ਜਲੰਧਰ: ਜ਼ਿਲ੍ਹੇ 'ਚ ਰਾਮਾ ਮੰਡੀ ਦੇ ਇਕ ਹੋਟਲ ਦੇ ਵਿਚ ਸਗਾਈ ਦੌਰਾਨ ਹੰਗਾਮਾ ਹੋ ਗਿਆ। ਡਾਇਮੰਡ ਰਿੰਗ ਨਾ ਦੇਣ ਕਰਕੇ ਮੁੰਡੇ ਵਾਲਿਆਂ ਨੇ ਸਗਾਈ ਤੋੜ ਦਿੱਤੀ। ਡਾਇਮੰਡ ਰਿੰਗ ਨਾ ਮਿਲਣ ਤੇ ਮੁੰਡੇ ਵਾਲਿਆਂ ਨੇ ਝਗੜਾ ਸ਼ੁਰੂ ਕਰ ਦਿੱਤਾ। ਵਿਵਾਦ ਇੰਨਾ ਵਧ ਗਿਆ ਕਿ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਦੇ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਉਹ ਹੱਥੋਪਾਈ ਕਰਨ ਤੋਂ ਬਾਅਦ ਉੱਥੋਂ ਫ਼ਰਾਰ ਹੋ ਗਏ। ਕੁੜੀ ਵਾਲਿਆਂ ਵੱਲੋਂ ਹੋਟਲ ਵਿੱਚ ਕੀਤੇ ਇੰਤਜ਼ਾਮ ਅਤੇ ਗਿਫ਼ਟ ਧਰੇ ਦੇ ਧਰੇ ਰਹਿ ਗਏ।
ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ਤੇ ਪੁੱਜੀ ਅਤੇ ਹੋਟਲ ਵਿੱਚ ਲੱਗੇ ਦੀ ਜਾਂਚ ਪੜਤਾਲ ਕੀਤੇ। ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਕੁੜੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮੁੰਡੇ ਨਾਲ ਜਦੋਂ ਰਿਸ਼ਤਾ ਤੈਅ ਹੋਇਆ ਸੀ ਤਾਂ ਉਨ੍ਹਾਂ ਨੇ ਅਜਿਹੀ ਕੋਈ ਡਿਮਾਂਡ ਨਹੀਂ ਰੱਖੀ। ਰਿੰਗ ਸੈਰੇਮਨੀ 'ਤੇ ਜਦੋਂ ਅੰਗੂਠੀ ਬਦਲੀ ਜਾਣ ਲੱਗੀ ਤਾਂ ਮੁੰਡੇ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਡਾਇਮੰਡ ਰਿੰਗ ਚਾਹੀਦੀ ਹੈ।ਇਸਦੇ ਨਾਲ ਹੀ ਇੱਕ ਰਿੰਗ ਮੁੰਡੇ ਲਈ, ਮੁੰਡੇ ਦੀ ਭਾਬੀ ਦੇ ਲਈ ਸੋਨੇ ਦਾ ਕੜਾ ਤੇ ਸੱਸ ਦੇ ਲਈ ਸੋਨੇ ਦੀ ਵਾਲੀਆਂ ਦੀ ਵੀ ਮੰਗ ਕੀਤੀ ਗਈ। ਕੁੜੀ ਵਾਲਿਆਂ ਵੱਲੋਂ ਕਿਹਾ ਗਿਆ ਕਿ ਪਹਿਲਾਂ ਤਾਂ ਅਜਿਹੀ ਕੋਈ ਮੰਗ ਨਹੀਂ ਕੀਤੀ ਸੀ।
ਜਿਸ ਤੋਂ ਬਾਅਦ ਵਿਚੋਲੇ ਨੂੰ ਬੁਲਾਇਆ ਗਿਆ ਸਮਝੌਤੇ ਦੇ ਦੌਰਾਨ ਹੀ ਵਿਚੋਲੇ ਨੇ ਮੁੰਡੇ ਵਾਲਿਆਂ ਤੇ ਦਬਾਅ ਪਾਉਣ ਦੇ ਲਈ ਇਹ ਰਾਜ਼ ਖੋਲ੍ਹ ਦਿੱਤਾ ਕਿ ਮੁੰਡੇ ਦੀ ਇਹ ਦੂਸਰਾ ਵਿਆਹ ਹੈ। ਪਹਿਲਾ ਵਿਆਹ ਉਹ ਤੋੜ ਚੁੱਕਿਆ ਹੈ। ਉਸਦੇ ਦੋ ਬੱਚੇ ਵੀ ਹਨ।
ਰਿਸ਼ਤੇਦਾਰਾਂ ਨੇ ਜਦੋਂ ਵਿਰੋਧ ਜਤਾਇਆ ਤਾਂ ਝਗੜਾ ਵਧ ਗਿਆ। ਜਿਸ ਤੋਂ ਬਾਅਦ ਮੁੰਡੇ ਵਾਲਿਆਂ ਨੇ ਕੁੜੀ ਨੂੰ ਵਾਲਾਂ ਤੋਂ ਫੜ ਕੇ ਕੁੱਟਿਆ। ਉੱਥੇ ਹੀ ਪੁਲੀਸ ਦਾ ਇਸ ਮਾਮਲੇ ਚ ਕਹਿਣਾ ਹੈ ਕਿ ਉਹਨਾਂ ਨੇ ਪੀੜਤ ਦੇ ਬਿਆਨ ਦਰਜ ਕਰ ਲਏ ਹਨ।ਇਹਨਾਂ ਬਿਆਨਾਂ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- ਦਾਜ ਦੀ ਬਲੀ ਚੜਾਈ ਇੱਕ ਹੋਰ ਧੀ