿ ਅਸੀ ਵੀ ਇਨ੍ਹਾਂ ਕੁਦਰਤੀ ਤੱਤਾਂ ਨੂੰ ਸਾਫ਼ ਬਣਾਏ ਰੱਖੀਏ।

ਵੇਖੋ ਵੀਡੀਓ

ਇਸੇ ਤਹਿਤ ਪਰਾਲੀ ਨੂੰ ਨਾ ਸਾੜਨ ਦੇ ਪ੍ਰਤੀ ਜਾਗਰੂਕਤਾ ਲਈ ਈਟੀਵੀ ਭਾਰਤ ਵੱਲੋਂ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਇਸ ਮੁਹਿਮ ਤਹਿਤ ਜਲੰਧਰ ਦੇ ਪਿੰਡ ਬੰਬੀਆਂ ਤੋਹਫ਼ਾ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਪਰਾਲੀ ਨੂੰ ਨਾ ਸਾੜਨ ਦੀ ਸਹੁੰ ਖਾਧੀ ਹੈ ਤੇ ਹੋਰਨਾਂ ਕਿਸਾਨਾਂ ਨੂੰ ਵੀ ਇਹੋ ਸੇਧ ਦੇ ਰਹੇ ਹਨ।

ਜਲੰਧਰ ਦੇ ਕਰਤਾਰਪੁਰ ਲਾਗੇ ਦਾ ਇਹ ਪਿੰਡ ਬੰਬੀਆਂ ਤੋਹਫਾ ਜਿੱਥੇ ਕਿਸਾਨ ਪਰਾਲੀ ਨੂੰ ਨਾ ਸਾੜ ਕੇ ਇੱਕ ਮਿਸਾਲ ਕਾਇਮ ਕਰ ਰਹੇ ਹਨ। ਪਿੰਡ ਦੇ ਕਿਸਾਨਾਂ ਨੇ ਨਾ ਸਿਰਫ਼ ਪਰਾਲੀ ਨੂੰ ਨਾ ਸਾੜਨ ਦੀ ਸਹੁੰ ਖਾਧੀ ਹੈ ਬਲਕਿ ਬਾਕੀ ਕਿਸਾਨਾਂ ਨੂੰ ਵੀ ਇਹ ਸੰਦੇਸ਼ ਦੇ ਰਹੇ ਹਨ ਕਿ ਪਰਾਲੀ ਨੂੰ ਸਾੜਨ ਦੀ ਬਜਾਏ ਉਸ ਦਾ ਇਸਤੇਮਾਲ ਕਰਨ ਅਤੇ ਜੋ ਪਰਾਲੀ ਬਚ ਜਾਂਦੀ ਹੈ ਉਸ ਨੂੰ ਖੇਤ ਵਿੱਚ ਹੀ ਵਾਹ ਕੇ ਢੇਰ ਦੇ ਰੂਪ ਵਿੱਚ ਕੰਮ ਲੈਣ।

ਪਿੰਡ ਦੇ ਇੱਕ ਕਿਸਾਨ ਅਜੀਤ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕੋਈ ਵੀ ਕਿਸਾਨ ਪਰਾਲੀ ਨੂੰ ਨਹੀਂ ਸਾੜਦਾ। ਉਨ੍ਹਾਂ ਕਿਹਾ ਕਿ ਪੂਰੇ ਪਿੰਡ ਦੇ ਕਿਸਾਨਾਂ ਵੱਲੋਂ ਇਸ ਪਰਾਲੀ ਨੂੰ ਆਸ ਪਾਸ ਰਹਿੰਦੇ ਲੋਕਾਂ ਨੂੰ ਦੇ ਦਿੱਤਾ ਜਾਂਦਾ ਹੈ, ਜਾਂ ਫਿਰ ਖੁਦ ਇਸਤੇਮਾਲ ਕੀਤਾ ਜਾਂਦਾ ਹੈ। ਜੋ ਪਰਾਲੀ ਬਚ ਜਾਂਦੀ ਹੈ ਉਸ ਨੂੰ ਖੇਤ ਵਿੱਚ ਹੀ ਵਾਹ ਦਿੱਤਾ ਜਾਂਦਾ ਹੈ।

ਕਿਸਾਨਾਂ ਵੱਲੋਂ ਬਾਕੀ ਕਿਸਾਨਾਂ ਨੂੰ ਇਹ ਸੰਦੇਸ਼ ਵੀ ਦਿੱਤਾ ਜਾਂਦਾ ਹੈ ਕਿ ਉਹ ਵੀ ਇਸ ਤਰੀਕੇ ਨਾਲ ਹੀ ਪਰਾਲੀ ਦਾ ਇਸਤੇਮਾਲ ਕਰਨ। ਸਰਕਾਰਾਂ ਤੋਂ ਵੀ ਇਹ ਕਿਸਾਨ ਮੰਗ ਕਰਦੇ ਹਨ ਕਿ ਉਹ ਇਹੋ ਜਿਹੀਆਂ ਮਸ਼ੀਨਾਂ ਨੂੰ ਇਸਤੇਮਾਲ ਕਰਨ ਵਿੱਚ ਕਿਸਾਨਾਂ ਨੂੰ ਸਬਸਿਡੀ ਦੇਣ ਅਤੇ ਛੋਟੇ ਕਿਸਾਨਾਂ ਨੂੰ ਇਨ੍ਹਾਂ ਮਸ਼ੀਨਾਂ ਨੂੰ ਘਟ ਕੀਮਤਾਂ ਉੱਤੇ ਕਿਰਾਏ ਤੇ ਦਿੱਤੀਆਂ ਜਾਣ ਤਾਂ ਕਿ ਪੰਜਾਬ ਦੇ ਕਿਸਾਨ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਦੀ ਸਹੀ ਵਰਤੋਂ ਕਰ ਸਕਣ।

ਜ਼ਿਕਰਯੋਗ ਹੈ ਕਿ ਇਸ ਵਰ੍ਹੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੂਰਬ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਕਿਸਾਨਾਂ ਅਤੇ ਆਮ ਲੋਕਾਂ ਨੂੰ ਵਾਤਾਵਰਣ ਪ੍ਰਦੂਸ਼ਣ ਰੋਕਣ ਪ੍ਰਤੀ ਸਰਕਾਰਾਂ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਜਾਗਰੁਕ ਕੀਤਾ ਜਾ ਰਿਹਾ ਹੈ।

Intro:ਦੇਸ਼ ਵਿੱਚ ਹਰ ਸਾਲ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ ਦਾ ਮੁੱਦਾ ਸਾਹਮਣੇ ਆਉਂਦਾ ਹੈ ਇਸ ਵਿੱਚ ਇੱਕ ਪਾਸੇ ਜਿੱਥੇ ਕਿਸਾਨ ਅਤੇ ਸਰਕਾਰਾਂ ਵਿੱਚ ਤਨਾਤਨੀ ਚੱਲਦੀ ਰਹਿੰਦੀ ਹੈ ਅਤੇ ਇਸ ਮੁੱਦੇ ਨੂੰ ਲੈ ਕੇ ਸਰਕਾਰ ਦੇ ਗੈਰ ਜ਼ਿੰਮੇਦਾਰਾਨਾ ਰਵੱਈਏ ਨੂੰ ਲੈ ਕੇ ਕਿਸਾਨ ਪਰਾਲੀ ਨੂੰ ਸਾੜਦੇ ਹਨ। ਉਧਰ ਦੂਸਰੇ ਪਾਸੇ ਬਹੁਤ ਸਾਰੇ ਪਿੰਡ ਏਦਾਂ ਦੇ ਵੀ ਹਨ ਜਿਨ੍ਹਾਂ ਨੇ ਇਕ ਕਸਮ ਖਾਧੀ ਹੈ ਕਿ ਉਹ ਕਦੀ ਪਰਾਲੀ ਨੂੰ ਨਹੀਂ ਸਾੜਨਗੇ ਇਹੋ ਜਿਹੇ ਹੀ ਇੱਕ ਪਿੰਡ ਵਿੱਚ ਈ ਟੀ ਵੀ ਦੀ ਟੀਮ ਨੇ ਅੱਜ ਦੌਰਾ ਕੀਤਾ ਅਤੇ ਪੇਸ਼ ਹੈ ਇਸ ਦੇ ਇੱਕ ਖ਼ਾਸ ਰਿਪੋਰਟBody:ਪੂਰੀ ਦੁਨੀਆਂ ਵਿੱਚ ਰਹਿ ਰਹੇ ਪੰਜਾਬੀ ਇਸ ਵਰ੍ਹੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਵਰ੍ਹੇ ਦੇ ਰੂਪ ਵਿੱਚ ਮਨਾ ਰਹੇ ਹਨ। ਇਸ ਨੂੰ ਲੈ ਕੇ ਈ ਟੀ ਵੀ ਭਾਰਤ ਨੇ ਵੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਵਿੱਚ ਗੁਰਬਾਣੀ ਦੀ ਧੁੱਖ " ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ " ਦੇ ਸਿਧਾਂਤ ਉੱਤੇ ਕਿਸਾਨਾਂ ਨੂੰ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ। ਕਿ ਉਹ ਪਰਾਲੀ ਨੂੰ ਨਾ ਸਾੜਨ ਤਾਂ ਕਿ ਪੰਜਾਬ ਵਿੱਚ ਆਬੋ ਹਵਾ ਨੂੰ ਸਾਫ਼ ਰੱਖਿਆ ਜਾ ਸਕੇ ਅਤੇ ਲੋਕ ਸਾਫ ਸੁਥਰੀ ਹਵਾ ਵਿੱਚ ਸਾਹ ਲੈ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਸਕਣ। ਈਟੀਵੀ ਦੀ ਇਸੇ ਮੁਹਿੰਮ ਤਹਿਤ ਅੱਜ ਈ ਟੀ ਵੀ ਦੀ ਟੀਮ ਨੇ ਜਲੰਧਰ ਦੇ ਇੱਕ ਐਸੇ ਪਿੰਡ ਦਾ ਦੌਰਾ ਕੀਤਾ ਜਿਸ ਪਿੰਡ ਦੇ ਕਿਸਾਨਾਂ ਨੇ ਪਰਾਲੀ ਨੂੰ ਨਾ ਸਾੜਨ ਦੀ ਸਹੁੰ ਖਾਧੀ ਹੋਈ ਹੈ।
ਜਲੰਧਰ ਦੇ ਕਰਤਾਰਪੁਰ ਲਾਗੇ ਦਾ ਇਹ ਪਿੰਡ ਬੰਬੀਆਂ ਤੋਹਫਾ ਪੰਜਾਬ ਦੇ ਉਨ੍ਹਾਂ ਪਿੰਡਾਂ ਵਿੱਚ ਸ਼ੁਮਾਰ ਹੈ।
ਜਿੱਥੇ ਦੇ ਕਿਸਾਨਾਂ ਨੇ ਨਾ ਸਿਰਫ਼ ਪਰਾਲੀ ਨੂੰ ਨਾ ਸਾੜਨ ਦੀ ਸਹੁੰ ਖਾਧੀ ਹੈ ਬਲਕਿ ਬਾਕੀ ਕਿਸਾਨਾਂ ਨੂੰ ਵੀ ਇਹ ਸੰਦੇਸ਼ ਦੇ ਰਹੇ ਹਨ ਕਿ ਪਰਾਲੀ ਨੂੰ ਸਾੜਨ ਦੀ ਬਜਾਏ ਉਸ ਦਾ ਇਸਤੇਮਾਲ ਕਰਨ ਅਤੇ ਜੋ ਪਰਾਲੀ ਬਚ ਜਾਂਦੀ ਹੈ ਉਸ ਨੂੰ ਖੇਤ ਵਿੱਚ ਹੀ ਵਾਹ ਕੇ ਢੇਰ ਦੇ ਰੂਪ ਵਿੱਚ ਕੰਮ ਲੈਣ ਇਸ ਪਿੰਡ ਦੇ ਇੱਕ ਕਿਸਾਨ ਅਜੀਤ ਸਿੰਘ ਨੇ ਸਾਡੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਕੋਈ ਵੀ ਕਿਸਾਨ ਪਰਾਲੀ ਨੂੰ ਨਹੀਂ ਸਾੜਦਾ ਉਨ੍ਹਾਂ ਕਿਹਾ ਕਿ ਪੂਰੇ ਪਿੰਡ ਦੇ ਕਿਸਾਨਾਂ ਵੱਲੋਂ ਤੀਆਂ ਤੇ ਇਸ ਪਰਾਲੀ ਨੂੰ ਆਸ ਪਾਸ ਰਹਿੰਦੇ ਗੁੱਜਰਾਂ ਨੂੰ ਦੇ ਦਿੱਤਾ ਜਾਂਦਾ ਹੈ। ਯਾ ਫਿਰ ਖੁਦ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਜੋ ਪਰਾਲੀ ਬਚ ਜਾਂਦੀ ਹੈ ਉਸ ਨੂੰ ਖੇਤ ਵਿੱਚ ਹੀ ਵਾਹ ਦਿੱਤਾ ਜਾਂਦਾ ਹੈ। ਕਿਸਾਨਾਂ ਵੱਲੋਂ ਬਾਕੀ ਕਿਸਾਨਾਂ ਨੂੰ ਇਹ ਸੰਦੇਸ਼ ਵੀ ਦਿੱਤਾ ਜਾਂਦਾ ਹੈ ਕਿ ਉਹ ਵੀ ਇਸ ਤਰੀਕੇ ਨਾਲ ਹੀ ਪਰਾਲੀ ਦਾ ਇਸਤੇਮਾਲ ਕਰਨ ਸਰਕਾਰਾਂ ਤੋਂ ਵੀ ਇਹ ਕਿਸਾਨ ਏਸੀ ਦੀ ਮੰਗ ਕਰਦੇ ਹਨ ਕਿ ਸਰਕਾਰ ਇਹੋ ਜਿਹੀਆਂ ਮਸ਼ੀਨਾਂ ਨੂੰ ਇਸਤੇਮਾਲ ਕਰਨ ਵਿੱਚ ਕਿਸਾਨਾਂ ਨੂੰ ਸਬਸਿਡੀ ਦੇਣ ਅਤੇ ਛੋਟੇ ਕਿਸਾਨਾਂ ਨੂੰ ਇਹ ਮਸ਼ੀਨਾਂ ਸਸਤੇ ਦਾਮਾਂ ਉੱਤੇ ਕਿਰਾਏ ਤੇ ਦਿੱਤੀਆਂ ਜਾਣ ਤਾਂ ਕੀ ਪੰਜਾਬ ਦੇ ਕਿਸਾਨ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਦੀ ਸਹੀ ਵਰਤੋਂ ਕਰ ਸਕਣ।

ਕਿਸਾਨ ਨਾਲ ਵਨ ਟੂ ਵਨConclusion:ਈਟੀਵੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਵਰ੍ਹੇ ਦੇ ਉਪਲਕਸ਼ ਵਿੱਚ ਸ਼ੁਰੂ ਕੀਤੀ ਗਈ ਪਰਾਲੀ ਨੂੰ ਨਾ ਬਾਲਣ ਦਾ ਸੰਦੇਸ਼ ਦੇਣ ਦੀ ਮੁਹਿੰਮ ਦੇ ਤਹਿਤ ਅੱਜ ਅਸੀਂ ਤੁਹਾਨੂੰ ਦਿਖਾਇਆ ਜਲੰਧਰ ਦਾ ਉਹ ਪਿੰਡ ਜਿਸ ਦੇ ਹਰ ਕਿਸਾਨ ਨੇ ਪਰਾਲੀ ਨੂੰ ਨਾ ਬਾਲਣ ਦੀ ਸਹੁੰ ਖਾਧੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.