ਜਲੰਧਰ: ਆਨਲੌਕ ਦੇ ਚੌਥੇ ਪੜਾਅ 'ਚ ਕੇਂਦਰ ਵੱਲੋਂ ਦਿੱਤੀਆਂ ਢਿੱਲਾਂ ਦੇ ਬਾਵਜੂਦ ਕਾਰੋਬਾਰ ਲੀਹ 'ਤੇ ਨਹੀਂ ਆ ਪਾਏ ਹਨ। ਕੋਰੋਨਾ ਮਹਾਂਮਾਰੀ ਨੇ ਜਿੱਥੇ ਵੱਡੇ ਕਾਰੋਬਾਰੀਆਂ ਨੂੰ ਨੁਕਸਾਨ ਪਹੁੰਚਾਇਆਂ ਉੱਥੇ ਹੀ ਮੱਧਮ ਵਰਗ ਦੇ ਲੋਕਾਂ ਨੂੰ ਇਸ ਮੰਦੀ ਦਾ ਮੂੰਹ ਦੇਖਣਾ ਪਿਆ ਹੈ।
ਇਸੇ ਤਰ੍ਹਾਂ ਜਲੰਧਰ ਦੇ ਬੱਸ ਸਟੈਂਡ 'ਤੇ ਕੰਮ ਕਰਨ ਵਾਲੇ ਮਿੱਠੂ ਮੋਚੀ ਨੇ ਕਿਹਾ ਕਿ ਕੋਰੋਨਾ ਤੋਂ ਪਹਿਲਾਂ ਬਹੁਤ ਵਧੀਆਂ ਕੰਮ ਚਲਦਾ ਸੀ। ਮੋਚੀ ਨੇ ਕਿਹਾ ਲੌਕਡਾਊਨ ਖੁਲ੍ਹਣ ਦੇ ਬਾਵਜੂਦ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੈ ਨਾ ਤਾਂ ਪਹਿਲਾਂ ਵਾਂਗ ਲੋਕ ਆਪਣੇ ਆਫਿਸ ਜਾਂਦੇ ਹੋਏ ਬੂਟ ਪਾਲਿਸ਼ ਕਰਵਾਉਂਦੇ ਹਨ ਅਤੇ ਨਾ ਹੀ ਹੁਣ ਉਨ੍ਹਾਂ ਕੋਲ ਕੋਈ ਰਿਪੇਅਰ ਲਈ ਆਉਂਦਾ ਹੈ। ਜਿਸ ਦੇ ਕਾਰਨ ਉਸ ਨੂੰ ਆਪਣੇ ਘਰ ਦਾ ਖਰਚਾ ਵੀ ਚਲਾਉਣਾ ਮੁਸ਼ਕਿਲ ਹੋਇਆ ਪਿਆ ਹੈ।
ਇਹ ਵੀ ਪੜੋ: ਗ੍ਰਹਿ ਮੰਤਰਾਲੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ FCRA ਅਧੀਨ ਦਿੱਤੀ ਪ੍ਰਵਾਨਗੀ