ਜਲੰਧਰ: ਲੋਕ ਸਭਾ ਤੋਂ ਬਾਅਦ ਰਾਜ ਸਭਾ ਵਿਚ ਵੀ ਨਾਗਰਿਕਤਾ ਬਿੱਲ ਪਾਸ ਹੋਣ ਤੋਂ ਬਾਅਦ ਦੇਸ਼ ਵਿੱਚ ਰਹਿ ਰਹੇ ਸ਼ਰਨਾਰਥੀਆਂ ਦੇ ਚਿਹਰਿਆਂ 'ਤੇ ਖ਼ੁਸ਼ੀ ਨਜ਼ਰ ਆ ਰਹੀ ਹੈ।
ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ 15 ਤੋਂ 20 ਦੇ ਕਰੀਬ ਹਿੰਦੂ ਸ਼ਰਨਾਰਥੀ ਪਰਿਵਾਰ ਹਨ ਬਿੱਲ ਪਾਸ ਹੋਣ ਤੋਂ ਬਾਅਦ ਉਹ ਮੋਦੀ ਸਰਕਾਰ ਦਾ ਧੰਨਵਾਦ ਕਰ ਰਹੇ ਹਨ ਅਤੇ ਉਨ੍ਹਾਂ ਦੇ ਮੁਤਾਬਿਕ ਹੁਣ ਉਹ ਹਿੰਦੁਸਤਾਨ ਦੇ ਨਾਗਰਿਕ ਬਣ ਚੁੱਕੇ ਹਨ।
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਾਗਰਿਕਤਾ ਬਿੱਲ ਪਾਸ ਹੋਣ ਤੋਂ ਬਾਅਦ ਦੇਸ਼ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਸ਼ਰਨਾਰਥੀਆਂ ਵਿੱਚ ਹੁਣ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ।
ਪੰਜਾਬ ਵਿੱਚ ਵੀ ਹਜ਼ਾਰਾਂ ਦੀ ਸੰਖਿਆ ਵਿੱਚ ਸ਼ਰਨਾਰਥੀ ਹਨ ਉਨ੍ਹਾਂ ਵਿੱਚੋਂ ਸਿਰਫ਼ ਜਲੰਧਰ 'ਚ ਕਰੀਬ 300 ਦੇ ਲਗਭਗ ਸ਼ਰਨਾਰਥੀ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪਾਕਿਸਤਾਨ ਤੋਂ ਹੀ ਆ ਕੇ ਵਸੇ ਹੋਏ ਹਿੰਦੂ ਪਰਿਵਾਰ ਹਨ।
ਇਹ ਵੀ ਪੜੋ: ਧੁੰਦ ਕਾਰਨ ਫਿਰੋਜ਼ਪੁਰ ਰੇਲ ਡਿਵਿਜ਼ਨ ਦੀਆਂ 22 ਰੇਲ ਗੱਡੀਆਂ ਰੱਦ
ਅੱਜ ਤੋਂ ਕਰੀਬ ਦੋ ਦਸ਼ਕ ਪਹਿਲਾਂ ਇਹ ਪਰਿਵਾਰ ਉੱਥੇ ਸਭ ਕੁਝ ਛੱਡ ਇੱਥੇ ਆ ਗਏ ਸੀ। ਉਨ੍ਹਾਂ ਦੇ ਮੁਤਾਬਿਕ ਪਾਕਿਸਤਾਨ ਵਿੱਚ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਉਹ ਕੋਈ ਹਿੰਦੂ ਤਿਉਹਾਰ ਜਾਂ ਹਿੰਦੂ ਰੀਤੀ ਰਿਵਾਜ਼ ਨਾਲ ਨਹੀਂ ਮਨਾ ਸਕਦੇ ਸੀ ਤਾਂ ਛੱਡ ਭਾਰਤ ਆ ਗਏ ਪਰ ਭਾਰਤ ਆ ਕੇ ਉਨ੍ਹਾਂ ਨੂੰ ਨਾਗਰਿਕਤਾ ਨਹੀ ਮਿਲੀ ਸੀ, ਹੁਣ ਨਾਗਰਕਿਤਾ ਸੋਧ ਬਿੱਲ ਪਾਸ ਹੋਣ 'ਤੇ ਉਨ੍ਹਾਂ ਨੂੰ ਨਾਗਰਿਕਤਾ ਮਿਲ ਜਾਵੇਗੀ।