ਜਲੰਧਰ: ਰੁੜਕਾ ਕਲਾਂ ਪਿੰਡ ਵਿਖੇ ਇੱਕ ਪ੍ਰੇਮੀ ਨੇ ਖੌਫਨਾਕ ਕਦਮ ਉਠਾਉਂਦੇ ਹੋਏ ਪਹਿਲਾ ਆਪਣੀ ਪ੍ਰੇਮਿਕਾ ਨੂੰ ਜਾਨੋਂ ਮਾਰਿਆ ਅਤੇ ਉਸ ਤੋਂ ਬਾਅਦ ਫੇਸਬੁੱਕ 'ਤੇ ਲਾਈਵ ਹੋ ਕੇ ਖੁਦ ਖੁਦਕੁਸ਼ੀ ਕਰ ਲਈ।
ਇਲਾਕੇ ਦੇ ਐਸਐਚਓ ਕੇਵਲ ਸਿੰਘ ਨੇ ਦੱਸਿਆ ਕਿ ਰੁੜਕਾ ਕਲਾਂ ਇਲਾਕੇ ਵਿੱਚ ਇੱਕ ਡੇਰੇ ਨੂੰ ਚਲਾਉਣ ਵਾਲੀ ਮਹਿਲਾ ਜੋ ਕਿ ਤਲਾਕਸ਼ੁਦਾ ਸੀ ਦੇ ਸੰਬੰਧ ਅਸਲਮ ਨਾਂਅ ਦੇ ਇੱਕ ਨੌਜਵਾਨ ਨਾਲ ਸੀ। ਐੱਸਐੱਚਓ ਮੁਤਾਬਕ ਅਸਲਮ ਨੇ ਪਹਿਲੇ ਤਾਂ ਆਪਣੀ ਪ੍ਰੇਮਿਕਾ ਨੂੰ ਜਾਨੋਂ ਮਾਰਿਆ ਅਤੇ ਉਸ ਤੋਂ ਬਾਅਦ ਖੁਦ ਫੇਸਬੁੱਕ 'ਤੇ ਲਾਈਵ ਹੋ ਕੇ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ।
ਇਹ ਵੀ ਪੜੋ: ਤਾਲਾਬੰਦੀ ਦੌਰਾਨ ਲੋੜਵੰਦ ਲੋਕਾਂ ਦਾ ਸਹਾਰਾ ਬਣੇ ਬਾਬਾ ਖਹਿਰਾ
ਦਰਅਸਲ ਮਨਪ੍ਰੀਤ ਕੌਰ ਨਾਂਅ ਦੀ ਇਸ ਮਹਿਲਾ ਜਿਸ ਦਾ ਗਿਆਰਾਂ ਸਾਲ ਦਾ ਇਕ ਪੁੱਤਰ ਵੀ ਹੈ। ਡੇਰੇ ਵਿੱਚ ਅਸਲਮ ਨਾਂਅ ਦੇ ਇਸ ਨੌਜਵਾਨ ਨਾਲ ਰਹਿੰਦੀ ਸੀ ਜੋ ਕਿ ਮਲੇਰਕੋਟਲਾ ਇਲਾਕੇ ਦਾ ਰਹਿਣ ਵਾਲਾ ਸੀ। ਪੁਲਿਸ ਮੁਤਾਬਕ ਅਸਲਮ ਨੇ ਲਾਈਵ ਹੋ ਕੇ ਇਹ ਗੱਲ ਕਹੀ ਕਿ ਮਨਪ੍ਰੀਤ ਕੌਰ ਨੇ ਪਹਿਲਾ ਉਸ ਨਾਲ ਨਿਕਾਹ ਕਰਨ ਬਾਰੇ ਗੱਲ ਮੰਨ ਲਈ ਸੀ ਲੇਕਿਨ ਹੁਣ ਉਹ ਇਸ ਗੱਲ ਤੋਂ ਮਨ੍ਹਾ ਕਰ ਰਹੀ ਸੀ, ਜਿਸ ਕਰਕੇ ਉਸ ਨੇ ਇਹ ਕਦਮ ਉਠਾਇਆ ਹੈ।