ETV Bharat / state

ਅਕਾਲੀ ਦਲ ’ਚ ਸ਼ਾਮਲ ਹੋਏ ਕਾਂਗਰਸੀ ਜਗਬੀਰ ਬਰਾੜ

ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਵਿਖੇ ਜਗਬੀਰ ਸਿੰਘ ਬਰਾੜ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ।

ਕਾਂਗਰਸੀ ਵਿਧਾਇਕ ਜਗਬੀਰ ਬਰਾੜ ਹੋਏ ਅਕਾਲੀ ਦਲ ਵਿੱਚ ਸ਼ਾਮਲ

author img

By

Published : Aug 16, 2021, 4:57 PM IST

ਜਲੰਧਰ: ਪੰਜਾਬ ਵਿੱਚ 2022 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀਆਂ ਵਿੱਚ ਅਦਲਾ-ਬਦਲੀਆਂ ਦਾ ਦੌਰ ਵੀ ਜਾਰੀ ਹੈ। ਜਿਸ ਤਹਿਤ ਜਗਬੀਰ ਸਿੰਘ ਬਰਾੜ ਜਿਨ੍ਹਾਂ ਦੀ ਸੋਮਵਾਰ ਨੂੰ ਅਕਾਲੀ ਦਲ ਵਿੱਚ ਵਾਪਸੀ ਹੋਈ ਹੈ। ਉਹ ਪਹਿਲੇ ਵੀ ਅਕਾਲੀ ਦਲ ਵਿੱਚ ਰਹਿ ਚੁੱਕੇ ਹਨ ਅਤੇ 2007 ਵਿੱਚ ਜਲੰਧਰ ਸੈਂਟਰਲ ਹਲਕੇ ਤੋਂ ਚੋਣਾਂ ਜਿੱਤ ਕੇ ਵਿਧਾਇਕ ਵੀ ਰਹਿ ਚੁੱਕੇ ਹਨ।

ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਜਗਬੀਰ ਸਿੰਘ ਬਰਾੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਸੀ। ਉਹ ਕਾਂਗਰਸ ਵੱਲੋਂ ਜਲੰਧਰ ਦੀ ਨਕੋਦਰ ਸੀਟ ਉੱਪਰ ਚੋਣਾਂ ਵੀ ਲੜ ਚੁੱਕੇ ਹਨ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਆ ਕੇ ਦੁਬਾਰਾ ਪਾਰਟੀ ਵਿੱਚ ਸ਼ਾਮਲ ਕੀਤਾ।

ਕਾਂਗਰਸੀ ਵਿਧਾਇਕ ਜਗਬੀਰ ਬਰਾੜ ਹੋਏ ਅਕਾਲੀ ਦਲ ਵਿੱਚ ਸ਼ਾਮਲ

ਇਸ ਦੇ ਨਾਲ ਹੀ ਉਨ੍ਹਾਂ ਨੇ ਜਗਬੀਰ ਸਿੰਘ ਬਰਾੜ ਨੂੰ ਪਾਰਟੀ ਦਾ ਜਨਰਲ ਸੈਕਟਰੀ ਵੀ ਬਣਾਇਆ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਇੱਕ ਪਾਸੇ ਜਿੱਥੇ ਕਾਂਗਰਸ ਦੁਫਾੜ ਹੋਈ ਹੈ। ਉਧਰ ਦੂਸਰੇ ਪਾਸੇ ਕੇਜਰੀਵਾਲ ਜੋ ਵਾਅਦੇ ਪੰਜਾਬ ਵਿੱਚ ਆ ਕੇ ਪੰਜਾਬ ਵਾਸੀਆਂ ਨੂੰ ਕਰ ਰਿਹਾ ਹੈ। ਉਸ ਨੂੰ ਪਹਿਲਾ ਆਪਣੇ ਵਾਅਦੇ ਦਿੱਲੀ ਵਿੱਚ ਪੂਰੇ ਕਰਨੇ ਚਾਹੀਦੇ ਹਨ। ਕਿਉਂਕਿ ਦਿੱਲੀ ਵਿੱਚ ਕੇਜਰੀਵਾਲ ਕੰਮ ਘੱਟ ਅਤੇ ਪ੍ਰਚਾਰ ਜ਼ਿਆਦਾ ਕਰ ਰਿਹਾ ਹੈ।

ਇਹ ਵੀ ਪੜ੍ਹੋ: ਅਫ਼ਗਾਨ ਗੁਰੂਘਰ ’ਚ ਫਸੇ 200 ਸਿੱਖ, ਕੈਪਟਨ ਨੇ ਜਤਾਈ ਚਿੰਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.