ਜਲੰਧਰ: ਸਿਵਲ ਹਸਪਤਾਲ ਵਿੱਚ ਇੱਕ ਕੋਰੋਨਾ ਦੇ ਮਰੀਜ਼ ਦੀ ਮੌਤ (Death of corona patient) ਹੋ ਗਈ। ਮਰੀਜ਼ ਦਾ ਨਾਮ ਸ਼ੰਭੂ ਸੀ ਜਿਸ ਨੂੰ 21 ਤਰੀਕ ਨੂੰ ਲੀਵਰ ਵਿਚ ਸਮੱਸਿਆ ਦੇ ਚਲਦੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਸੀ। ਉਸ ਸਮੇਂ ਹਸਪਤਾਲ ਦੀਆਂ ਗਾਈਡਲਾਈਂਸ ਮੁਤਾਬਕ ਉਸ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ ਸੀ। ਤਿੰਨ ਦਿਨ ਬਾਅਦ ਮਰੀਜ਼ ਨੂੰ ਡਾਕਟਰਾਂ ਵੱਲੋਂ ਕੋਰੋਨਾ ਪਾਜ਼ੀਟਿਵ ਕਰਾਰ ਦੇ ਦਿੱਤਾ ਗਿਆ। ਜਿਸ ਤੋਂ ਬਾਅਦ ਮਰੀਜ਼ ਦੀ ਮੌਤ ਹੋ ਗਈ।
ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੇ ਘਰਦਿਆਂ ਵੱਲੋਂ ਹੰਗਾਮਾ ਕੀਤਾ। ਘਰਦਿਆਂ ਦਾ ਕਹਿਣਾ ਸੀ ਕਿ ਉਹ ਉਸ ਦੀ ਮ੍ਰਿਤਕ ਦੇਹ ਨੂੰ ਲੈ ਕੇ ਜਾਣਾ ਚਾਹੁੰਦੇ ਹਨ। ਪਰ ਸਿਵਲ ਹਸਪਤਾਲ ਦੇ ਡਾਕਟਰ ਇਸ ਤੋਂ ਮਨ੍ਹਾ ਕਰ ਰਹੇ ਸੀ। ਉਨ੍ਹਾਂ ਮੁਤਾਬਕ ਤਿੰਨ ਦਿਨਾਂ ਤੋਂ ਮਰੀਜ਼ ਹਸਪਤਾਲ ਵਿਚ ਦਾਖ਼ਲ ਸੀ ਪਰ ਹਸਪਤਾਲ ਪ੍ਰਸ਼ਾਸਨ ਨੂੰ ਉਸ ਦੀ ਕੋਰੋਨਾ ਪੋਜ਼ੀਟਵ ਹੋਣ ਦੀ ਰਿਪੋਰਟ ਮਿਲੀ।
ਘਰਦਿਆਂ ਮੁਤਾਬਕ ਇਸ ਪੂਰੇ ਮਾਮਲੇ ਵਿੱਚ ਜਦ ਉਨ੍ਹਾਂ ਵੱਲੋਂ ਹੰਗਾਮਾ ਕੀਤਾ ਗਿਆ ਤਾਂ ਜਾ ਕੇ ਹਸਪਤਾਲ ਪ੍ਰਸ਼ਾਸਨ ਵੱਲੋਂ ਮਰੀਜ਼ ਦੀ ਡੈੱਡ ਬਾਡੀ ਪਰਿਵਾਰ ਨੂੰ ਸੌਂਪੀ ਗਈ ਹੈ। ਜਿਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਉਸ ਦਾ ਸਸਕਾਰ ਕੋਰੋਨਾ ਪੋਜ਼ੀਟਿਵ ਮਰੀਜ਼ ਦੀਆਂ ਗਾਈਡਲਾਈਸ ਦੇ ਮੁਤਾਬਕ ਕੀਤਾ ਜਾਵੇ।
ਉਧਰ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਡਾ ਸੁਰਿੰਦਰ ਮੁਤਾਬਕ ਮਰੀਜ਼ ਕੋਰੋਨਾ ਪੋਜ਼ੀਟਿਵ ਸੀ। ਜਿਸ ਦਾ ਇਲਾਜ ਸਿਵਲ ਹਸਪਤਾਲ ਵਿਚ ਚੱਲ ਰਿਹਾ ਸੀ ਅਤੇ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਹਸਪਤਾਲ ਵਿਚ ਹੰਗਾਮਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਇਸ ਆਰੋਪ ਨੂੰ ਗਲਤ ਦੱਸਿਆ ਕਿ ਮਰੀਜ਼ ਦੀ ਮ੍ਰਿਤਕ ਦੇਹ ਵੀ ਉਨ੍ਹਾਂ ਨੂੰ ਨਹੀਂ ਦਿੱਤੀ ਜਾ ਰਹੀ। ਡਾ.ਸੁਰਿੰਦਰ ਮੁਤਾਬਿਕ ਮਰੀਜ਼ ਦੇ ਘਰਦਿਆਂ ਨੂੰ ਇਹ ਕਿਹਾ ਗਿਆ ਹੈ ਕਿ ਉਸ ਦੀ ਡੈੱਡ ਬਾਡੀ ਲੈ ਜਾਣ ਅਤੇ ਉਸ ਦਾ ਅੰਤਿਮ ਸੰਸਕਾਰ ਪੂਰੀਆਂ ਗਾਈਡਲਾਈਂਸ ਦੇ ਹਿਸਾਬ ਨਾਲ ਕਰਨ।
ਇਹ ਵੀ ਪੜ੍ਹੋ:- ਪੰਜਾਬ ਸਰਕਾਰ ਨੂੰ ਵੱਡਾ ਝਟਕਾ: NGT ਨੇ ਲਗਾਇਆ 2000 ਕਰੋੜ ਦਾ ਜੁਰਮਾਨਾ, ਲੱਗੇ ਇਹ ਇਲਜ਼ਾਮ