ਜਲੰਧਰ: ਜਿਥੇ ਸੂਬੇ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਸਿਹਤ ਕਾਮੇ ਜੋ ਮੁੱਢਲੀ ਕਤਾਰ 'ਚ ਲੋਕਾਂ ਦੀ ਸੇਵਾ ਕਰਦੇ ਹਨ। ਹੁਣ ਉਹੀ ਸਿਹਤ ਕਾਮੇ ਹੜਤਾਲ 'ਤੇ ਉੱਤਰ ਆਏ ਹਨ। ਜਲੰਧਰ 'ਚ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਭਰਤੀ ਹੋਏ ਸਿਹਤ ਕਾਮਿਆਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ।
ਇਸ ਸਬੰਧੀ ਪ੍ਰਦਰਸ਼ਨ ਕਰ ਰਹੇ ਸਿਹਤ ਕਾਮਿਆਂ ਦਾ ਕਹਿਣਾ ਕਿ ਉਹ ਲੰਬੇ ਸਮੇਂ ਤੋਂ ਕੱਚੇ ਮੁਲਾਜ਼ਮਾਂ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਕਈ ਵਾਰ ਸਰਕਾਰ ਤੋਂ ਪੱਕਿਆ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਵਲੋਂ ਹਰ ਵਾਰ ਉਨ੍ਹਾਂ ਨੂੰ ਲਾਰੇ ਹੀ ਲਗਾਏ ਗਏ, ਜਿਸ ਕਾਰਨ ਉਹ ਮੁੜ ਹੜਤਾਲ ਕਰਨ ਲਈ ਮਜ਼ਬੂਰ ਹਨ। ਸਿਹਤ ਕਾਮਿਆਂ ਦਾ ਕਹਿਣਾ ਕਿ ਉਹ ਦਿਨ 'ਚ ਕਈ ਕਈ ਘੰਟੇ ਕੰਮ ਕਰਦੇ ਹਨ ਅਤੇ ਕੋਰੋਨਾ ਕਾਲ 'ਚ ਵੀ ਅੱਗੇ ਹੋ ਕੇ ਆਪਣੀ ਡਿਊਟੀ ਨਿਭਾਈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਤਾਂ ਉਹ ਪੱਕੇ ਤੌਰ 'ਤੇ ਹੜਤਾਲ 'ਤੇ ਬੈਠ ਜਾਣਗੇ।
ਇਹ ਵੀ ਪੜ੍ਹੋ:ਲੁਧਿਆਣਾ: ਵਰਧਮਾਨ ਸਟੀਲ ਨੇ ਵਧਾਈ ਆਕਸੀਜਨ ਬਣਾਉਣ ਦੀ ਸਮਰੱਥਾ, ਹੁਣ ਨਹੀਂ ਹੋਵੇਗੀ ਮੁਸ਼ਕਲ