ਜਲੰਧਰ : ਅੱਜ ਜਲੰਧਰ ਦੇ ਡਾਕਟਰ ਬੀਆਰ ਅੰਬੇਡਕਰ ਚੌਕ ਸਥਿਤ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਉਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਇਨ੍ਹਾਂ ਆਗੂਆਂ ਵੱਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਹਾੜੇ ਦੀ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਵੱਲੋਂ ਦਿਖਾਏ ਰਸਤੇ ਉਤੇ ਚੱਲਣ ਲਈ ਕਿਹਾ ਗਿਆ।
ਸਿਆਸੀ ਆਗੂਆਂ ਨੇ ਬਾਬਾ ਸਾਹਿਬ ਨੂੰ ਦਿੱਤੀ ਸ਼ਰਧਾਂਜਲੀ : ਇਸ ਮੌਕੇ ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਪੁੱਜੇ। ਆਪ ਦੇ ਉਮੀਦਵਾਰ ਵੱਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਉਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ, ਉਥੇ ਹੀ ਰਿੰਕੂ ਕੋਲੋਂ ਪੱਤਰਕਾਰਾਂ ਵੱਲੋਂ ਚੰਨੀ ਖ਼ਿਲਾਫ਼ ਹੋ ਰਹੀ ਕਾਰਵਾਈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੋ ਵੀ ਕਾਰਵਾਈ ਹੋ ਰਹੀ ਹੈ ਉਹ ਕਾਨੂੰਨ ਦਾਇਰੇ ਵਿੱਚ ਰਹਿ ਕੇ ਹੋ ਰਹੀ ਹੈ। ਜੇਕਰ ਅੱਜ ਵਿਜੀਲੈਂਸ ਵੱਲੋਂ ਸਾਬਕਾ ਮੁੱਖ ਮੰਤਰੀ ਨੂੰ ਸੰਮਨ ਭੇਜੇ ਗਏ ਹਨ ਤਾਂ ਉਹ ਕਾਨੂੰਨ ਦਾ ਕੰਮ ਹੈ, ਕਾਨੂੰਨ ਦੀਆਂ ਅੰਦਰ ਦੀਆਂ ਕਾਰਵਾਈਆਂ ਹਨ। ਇਸ ਮੌਕੇ ਇੱਥੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਵੀ ਮੌਜੂਦ ਰਹੇ, ਜਿਨ੍ਹਾਂ ਦੇ ਵੱਲੋਂ ਇੱਥੇ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਗਏ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਦੇ ਵੱਲੋਂ ਦਿਖਾਏ ਗਏ ਰਸਤੇ ਤੇ ਝੱਲਣ ਲਈ ਵੀ ਕਿਹਾ ਗਿਆ।
ਇਹ ਵੀ ਪੜ੍ਹੋ : ਵਿਸਾਖੀ ਮੌਕੇ ਸੁਖਬੀਰ ਬਾਦਲ ਨੇ ਸੀਐੱਮ ਮਾਨ 'ਤੇ ਸਾਧਿਆ ਨਿਸ਼ਾਨਾ, ਕਿਹਾ-ਸੂਬੇ ਵਿੱਚ ਬਣਾਏ ਕਾਲ਼ੇ ਦੌਰ ਵਰਗੇ ਹਾਲਾਤ
ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ : ਇਸ ਦੌਰਾਨ ਡਾ. ਬੀ ਆਰ ਅੰਬੇਡਕਰ ਚੌਕ ਵਿੱਚ ਆਮ ਲੋਕਾਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਉਨ੍ਹਾਂ ਸਰਕਾਰ ਖ਼ਿਲਾਫ਼ ਧਰਨਾ ਲਾ ਕੇ ਸਰਕਾਰ ਨੂੰ ਲੋਕ ਵਿਰੋਧੀ ਦੱਸਿਆ। ਇਸ ਮੌਕੇ ਪ੍ਰਦਰਸ਼ਨਕਾਰੀ ਸੁਖਵਿੰਦਰ ਜੱਸਲ ਵੱਲੋਂ ਕਿਹਾ ਗਿਆ ਕਿ ਬਾਬਾ ਸਾਹਿਬ ਦੇ ਜਨਮ ਦਿਹਾੜੇ ਮੌਕੇ ਸਭ ਰਾਜਨੀਤਿਕ ਪਾਰਟੀਆਂ ਖਾਸ ਤੌਰ ਉਤੇ ਆਮ ਆਦਮੀ ਪਾਰਟੀ ਵੱਲੋਂ ਲੋਕ ਦਿਖਾਵਾ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਆਪ ਆਗੂਆਂ ਵੱਲੋਂ ਅੱਜ ਬਾਬਾ ਸਾਹਿਬ ਦੀ ਮੂਰਤ ਉੱਤੇ ਫੁੱਲ ਚੜ੍ਹਾਏ ਜਾਂਦੇ ਹਨ, ਆਪਣੇ ਦਫ਼ਤਰ ਵਿੱਚ ਬਾਬਾ ਸਾਹਿਬ ਦੀ ਤਸਵੀਰ ਲਗਾਈ ਹੋਈ ਹੈ ਪਰ ਅਸਲ ਵਿਚ ਬਾਬਾ ਸਾਹਿਬ ਦੀ ਸੋਚ ਉਤੇ ਕੋਈ ਵੀ ਆਗੂ ਕੰਮ ਨਹੀਂ ਕਰ ਰਿਹਾ। ਨਾ ਹੀ ਬਾਬਾ ਸਾਹਿਬ ਅੰਬੇਡਕਰ ਜੀ ਦੇ ਨਾਮ ਉਤੇ ਕੋਈ ਹਸਪਤਾਲ ਬਣਾਇਆ ਅਤੇ ਨਾ ਹੀ ਕੋਈ ਯੂਨੀਵਰਸਿਟੀ ਬਣਾਈ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ ਲੋਕ ਵਿਖਾਵਾ ਹੀ ਕਰ ਰਹੀ ਹੈ।
ਇਹ ਵੀ ਪੜ੍ਹੋ : Visakhi 2023: ਵਿਸਾਖੀ ਮੌਕੇ ਜਥੇਦਾਰ ਦਾ ਸਿੱਖ ਕੌਮ ਨੂੰ ਸੁਨੇਹਾ, ਕਿਹਾ- ਸਰਕਾਰ ਨਾਲ ਨਹੀਂ ਕੋਈ ਰੌਲ਼ਾ ਫਿਰ ਵੀ ਬਣਾ ਰਹੀ ਨਿਸ਼ਾਨਾ