ETV Bharat / state

ਰੇਲਵੇ ਸਟੇਸ਼ਨ ਦੇ ਬਾਹਰ ਸੂਟਕੇਸ ਵਿੱਚੋਂ ਮਿਲੀ ਲਾਸ਼, ਫੈਲੀ ਸਨਸਨੀ - ਮੁਲਜ਼ਮ ਦੀ ਕੀਤੀ ਜਾ ਰਹੀ ਭਾਲ

ਜਲੰਧਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਲੋਕਾਂ ਨੂੰ ਇੱਕ ਲਾਵਾਰਿਸ ਸੂਟਕੇਸ ਮਿਲਿਆ ਜਿਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਦੋਂ ਪੁਲਿਸ ਨੇ ਸੂਟਕੇਸ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ।

Corpse in suitcase found
ਰੇਲਵੇ ਸਟੇਸ਼ਨ ਦੇ ਬਾਹਰ ਸੂਟਕੇਸ ਵਿੱਚੋਂ ਮਿਲੀ ਲਾਸ਼
author img

By

Published : Nov 15, 2022, 11:44 AM IST

Updated : Nov 15, 2022, 12:30 PM IST

ਜਲੰਧਰ: ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਦੇ ਬਾਹਰ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਲੋਕਾਂ ਨੇ ਸਟੇਸ਼ਨ ਦੇ ਬਾਹਰ ਇਕ ਲਾਵਾਰਿਸ ਵੱਡਾ ਸੂਟਕੇਸ ਪਿਆ ਹੋਇਆ ਦੇਖਿਆ। ਜਿਸ ਸਬੰਧੀ ਲੋਕਾਂ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ। ਜਦੋ ਪੁਲਿਸ ਨੇ ਸੂਟਕੇਸ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਵਿਅਕਤੀ ਦੀ ਲਾਸ਼ ਬਰਾਮਦ ਹੋਈ।

ਸੂਟਕੇਸ ਵਿੱਚੋਂ ਮਿਲੀ ਲਾਸ਼: ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀਆਰਪੀਐਫ ਦੇ ਏਸੀਪੀ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਇਸਦੀ ਜਾਣਕਾਰੀ ਸਵੇਰ ਕਰੀਬ 7 ਵਜੇ ਮਿਲੀ ਸੀ . ਜਿਸ ਤੋਂ ਬਾਅਦ ਉਹ ਖੁਦ ਆਪਣੇ ਐਸਐਚਓ ਅਤੇ ਬਾਕੀ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ।

ਰੇਲਵੇ ਸਟੇਸ਼ਨ ਦੇ ਬਾਹਰ ਸੂਟਕੇਸ ਵਿੱਚੋਂ ਮਿਲੀ ਲਾਸ਼

ਮੁਲਜ਼ਮ ਦੀ ਕੀਤੀ ਜਾ ਰਹੀ ਭਾਲ: ਉਨ੍ਹਾਂ ਦੱਸਿਆ ਕਿ ਅਟੈਚੀ ਵਿਚੋਂ ਲਾਸ਼ ਮਿਲਣ ਤੋਂ ਬਾਅਦ ਡਾਗ ਸਕੋਡ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਇਲਾਕੇ ਦੇ ਨਾਲ ਨਾਲ ਰੇਲਵੇ ਸਟੇਸ਼ਨ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਵਿਅਕਤੀ ਦੀ ਸ਼ਨਾਖਤ ਨਹੀਂ ਹੋ ਸਕੀ ਹੈ, ਪਰ ਜਲਦ ਹੀ ਸੀਸੀਟੀਵੀ ਫੁਟੇਜ ਰਾਹੀਂ ਇਸ ਬਾਰੇ ਜਾਣਕਾਰੀ ਇੱਕਠੀ ਕਰ ਮੁਲਜ਼ਮ ਤੱਕ ਪਹੁੰਚਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਸਿੱਧੂ ਮੂਸੇਵਾਲਾ ਕਤਲ ਮਾਮਲਾ, ਲੁਧਿਆਣਾ ਪੁਲਿਸ ਨੇ ਕੀਤਾ ਇੱਕ ਹੋਰ ਖੁਲਾਸਾ

Last Updated : Nov 15, 2022, 12:30 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.