ETV Bharat / state

ਬਾਬਾ ਸੋਢਲ ਮੇਲੇ 'ਤੇ ਲੋਕਾਂ ਦੀ ਭੀੜ ਨੇ ਕੋਰੋਨਾ ਹਦਾਇਤਾਂ ਦੀਆਂ ਉਡਾਈਆਂ ਧੱਜੀਆਂ - jalandhar mela

ਬਾਬਾ ਸੋਢਲ ਦੇ ਮੇਲੇ 'ਤੇ ਕੋਰੋਨਾ ਮਹਾਂਮਾਰੀ ਦੀ ਹਦਾਇਤਾਂ ਦੀ ਲੋਕਾਂ ਵੱਲੋਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹਦਾਇਤਾਂ ਦੇ ਬਾਵਜੂਦ ਬਿਨਾਂ ਮਾਸਕ ਤੋਂ ਲੋਕਾਂ ਦੀ ਭੀੜ ਇਕੱਠੀ ਹੁੰਦੀ ਵਿਖਾਈ ਦੇ ਰਹੀ ਸੀ।

ਬਾਬਾ ਸੋਢਲ ਮੇਲੇ 'ਤੇ ਲੋਕਾਂ ਦੀ ਭੀੜ ਨੇ ਕੋਰੋਨਾ ਹਦਾਇਤਾਂ ਦੀਆਂ ਉਡਾਈਆਂ ਧੱਜੀਆਂ

author img

By

Published : Sep 1, 2020, 4:30 PM IST

ਜਲੰਧਰ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਧ ਸ੍ਰੀ ਬਾਬਾ ਸੋਢਲ ਜੀ ਦਾ ਮੇਲਾ ਮਨਾਇਆ ਜਾ ਰਿਹਾ ਹੈ। ਇਸ ਵਾਰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਮੇਲੇ ਸਬੰਧੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਮੇਲੇ ਵਿੱਚ ਭੀੜ ਨਾ ਇਕੱਠੀ ਹੋਵੇ ਇਸ ਲਈ ਖਾਸ ਤੌਰ 'ਤੇ ਕਿਹਾ ਜਾ ਰਿਹਾ ਹੈ ਪਰ ਇਸ ਸਭ ਦੇ ਬਾਵਜੂਦ ਸ਼ਰਧਾਲੂਆਂ ਦਾ ਇਕੱਠ ਉਮੜਿਆ ਹੋਇਆ ਹੈ।

ਬਾਬਾ ਸੋਢਲ ਮੇਲੇ 'ਤੇ ਲੋਕਾਂ ਦੀ ਭੀੜ ਨੇ ਕੋਰੋਨਾ ਹਦਾਇਤਾਂ ਦੀਆਂ ਉਡਾਈਆਂ ਧੱਜੀਆਂ

ਬਾਬਾ ਸੋਢਲ ਦੇ ਪ੍ਰਵੇਸ਼ ਦੁਆਰ ਦੇ ਅੰਦਰ ਜਾਣ ਦੀ ਵੀ ਮਨਾਹੀ ਕੀਤੀ ਗਈ ਹੈ, ਜਿਸ ਨੂੰ ਵੀ ਸ਼ਰਧਾਲੂ ਅਣਗੌਲਿਆਂ ਕਰਦੇ ਰਹੇ। ਮੇਲੇ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਦੇਖਣ ਪਹੁੰਚੀ ਈਟੀਵੀ ਭਾਰਤ ਦੀ ਟੀਮ ਨੇ ਮੌਕਾ ਵੇਖਿਆ ਤਾਂ ਮੰਦਿਰ ਵਿੱਚ ਲੋਕਾਂ ਦੀ ਭੀੜ ਦਾ ਇਕੱਠ ਹੁੰਦਾ ਦਿਖਾਈ ਦਿੱਤਾ। ਜਦਕਿ ਪੁਲਿਸ ਕਮਿਸ਼ਨਰ ਗੁਰਪੀਤ ਸਿੰਘ ਭੁੱਲਰ ਨੇ ਬੀਤੇ ਦਿਨ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਇਸ ਵਾਰ ਮੇਲੇ ਵਿੱਚ ਲੋਕਾਂ ਦੀ ਭੀੜ ਨਹੀਂ ਹੋਵੇਗੀ ਪਰ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਸਨ।

ਮੇਲੇ ਦੌਰਾਨ ਕੋਰੋਨਾ ਮਹਾਂਮਾਰੀ ਵਿੱਚ ਦਿੱਤੀਆਂ ਹਦਾਇਤਾਂ ਦੀ ਸ਼ਰੇਆਮ ਧੱਜੀਆਂ ਉੱਡਦੀਆਂ ਨਜ਼ਰ ਆਈਆਂ। ਕਈ ਸ਼ਰਧਾਲੂ ਬਿਨਾਂ ਮਾਸਕ ਅਤੇ ਸਮਾਜਿਕ ਦੂਰੀ ਦੇ ਮੰਦਿਰ ਦੇ ਅੰਦਰ ਮੱਥਾ ਟੇਕਣ ਆਉਂਦੇ ਦਿਖਾਈ ਦਿੱਤੇ।

ਚੱਢਾ ਕਮੇਟੀ ਦੇ ਪ੍ਰਧਾਨ ਵਿਪਨ ਚੱਢਾ ਨੇ ਦੱਸਿਆ ਇੱਕ ਸਤੰਬਰ ਤੋਂ ਸ੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਸ਼ੁਰੂ ਹੋ ਗਿਆ ਹੈ। ਸਵੇਰੇ ਪੰਜ ਤੋਂ ਸ਼ਾਮ ਸੱਤ ਵਜੇ ਤੱਕ ਬਾਬਾ ਜੀ ਦੀ ਪੂਜਾ ਅਰਚਨਾ ਹੋਵੇਗੀ ਅਤੇ ਲੋਕਾਂ ਨੂੰ ਕੋਵਿਡ-19 ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.