ਜਲੰਧਰ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Assembly elections) ਦਾ ਬਿਗੁਲ ਵੱਜ ਚੁੱਕਿਆ ਹੈ, ਇਨ੍ਹਾਂ ਚੋਣਾਂ ਦੇ ਚਲਦੇ ਅਲੱਗ-ਅਲੱਗ ਪਾਰਟੀਆਂ ਵੱਲੋਂ ਪੰਜਾਬ ਦੇ ਅਲੱਗ-ਅਲੱਗ ਵਿਧਾਨ ਸਭਾ ਹਲਕਿਆਂ ਵਿੱਚ ਆਪਣੇ-ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਇਸ ਦੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਅਤੇ ਹੋਰ ਕੁਝ ਪਾਰਟੀਆਂ ਐਸੀਆਂ ਨੇ ਜਿਨ੍ਹਾਂ ਵੱਲੋਂ ਹਾਲੇ ਆਪਣੇ ਉਮੀਦਵਾਰ ਘੋਸ਼ਿਤ ਨਹੀਂ ਕੀਤੇ।
ਜਿੱਥੇ ਤੱਕ ਜਲੰਧਰ ਵਿਚ ਉਮੀਦਵਾਰਾਂ ਦੀ ਘੋਸ਼ਣਾ ਦੀ ਗੱਲ ਹੈ। ਕੋਮਲ ਜਲੰਧਰ ਵਿੱਚ ਕਾਂਗਰਸ ਵੱਲੋਂ ਆਦਮਪੁਰ ਦੀ ਸੀਟ ਨੂੰ ਛੱਡ ਕੇ ਬਾਕੀ 8 ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਅਕਾਲੀ ਦਲ ਬਹੁਜਨ ਸਮਾਜ ਪਾਰਟੀ ਵੱਲੋਂ ਵੀ ਸਾਰੀਆਂ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜਦਕਿ ਆਮ ਆਦਮੀ ਪਾਰਟੀ ਵੱਲੋਂ ਆਦਮਪੁਰ ਦੀ ਸੀਲ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਹਨ।
ਅਕਾਲੀ ਦਲ ਬਹੁਜਨ ਸਮਾਜ ਪਾਰਟੀ ਵੱਲੋਂ ਅਨਿਲ ਕੁਮਾਰ ਮੀਂਨੀਆ ਨੂੰ ਦਿੱਤੀ ਗਈ ਟਿਕਟ
ਜਲੰਧਰ ਦੀਆਂ ਸੀਟਾਂ ਦੇ ਰਾਜਨੀਤਕ ਹਾਲਾਤ ਉੱਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਲੰਧਰ ਵੈਸਟ ਹਲਕੇ ਦੀ ਜਲੰਧਰ ਜਿਸ ਦੇ ਮੌਜੂਦਾ ਵਿਧਾਇਕ ਕਾਂਗਰਸ ਦੇ ਸੁਸ਼ੀਲ ਰਿੰਕੂ ਨੇ, ਹੁਣ ਵੀ ਇਸ ਸੀਟ ਉਪਰ ਕਾਂਗਰਸ ਵੱਲੋਂ ਸੁਸ਼ੀਲ ਰਿੰਕੂ ਨੂੰ ਉਮੀਦਵਾਰੀ ਦਿੱਤੀ ਗਈ ਹੈ ਜਦਕਿ ਆਮ ਆਦਮੀ ਪਾਰਟੀ ਵੱਲੋਂ ਸ਼ੀਤਲ ਅੰਗੂਰਾਲ ਨੂੰ ਇੱਥੇ ਉਮੀਦਵਾਰ ਬਣਾਇਆ ਗਿਆ ਹੈ ਅਤੇ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਵੱਲੋਂ ਅਨਿਲ ਕੁਮਾਰ ਮੀਂਨੀਆ ਨੂੰ ਟਿਕਟ ਦਿੱਤੀ ਗਈ ਹੈ।
ਜਲੰਧਰ ਵੈਸਟ ਹਲਕੇ ਵਿੱਚ ਆਮ ਆਦਮੀ ਪਾਰਟੀ ਦਾ ਕਲੇਸ਼
ਜਲੰਧਰ ਵੈਸਟ ਹਲਕੇ ਵਿਚ ਆਮ ਆਦਮੀ ਪਾਰਟੀ ਵੱਲੋਂ ਰਾਤੋ ਰਾਤ ਭਾਰਤੀ ਜਨਤਾ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਸ਼ੀਤਲ ਅੰਗੂਰਾਲ ਨੂੰ ਪਾਰਟੀ ਵੱਲੋਂ ਟਿਕਟ ਦੇ ਦਿੱਤੀ ਗਈ। ਰਾਤੋ-ਰਾਤ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਸ਼ੀਤਲ ਅੰਗੂਰਾਲ ਨੂੰ ਟਿਕਟ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜਲੰਧਰ ਦੇ ਪੂਰਵ ਪ੍ਰਧਾਨ ਸ਼ਿਵ ਦਿਆਲ ਮਾਲੀ ਜੋ ਇਸ ਇਲਾਕੇ ਵਿਚ ਪਿਛਲੇ ਕਰੀਬ 10 ਸਾਲ ਤੋਂ ਮਿਹਨਤ ਕਰ ਰਹੇ ਸੀ ਦੀ ਨਾਰਾਜ਼ਗੀ ਇਸ ਕਦਰ ਦੇਖਣ ਨੂੰ ਮਿਲੀ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਆਪਣੇ ਬਿਆਨਾਂ ਕਰਕੇ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ।
ਹੁਣ ਕੀ ਹੈ ਸੀਟ ਦਾ ਸਮੀਕਰਨ
ਜਲੰਧਰ ਨੌਰਥ ਦੀ ਸੀਟ ਜਿਸ ਵਿਚ ਇਸ ਵੇਲੇ ਚੋਣਾਂ ਲਈ ਕਾਂਗਰਸ ਦੇ ਸੁਸ਼ੀਲ ਰਿੰਕੂ, ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਨਿਲ ਕੁਮਾਰ ਮਿਨੀਆ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੂਰਾਲ ਮੈਦਾਨ ਵਿੱਚ ਹਨ, ਇਸ ਤੋਂ ਇਲਾਵਾ ਫ਼ਿਲਹਾਲ ਅਜੇ ਭਾਰਤੀ ਜਨਤਾ ਪਾਰਟੀ ਸਮੇਤ ਹੋਰ ਉਮੀਦਵਾਰ ਵੀ ਮੈਦਾਨ ਵਿਚ ਉਤਰ ਸਕਦੇ ਹਨ। ਫਿਲਹਾਲ ਜੇਕਰ ਇਹ ਸੀਟ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਸੁਸ਼ੀਲ ਰਿੰਕੂ ਇਸ ਸੀਟ ਤੋਂ ਇੱਕ ਮਜ਼ਬੂਤ ਦਾਅਵੇਦਾਰ ਨੇ ਕਿਉਂਕਿ ਪਿਛਲੇ ਪੰਜਾਂ ਸਾਲਾਂ ਵਿੱਚ ਉਨ੍ਹਾਂ ਦਾ ਇਲਾਕੇ ਵਿੱਚ ਕਰਵਾਇਆ ਹੋਇਆ ਕੰਮ ਲੋਕਾਂ ਨੂੰ ਬੇਹੱਦ ਪਸੰਦ ਆਇਆ ਹੈ।
ਅਨਿਲ ਕੁਮਾਰ ਮੀਨੀਆ ਨੂੰ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਵੱਲੋਂ ਦਿੱਤੀ ਗਈ ਟਿਕਟ
ਉਧਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਤਕਰੀਬਨ ਇਸ ਹਲਕੇ ਵਿੱਚ ਨਾਂਹ ਦੇ ਬਰਾਬਰ ਰਹਿ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਖੁਦ ਹੀ ਆਪਣੇ ਮਜ਼ਬੂਤ ਆਗੂ ਨੂੰ ਛੱਡ ਕੇ ਰਾਤੋ-ਰਾਤ ਭਾਜਪਾ ਦੇ ਖੇਮੇ ਵਿੱਚੋਂ ਆਏ ਸ਼ੀਤਲ ਅੰਗੁਰਾਲ ਨੂੰ ਟਿਕਟ ਦੇ ਦਿੱਤੀ ਗਈ। ਜਿਸ ਦੀ ਨਾਰਾਜ਼ਗੀ ਹੋਣ ਪਾਰਟੀ ਨੂੰ ਝੱਲਣੀ ਪੈ ਸਕਦੀ ਹੈ। ਉਧਰ ਇਸ ਇਲਾਕੇ ਵਿੱਚ ਜੇ ਅਕਾਲੀ ਬਹੁਜਨ ਸਮਾਜ ਪਾਰਟੀ ਦੀ ਗੱਲ ਕਰੀਏ ਤਾਂ ਬਹੁਜਨ ਸਮਾਜ ਪਾਰਟੀ ਦੇ ਆਗੂ ਅਨਿਲ ਕੁਮਾਰ ਮੀਨੀਆ ਜਿਨ੍ਹਾਂ ਨੂੰ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ। ਇਕ ਰਿਟਾਇਰਡ ਸਰਕਾਰੀ ਅਫ਼ਸਰ ਨੇ ਜਿਨ੍ਹਾਂ ਦੀ ਹੋਂਦ ਹਾਲੇ ਇਸ ਇਲਾਕੇ ਵਿੱਚ ਇੰਨੀ ਜ਼ਿਆਦਾ ਨਹੀਂ ਹੈ।
ਇਸ ਦੇ ਨਾਲ ਹੀ ਇਸ ਇਲਾਕੇ ਦੀ ਇੱਕ ਖ਼ਾਸੀਅਤ ਇਹ ਵੀ ਹੈ ਕਿ ਅਕਾਲੀ ਦਲ ਭਾਜਪਾ ਗਠਬੰਧਨ ਦੇ ਦੌਰਾਨ ਲੜੀਆਂ ਗਈਆਂ ਚੋਣਾਂ ਵਿੱਚ ਇਹ ਸੀਟ ਭਾਰਤੀ ਜਨਤਾ ਪਾਰਟੀ ਕੋਲ ਸੀ ਅਤੇ ਅਕਾਲੀ ਦਲ ਭਾਜਪਾ ਸਰਕਾਰ ਵਿੱਚ ਇਸ ਇਲਾਕੇ ਤੋਂ ਜਿੱਤੇ ਭਗਤ ਚੁੰਨੀ ਲਾਲ ਇਸ ਇਲਾਕੇ ਤੋਂ ਅਕਾਲੀ ਦਲ ਭਾਜਪਾ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ, ਪਰ ਹੁਣ ਇਹ ਸੀਟ ਉੱਪਰ ਉਨ੍ਹਾਂ ਦੇ ਬੇਟੇ ਮਹਿੰਦਰ ਭਗਤ ਚੋਣਾਂ ਲੜਨਾ ਚਾਹੁੰਦੇ ਹਨ, ਹੁਣ ਦੇਖਣਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ ਇਸ ਇਲਾਕੇ ਤੋਂ ਆਪਣੇ ਕਿਸ ਉਮੀਦਵਾਰ ਨੂੰ ਚੋਣਾਂ ਲਈ ਅਜ਼ਮਾਉਂਦੀ ਹੈ।
ਫਿਲਹਾਲ ਜਲੰਧਰ ਵੈਸਟ ਦਾ ਇਹ ਵਿਧਾਨ ਸਭਾ ਹਲਕਾ ਕਾਂਗਰਸ ਵੱਲ ਜਾਂਦਾ ਹੋਇਆ ਜ਼ਿਆਦਾ ਨਜ਼ਰ ਆ ਰਿਹਾ ਹੈ ਕਿਉਂਕਿ ਬਾਕੀ ਪਾਰਟੀਆਂ ਦੇ ਉਮੀਦਵਾਰ ਕਾਂਗਰਸ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਮੁਕਾਬਲੇ ਕਾਫੀ ਕਮਜ਼ੋਰ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਵਿਧਾਨ ਸਭਾ ਦੀਆਂ ਚੋਣਾਂ: ਜਲੰਧਰ ਕੈਂਟ ਸੀਟ ਉੱਤੇ ਹੋਵੇਗਾ ਫ਼ਸਵਾਂ ਮੁਕਾਬਲਾ