ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ( leader Shiromani Akali Dal Surjit Singh Rakhra) ਵੱਲੋਂ ਵੀ ਪੰਜਾਬ ਸਰਕਾਰ ਅਤੇ ਕਈ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਗਏ ਹਨ ਰੱਖੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਮੂਰੀਅਤ ਸਾਨੂੰ ਇਹ ਅਧਿਕਾਰ ਦਿੰਦੀ ਹੈ ਕਿ ਅਸੀਂ ਕਿਸੇ ਵੀ ਖ਼ਿਲਾਫ਼ ਪ੍ਰਸ਼ਨ ਕਰ ਸਕਦੇ ਹਾਂ ਅਤੇ ਸਾਨੂੰ ਕਦੀ ਵੀ ਉਹਨਾਂ ਉਤੇ ਕਿੰਤੂ-ਪ੍ਰੰਤੂ ਨਹੀਂ ਕਰਨੀ ਚਾਹੀਦੀ ਰੱਖੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਉੱਤੇ ਦਿੱਤੀ ਗਈ ਟਿੱਪਣੀ ਕਰਕੇ ਮੁਆਫੀ ਮੰਗਣੀ (Apologies for commenting) ਚਾਹੀਦੀ ਹੈ ਅਤੇ ਆਪਣੇ ਬਿਆਨ ਵਾਪਸ ਲੈਣਾ ਚਾਹੀਦਾ ਹੈ।
ਕਿਸਾਨਾਂ ਉੱਤੇ ਟਿੱਪਣੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਉੱਤੇ ਟਿੱਪਣੀ ਕੀਤੀ ਗਈ ਸੀ ਕਿ ਕੁਝ ਕਿਸਾਨ ਪੈਸਿਆਂ ਦੀ ਖਾਤਿਰ ਧਰਨਾ ਲਗਾ ਕੇ ਬੈਠੇ ਹਨ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਰਜੀਤ ਸਿੰਘ ਰੱਖੜਾ ਦਾ ਬਿਆਨ ਸਾਹਮਣੇ ਆਇਆ ਹੈ।ਜਿਸ ਵਿੱਚ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ਬਦਾਂ ਦੇ ਨਾਲ ਘਿਰਿਆ ਹੈ ਹੁਣ ਵੇਖਣਾ ਹੋਵੇਗਾ ਕਿ ਕਿਸਾਨ ਜਥੇਬੰਦੀਆਂ ਅਤੇ ਸਿਆਸਤਦਾਨ ਇਸ ਦਾ ਇਸ ਤਰ੍ਹਾਂ ਇਕੱਠੇ ਹੋ ਕੇ ਵਿਰੋਧ ਕਰਦੀਆਂ ਹਨ ਅਤੇ ਜੋ ਕਿਸਾਨ ਆਗੂ ਵੱਲੋਂ ਭੁੱਖ ਹੜਤਾਲ (A hunger strike was held by the farmer leader) ਰੱਖੀ ਗਈ ਹੈ ਉਹ ਕਦੋਂ ਤਕ ਖਤਮ ਹੁੰਦੀ ਹੈ ਜਾਂ ਬਾਪੂ ਸੂਰਤ ਸਿੰਘ ਵਾਂਗੂੰ ਕਿਸਾਨਾਂ ਨੂੰ ਲੰਮਾ ਘੋਲ ਕਰਨਾ ਪੈਂਦਾ ਹੈ।
ਚੰਡੀਗੜ੍ਹ ਲਈ ਸਟੈਂਡ: ਚੰਡੀਗੜ੍ਹ ਦੇ ਮੁੱਦੇ ਉੱਤੇ ਬੋਲਦੇ ਹੋਏ ਕਿਹਾ ਕਿ ਚੰਡੀਗੜ੍ਹ ਪੰਜਾਬ ਦੇ ਕੁਰਬਾਨੀਆਂ ਤੋਂ ਬਾਅਦ ਬਣਿਆ ਹੈ ਅਤੇ ਪੰਜਾਬ ਦਾ ਸਭ ਤੋਂ ਵੱਡਾ ਚੰਡੀਗੜ੍ਹ ਦੇ ਹੈ ਉਨ੍ਹਾਂ ਨੇ ਭਗਵੰਤ ਮਾਨ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਚੰਡੀਗੜ੍ਹ ਲਈ ਆਪਣਾ ਸਟੈਂਡ (Own stand for Chandigarh) ਵੀ ਕਾਇਮ ਰੱਖਣਾ ਚਾਹੀਦਾ ਹੈ ਓਥੇ ਹੀ ਅੰਮ੍ਰਿਤਪਾਲ ਤੇ ਬੋਲਦੇ ਹੋਏ ਰੱਖੜਾ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਅਰਦਾਸ ਕਰਕੇ ਚਲਦਾ ਹੈ ਉਹ ਵਧੀਆ ਗੱਲ ਹੈ ਅਤੇ ਗੁਰੂ ਨਾਨਕ ਖੁਦ ਉਸਦੇ ਅੰਗ ਸੰਗ ਸਹਾਈ ਹੁੰਦਾ ਹੈ
ਇਹ ਵੀ ਪੜ੍ਹੋ: ਅਕਾਲੀ ਦਲ ਦਾ ਮੰਥਨ: ਵੱਖਰੀ ਜ਼ਮੀਨ ਅਲਾਟ ਕਰਨ ਦੀ ਮੰਗ ਨੂੰ ਲੈ ਕੇ ਪਾਰਟੀ ਦੀ ਅਹਿਮ ਮੀਟਿੰਗ