ਜਲੰਧਰ: ਸ਼ਹਿਰ ਦੇ ਦਕੋਹਾ ਇਲਾਕੇ ਵਿੱਚ ਬੀਤੇ ਦਿਨੀਂ ਦੋ ਸਾਲ ਦੀ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਪੁਲਿਸ ਨੂੰ ਘਟਨਾ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਕਾਰਵਾਈ ਅਮਲ 'ਚ ਲਿਆਉਂਦਿਆਂ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਜਿਸ ਮਗਰੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਥਾਣਾ ਰਾਮਾਮੰਡੀ ਦੇ ਐਸ.ਐਚ.ਓ. ਸੁਲੱਖਣ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੋਰਾਹਾ ਇਲਾਕੇ ਵਿੱਚ ਪੈਂਦੇ ਬਾਬਾ ਬੁੱਢਾ ਸਿੰਘ ਨਗਰ ਦਾ ਵਾਸੀ ਹੈ। ਦੋ ਸਾਲ ਦੀ ਬੱਚੀ ਦਾ ਪਿਤਾ ਅਤੇ ਮੁਲਜ਼ਮ ਸਾਦਿਕ ਜਲੰਧਰ ਕੰਟੇਨਮਿੰਟ ਜ਼ੋਨ ਵਿੱਚ ਕੰਮ ਕਰਦਾ ਹੈ। ਸਾਦਿਕ ਦਾ ਇਨ੍ਹਾਂ ਦੇ ਘਰ ਆਉਣਾ ਜਾਣਾ ਸੀ ਅਤੇ ਰੋਜ਼ ਬੱਚੀ ਨੂੰ ਆਪਣੇ ਨਾਲ ਖਿਡਾਉਣ ਲਈ ਲੈ ਜਾਂਦਾ ਸੀ। ਇਸੇ ਤਰ੍ਹਾਂ ਹੀ ਦੋਸ਼ੀ ਬੱਚੇ ਨੂੰ ਆਪਣੇ ਨਾਲ ਲੈ ਕੇ ਗਿਆ ਸੀ ਅਤੇ ਦੋ ਘੰਟੇ ਬਾਅਦ ਉੱਥੇ ਹੀ ਛੱਡ ਕੇ ਚਲਾ ਗਿਆ।
ਜਦ ਉਸਦੀ ਮਾਂ ਨੂੰ ਉਸ ਦੇ ਕੱਪੜੇ ਦੇਖੇ ਤਾਂ ਲੜਕੀ ਦਾ ਖ਼ੂਨ ਵਹਿ ਰਿਹਾ ਸੀ। ਸਿਵਲ ਹਸਪਤਾਲ ਮੈਡੀਕਲ ਕਰਵਾਉਣ ਤੋਂ ਬਾਅਦ ਪਤਾ ਚੱਲਿਆ ਕਿ ਬੱਚੀ ਦੇ ਨਾਲ ਰੇਪ ਹੋਇਆ ਹੈ। ਪੁਲਿਸ ਨੇ ਮੁਲਜ਼ਮ ਸਾਦਿਕ ਦੇ ਖ਼ਿਲਾਫ਼ 376 ਦਾ ਮਾਮਲਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।