ਜਲੰਧਰ: ਪੰਜਾਬ ਵਿੱਚ ਲਗਾਤਾਰ ਵੱਧ ਰਹੇ ਅਪਰਾਧ ਨੂੰ ਨੱਥ ਪਾਉਣ ਦੇ ਲਈ ਪੰਜਾਬ ਪੁਲਿਸ (Punjab Police) ਵੱਲੋ ਸੂਬੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿਸ ਦੀ ਇੱਕ ਤਸਵੀਰ ਜਲੰਧਰ ਤੋਂ ਸਾਹਮਣੇ ਆਈ ਹੈ। ਫਿਲੌਰ ਦੇ ਸਤਲੁਜ ਹਾਈਟੈੱਕ ਨਾਕੇ ਦੀ ਚੈਕਿੰਗ (Phillaur's Sutlej Hi-Tech checkpoint) ਅੱਜ ਐੱਸ.ਐੱਸ.ਪੀ. ਸਵਪਨ ਸ਼ਰਮਾ ਵੱਲੋਂ ਕੀਤੀ ਗਈ ਅਤੇ ਨਾਲ ਹੀ ਪੁਲਿਸ ਵੱਲੋਂ ਉੱਥੇ ਕਿਸ ਤਰ੍ਹਾਂ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ ਗਈ ਅਤੇ ਪੁਲਿਸ ਅਧਿਕਾਰੀਆਂ ਨੂੰ ਉੱਥੇ ਕੋਈ ਦਿੱਕਤ ਪ੍ਰੇਸ਼ਾਨੀ ਹੈ ਤਾਂ ਉਸ ਬਾਰੇ ਵੀ ਗੱਲਾਂ ਵਿਚਾਰ ਕੀਤੀਆਂ ਗਈਆਂ।
ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਵੱਲੋਂ ਦੱਸਿਆ ਗਿਆ ਹੈ, ਕਿ ਉਨ੍ਹਾਂ ਵੱਲੋਂ ਨੌਰਮਲ ਚੈਕਿੰਗ ਕੀਤੀ ਗਈ ਹੈ ਅਤੇ ਸਤਲੁਜ ਕੰਢੇ ਹਾਈਟੈਕ ਨਾਕੇ (Sutlej bank hi-tech checkpoints) ਤੇ 24 ਘੰਟੇ ਸ਼ਿਫਟਾਂ ਦੇ ਨਾਲ ਮੁਲਾਜ਼ਮ ਇੱਥੇ ਤਾਇਨਾਤ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਉਣ ਜਾਣ ਵਾਲੀਆਂ ਵਾਹਨਾਂ ਅਤੇ ਸ਼ੱਕੀ ਵਾਹਨਾਂ ਤੇ ਵੀ ਇੱਥੇ ਚੈਕਿੰਗ ਲਗਾਤਾਰ ਹੀ ਜਾਰੀ ਰਹੇਗੀ।
ਉਧਰ ਮੌਕੇ ‘ਤੇ ਹੀ ਮੌਜੂਦ ਡੀ.ਐੱਸ.ਪੀ. ਵੱਲੋਂ ਦੱਸਿਆ ਗਿਆ ਹੈ, ਕਿ ਅੱਜ ਐੱਸ.ਐੱਸ.ਪੀ. ਵੱਲੋਂ ਫਿਲੌਰ ਹਾਈਟੈਕ ਨਾਕੇ (Phillaur Hi-Tech Roadblocks) ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਵੱਲੋ ਨਾਕੇ ਨੂੰ ਹੋਰ ਕਿਸ ਤਰ੍ਹਾਂ ਬਿਹਤਰ ਬਣਾਇਆ ਜਾਣਾ ਹੈ ਇਸ ਸਬੰਧੀ ਜਾਣਕਾਰੀ ਵੀ ਦਿੱਤੀ ਗਈ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਵਧੀਆ ਸੀਸੀਟੀਵੀ ਕੈਮਰੇ ਅਤੇ ਇੱਥੇ ਪੁਲਿਸ ਮੁਲਾਜ਼ਮਾਂ ਦੇ ਲਈ ਵਧੀਆ ਰਹਿਣ ਦਾ ਪ੍ਰਬੰਧ ਅਤੇ ਨਾਲ ਹੀ ਲਾਈਟਿੰਗ ਵੀ ਪੂਰੀ ਤਰ੍ਹਾਂ ਹੋਣੀ ਚਾਹੀਦੀ ਹੈ।
ਉਨ੍ਹਾਂ ਡਿਊਟੀ ‘ਤੇ ਪੁਲਿਸ ਮੁਲਾਜ਼ਮਾਂ ਲਈ ਪੀਣ ਵਾਲਾ ਪਾਣੀ ਦੇ ਵੀ ਪ੍ਰਬੰਧ ਦਾ ਜਾਇਜ਼ਾ ਲਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਵਧੀਆ ਤਰੀਕੇ ਦੇ ਨਾਲ ਸਹੂਲਤਾਂ ਦੇ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਪੁਲਿਸ ਅਧਿਕਾਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪ੍ਰੇਸ਼ਾਨੀ ਨਾ ਆਵੇ ਅਤੇ ਉਹ ਨਾਕੇ ਤੇ ਆਪਣੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਉਣ।
ਇਹ ਵੀ ਪੜ੍ਹੋ: ਹੈਰਾਨੀਜਨਕ ! ਪਤੀ ਨੇ ਹਸਪਤਾਲ ’ਚ ਕੀਤਾ ਪਤਨੀ ਦਾ ਕਤਲ, ਦੇਖੋ ਕਤਲ ਦੀਆਂ LIVE ਤਸਵੀਰਾਂ