ਜਲੰਧਰ: ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੇ ਸੜਕੀ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ। ਇਨ੍ਹਾਂ ਸੜਕ ਹਾਦਸਿਆ ਵਿੱਚ ਰੋਜ਼ਾਨਾਂ ਹੀ ਕਈ ਮੌਤਾਂ (deaths) ਵੀ ਹੋ ਰਹੀਆਂ ਹਨ। ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਜਿਹਾ ਹੀ ਇੱਕ ਮਾਮਲਾ ਜਲੰਧਰ (Jalandhar) ਦੀ ਲਿੰਕ ਕਲੋਨੀ ਦੇ ਮੇਨ ਰੋਡ ਤੋਂ ਸਾਹਮਣੇ ਆਇਆ ਹੈ। ਜਿੱਥੇ ਟਰਾਲੀ ਹੇਠ ਆਉਣ ਨਾਲ ਮੁੰਡਾ ਤੇ ਕੁੜੀ (Boy and girl) ਗੰਭੀਰ ਜ਼ਖ਼ਮੀ (Injured) ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ (Private hospital) ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਖਾਲਸਾ ਸਕੂਲ (Khalsa School) ਦੇ ਸਾਹਮਣੇ ਬੱਸ ਸਟੈਂਡ (Bus stand) ਨੂੰ ਜਾਂਦੀ ਮੇਨ ਰੋਡ ਦੀ ਹੈ।
ਜਾਣਕਾਰੀ ਮੁਤਾਬਕ ਦੋਵਾਂ ਵਿਦਿਆਰਥੀ (Students) ਹਨ। ਜੋ ਜਲੰਧਰ (Jalandhar) ਦੇ ਹੀ ਰਹਿਣ ਵਾਲੇ ਹਨ। ਹਾਦਸੇ ਦੇ ਪੀੜਤ ਦੇ ਦੋਸਤ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਟਰੈਕਟਰ ਦੀ ਰਫ਼ਤਾਰ ਤੇਜ਼ ਹੋ ਕਰਕੇ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਤੇਜ਼ ਰਫ਼ਤਾਰ ਹੋਣ ਕਰਕੇ ਡਰਾਈਵਰ (Driver) ਤੋਂ ਟਰੈਕਟਰ ਕੰਟਰੋਲ ਨਹੀਂ ਹੋਇਆ। ਜਿਸ ਕਰਕੇ ਉਸ ਨੇ ਇਨ੍ਹਾਂ ਦੋਵਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ।
ਇਸ ਮੌਕੇ ਜਸਵਿੰਦਰ ਸਿੰਘ ਨੇ ਹਸਪਤਾਲ ਦੇ ਡਾਕਟਰਾਂ ‘ਤੇ ਇਲਜ਼ਾਮ ਲਗਾਏ ਹਨ, ਕਿ ਉਹ ਉਨ੍ਹਾਂ ਨੂੰ ਮਰੀਜਾਂ ਬਾਰੇ ਸਹੀ ਜਾਣਕਾਰੀ ਨਹੀਂ ਦੇ ਰਹੇ। ਜਸਵਿੰਦਰ ਸਿੰਘ ਨੇ ਡਾਕਟਰਾਂ ‘ਤੇ ਪੀੜਤ ਦੇ ਪਰਿਵਾਰਿਕ ਮੈਂਬਰਾਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਗਾਏ ਹਨ।
ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਕੁੜੀ ਮੁਸਕਾਨ ਦੇ ਰਿਸ਼ਤੇਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਦੀ ਫੋਨ ‘ਤੇ ਹੀ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਪੀੜਤ ਰਜਨੀ ਸਵੇਰੇ ਪੜਨ ਲਈ ਕਾਲਜ ਗਈ ਸੀ। ਨਾਲ ਹੀ ਉਨ੍ਹਾਂ ਨੇ ਟਰੈਕਟਰ ਚਾਲਕ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ (police) ਦਾ ਕਹਿਣਾ ਹੈ, ਕਿ ਇੱਕ ਪਾਸੇ ਜਿੱਥੇ ਪੀੜਤਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲਏ ਗਏ ਹਨ। ਉੱਥੇ ਹੀ ਹੁਣ ਪੀੜਤਾਂ ਦੇ ਬਿਆਨ ਦਰਜ ਕਰਕੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਪੁਲਿਸ ਨੇ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ।