ਜਲੰਧਰ: ਬੀਤੇ ਦਿਨੀਂ ਹੋਏ ਜਲੰਧਰ ਦੇ ਗੋਰਾਇਆ ਨੇੜੇ ਪਿੰਡ ਰੁੜਕੀ ਵਿੱਚ ਦੇਰ ਸ਼ਾਮ ਨੂੰ ਭੇਦਭਰੇ ਹਾਲਾਤ ਵਿੱਚ ਲਾਪਤਾ ਹੋਈ ਕੁੜੀ ਦੀ ਲਾਸ਼ ਉਸ ਦੇ ਘਰ ਦੀ ਕੁਝ ਹੀ ਦੂਰੀ ਤੇ ਰਹਿਣ ਵਾਲੇ ਇੱਕ ਨੌਜਵਾਨ ਦੇ ਘਰ ਦੇ ਬਾਹਰ ਮਿਲੀ ਸੀ। ਕੁੜੀ ਦੀ ਲਾਸ਼ ਮਿਲਣ ਦੇ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਮੁਹੱਲਾ ਵਾਸੀਆਂ ਨੇ ਇਸ ਦੀ ਜਾਣਕਾਰੀ ਪੁਲਿਸ ਨੇ ਦਿੱਤੀ, ਜਿਸ ਤੋਂ ਬਾਅਦ ਉਸ ਦੀ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਦੇ ਵਿਚ ਪੋਸਟਮਾਰਟਮ ਲਈ ਭੇਜਿਆ ਗਿਆ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਗਿਆਰਾਂ ਸਾਲਾ ਕੁੜੀ ਬਾਹਰ ਖੇਡਣ ਲਈ ਗਈ ਪਰ ਕਾਫ਼ੀ ਦੇਰ ਬਾਅਦ ਉਹ ਨਹੀਂ ਮਿਲੀ।
ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਕੁੜੀ ਦੀ ਭਾਲ ਸ਼ੁਰੂ ਕੀਤੀ ਪਰ ਜਦੋਂ ਕੁੜੀ ਨਹੀਂ ਲੱਭੀ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੂੰ ਇਕ ਘਰ ਵਿਚੋਂ ਕੁੜੀ ਦੀ ਲਾਸ਼ ਉਨ੍ਹਾਂ ਦੇ ਹੀ ਪਿੰਡ ਵਾਸੀ ਗੁਰਪ੍ਰੀਤ ਸਿੰਘ ਉਰਫ ਗੋਗੀ ਦੇ ਘਰੋਂ ਮਿਲੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ ਉਸ ਨੇ ਹੀ ਕੁੜੀ ਨੂੰ ਘਰ ਬੁਲਾ ਕੇ ਕਤਲ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।