ਜਲੰਧਰ: ਜ਼ਿਲ੍ਹੇ ਵਿੱਚ ਅੱਜ ਉਸ ਵੇਲੇ ਇਕ ਸ਼ਰਮਨਾਕ ਘਟਨਾ (Shameful incident) ਸਾਹਮਣੇ ਆਈ ਜਦੋਂ ਨਕੋਦਰ ਰੋਡ ਸਥਿਤ ਯੂਨੀਕ ਹੋਮ ਵਿੱਚ ਲੱਗੇ ਪੰਘੂੜੇ ਵਿਚ ਕੁਝ ਕਾਰ ਸਵਾਰ ਇੱਕ ਮਰੀ ਹੋਈ ਨਵ ਜਨਮੀ ਬੱਚੀ (Newborn baby) ਨੂੰ ਰੱਖ ਕੇ ਚਲੇ ਗਏ। ਇਸ ਘਟਨਾ ਬਾਰੇ ਜਿਵੇਂ ਹੀ ਯੂਨੀਕ ਹੋਮ ਦੇ ਚੌਕੀਦਾਰ ਨੇ ਯੂਨੀਕ ਹੋਮ ਦੀ ਚੇਅਰਪਰਸਨ ਬੀਬੀ ਪ੍ਰਕਾਸ਼ ਕੌਰ ਨੂੰ ਜਾਣਕਾਰੀ ਦਿੱਤੀ ਤਾਂ ਉਹ ਤੁਰੰਤ ਬੱਚੀ ਨੂੰ ਇਲਾਜ ਦੇ ਲਈ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ (Hospital) ਵਿਚ ਲੈ ਕੇ ਗਏ ਪਰ ਹਸਪਤਾਲ ਪਹੁੰਚਦਿਆਂ ਹੀ ਡਾਕਟਰ ਨੇ ਬੱਚੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਡਾਕਟਰ ਨੇ ਦੱਸਿਆ ਕਿ ਬੱਚੀ ਦੀ ਮੌਤ ਲਗਭਗ ਇੱਕ ਘੰਟਾ ਪਹਿਲਾਂ ਹੀ ਹੋ ਚੁੱਕੀ ਹੈ।
ਬੀਬੀ ਪ੍ਰਕਾਸ਼ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਯੂਨੀਕ ਹੋਮ ਉਨ੍ਹਾਂ ਬੱਚੀਆਂ ਵਾਸਤੇ ਬਣਿਆ ਹੈ ਜਿਨ੍ਹਾਂ ਬੱਚੀਆਂ ਨੂੰ ਮਾਂ-ਬਾਪ ਕਿਸੇ ਮਜਬੂਰੀ ਵੱਸ ਨਹੀਂ ਪਾਲ ਸਕਦੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਇਸ ਤਰ੍ਹਾਂ ਮਾਰ ਕੇ ਨਾ ਸੁੱਟਣ। ਓਧਰ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਵੀ ਬੀਬੀ ਪ੍ਰਕਾਸ਼ ਕੌਰ ਦੇ ਬਿਆਨਾਂ ‘ਤੇ ਅਣਪਛਾਤੇ ਕਾਰ ਸਵਾਰਾਂ ‘ਤੇ ਮਾਮਲਾ ਦਰਜ ਕਰ ਉਨ੍ਹਾਂ ਦੀ ਭਾਲ ਦੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਸਾਬਕਾ ਗੈਂਗਸਟਰ 'ਤੇ ਗੋਲੀਆਂ ਚਲਾਉਣ ਵਾਲੇ ਨੇ ਲਈ ਜ਼ਿੰਮੇਵਾਰੀ, ਪੁਲਿਸ ਵੱਲੋਂ ਮਾਮਲਾ ਦਰਜ