ਜਲੰਧਰ: ਪਿਛਲੇ ਡੇਢ ਸਾਲ ਤੋਂ ਕੋਰੋਨਾ ਕਰਕੇ ਤਕਰੀਬਨ ਹਰ ਵਪਾਰ ’ਤੇ ਇਸ ਦਾ ਉਲਟ ਅਸਰ ਪਿਆ ਹੈ। ਹੁਣ ਦੁਬਾਰਾ ਲੱਗੇ ਲਾਕਡਾਊਨ ਅਤੇ ਕਰਫਿਊ ਕਾਰਨ ਉਸਾਰੀ ਦੇ ਕੰਮ ਵਿੱਚ ਕਰੀਬ 80 ਫ਼ੀਸਦ ਗਿਰਾਵਟ ਆਈ ਹੈ।
ਦੋ ਡੰਗ ਦੀ ਰੋਟੀ ਲਈ ਅਵਾਜ਼ਾਰ ਹੋਏ ਮਜ਼ਦੂਰ
ਕੰਸਟ੍ਰਕਸ਼ਨ ਦਾ ਕੰਮ ਅਤੇ ਬਿਲਡਿੰਗ ਮਟੀਰੀਅਲ ਦਾ ਕੰਮ ਇਕ ਐਸਾ ਕੰਮ ਹੈ ਜਿਸ ਨਾਲ ਬਹੁਤ ਬੜੀ ਸੰਖਿਆ ਵਿੱਚ ਲੇਬਰ ਜੁੜੀ ਹੋਈ ਹੈ। ਪਰ ਪਿਛਲੇ ਕਰੀਬ ਡੇਢ ਸਾਲ ਤੋਂ ਇਸ ਕੰਮ ਵਿੱਚ ਜੋ ਗਿਰਾਵਟ ਆਈ ਹੈ, ਉਸ ਨਾਲ ਜਿੱਥੇ ਲੇਬਰ ਦਾ ਘਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ।
ਕੋਰੋਨਾ ਕਾਰਨ ਰੇਤਾ, ਬੱਜਰੀ, ਇੱਟਾਂ ਮਹਿੰਗੀਆਂ ਹੋ ਗਈਆਂ ਹਨ, ਜਿਸ ਕਾਰਨ ਉਸਾਰੀ ਦਾ ਕੰਮ ਰੁੱਕਿਆ
ਇਸ ਕਿੱਤੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅੱਡਿਆਂ ਵਿਚੋਂ ਜਿਥੇ ਪਹਿਲੇ 80-80 ਟਰਾਲੀਆਂ ਸਾਮਾਨ ਲੈ ਕੇ, ਉਨ੍ਹਾਂ ਥਾਵਾਂ ’ਤੇ ਜਾਂਦੀਆਂ ਸੀ ਜਿੱਥੇ ਕੰਸਟ੍ਰਕਸ਼ਨ ਦਾ ਕੰਮ ਚਾਲੂ ਹੁੰਦਾ ਸੀ। ਹੁਣ ਇਨ੍ਹਾਂ ਟਰਾਲੀਆਂ ਦੀ ਗਿਣਤੀ ਮਹਿਜ਼ ਦਸ ਤੋਂ ਪੰਦਰਾਂ ਰਹਿ ਗਈ ਹੈ। ਉਨ੍ਹਾਂ ਮੁਤਾਬਕ ਪਿੱਛਿਓ ਮਾਲ ਬਹੁਤ ਮਹਿੰਗਾ ਆਉਂਦਾ ਹੈ ਅਤੇ ਅੱਗੇ ਲੋਕਾਂ ਦੇ ਐਸੇ ਹਾਲਾਤ ਨਹੀਂ ਹਨ ਕਿ ਉਹ ਇੰਨਾ ਮਾਲ ਮਹਿੰਗਾ ਖਰੀਦ ਸਕਣ। ਇਹੀ ਕਾਰਨ ਹੈ ਕਿ ਲੋਕ ਅੱਜਕੱਲ੍ਹ ਦੇ ਦਿਨਾਂ ਵਿੱਚ ਬਹੁਤ ਘੱਟ ਕੰਸਟ੍ਰਕਸ਼ਨ ਦਾ ਕੰਮ ਕਰਵਾ ਰਹੇ ਹਨ।
ਉਸਾਰੀ ਦਾ ਕੰਮ ਰੁੱਕਣ ਕਾਰਨ, ਗੱਡੀ ਦੀਆਂ ਕਿਸ਼ਤਾਂ ਕੱਢਣਾ ਵੀ ਹੋਇਆ ਮੁਸ਼ਕਲ
ਉਧਰ ਦੂਸਰੇ ਪਾਸੇ ਵੱਡੇ ਠੇਕੇਦਾਰ ਜੋ ਵੱਡੇ ਪੱਧਰ ’ਤੇ ਕੰਸਟ੍ਰਕਸ਼ਨ ਦਾ ਕੰਮ ਕਰਦੇ ਸੀ ਉਨ੍ਹਾਂ ਦਾ ਕੰਮ ਵੀ ਹੁਣ ਬੰਦ ਹੋ ਚੁੱਕਿਆ ਹੈ। ਇਨ੍ਹਾਂ ਲੋਕਾਂ ਮੁਤਾਬਕ ਹੁਣ ਤਾ ਜੋ ਗੱਡੀ ਪਹਿਲੇ ਇਕ ਦਿਨ ਵਿਚ ਚਾਰ ਚਾਰ ਗੇੜੇ ਲਾਉਂਦੀ ਸੀ ਹੁਣ ਕਈ ਦਿਨਾਂ ਤੱਕ ਖੜ੍ਹੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਲੱਖਾਂ ਰੁਪਏ ਦੀਆਂ ਕਿਸ਼ਤਾਂ ’ਤੇ ਲਈਆਂ ਇਨ੍ਹਾਂ ਗੱਡੀਆਂ ਦੀਆ ਕਿਸ਼ਤਾਂ ਦੇਣੀਆਂ ਵੀ ਹੁਣ ਮੁਸ਼ਕਿਲ ਹੋਈਆਂ ਪਈਆਂ ਹਨ।
ਕੰਸਟ੍ਰਕਸ਼ਨ ਦੇ ਕੰਮ ਵਿੱਚ ਚਾਹੇ ਗੱਲ ਆਮ ਲੋਕਾਂ ਦੀ ਕਰੀਏ ਚਾਹੇ ਠੇਕੇਦਾਰਾਂ ਦੀ ਜਾਂ ਫਿਰ ਰੇਤਾ ਬਜਰੀ ਇੱਟਾਂ ਦੇ ਕਾਰੋਬਾਰ ਕਰਨ ਵਾਲੇ ਬੰਦਿਆਂ ਸਮੇਤ ਲੇਬਰ ਦੀ। ਅੱਜ ਹਰ ਕੋਈ ਇਸ ਉਡੀਕ ਵਿੱਚ ਹੈ ਕਿ ਕੀ ਦੋ ਕੋਰੋਨਾ ਤੋਂ ਨਿਜਾਤ ਮਿਲੇ ਅਤੇ ਲਾਕਡਾਊਨ ਪੂਰੀ ਤਰ੍ਹਾਂ ਨਾਲ ਖੋਲਿਆ ਜਾਏ ਤਾਂ ਜੋ ਇਨ੍ਹਾਂ ਲੋਕਾਂ ਦਾ ਕਾਰੋਬਾਰ ਫਿਰ ਪਟੜੀ ’ਤੇ ਆ ਸਕੇ।