ਜਲੰਧਰ: ਦਿੱਲੀ ਤੋਂ ਆਪਣਾ ਮੋਰਚਾ ਫਤਹਿ ਕਰਕੇ ਕਿਸਾਨ ਹੁਣ ਆਪਣੇ ਘਰਾਂ ਨੂੰ ਪਰਤਣ ਲੱਗ ਪਏ ਹਨ, ਜ਼ਿਕਰਯੋਗ ਹੈ ਕਿ 11 ਤਰੀਕ ਨੂੰ ਕਿਸਾਨਾਂ ਵੱਲੋਂ ਦਿੱਲੀ ਬਾਰਡਰ ਖਾਲੀ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਚੱਲਦੇ ਕਿਸਾਨਾਂ ਦੇ ਕਾਫ਼ਲੇ ਆਪਣੇ-ਆਪਣੇ ਘਰਾਂ ਵੱਲ ਰਵਾਨਾ ਹੋ ਚੁੱਕੇ ਹਨ। ਇਸੇ ਦੇ ਚੱਲਦੇ ਜਲੰਧਰ ਵਿਖੇ ਵੀ ਕਿਸਾਨਾਂ ਦੇ ਜੱਥਿਆਂ ਦਾ ਵਾਪਸ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਕਿਸਾਨਾਂ ਦੇ ਵਾਪਸ ਆਉਣ 'ਤੇ ਉਨ੍ਹਾਂ ਦੇ ਪਿੰਡ ਵਾਸੀ ਅਤੇ ਆਮ ਲੋਕਾਂ ਵੱਲੋਂ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਜਾ ਰਿਹਾ ਹੈ, ਜਲੰਧਰ ਵਿਖੇ ਵੀ ਕਿਸਾਨਾਂ ਦਾ ਜੱਥਾ ਜਦੋਂ ਪਹੁੰਚਿਆ ਤਾਂ ਆਮ ਲੋਕਾਂ ਅਤੇ ਉਨ੍ਹਾਂ ਦੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਹਾਰ ਪਾ ਕੇ ਅਤੇ ਮਠਿਆਈਆਂ ਖਵਾ ਕੇ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਲੋਕਾਂ ਨੇ ਢੋਲ ਦੀ ਥਾਪ 'ਤੇ ਭੰਗੜੇ ਵੀ ਪਾਏ।
ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂ ਅਮਰਜੋਤ ਨੇ ਕਿਹਾ ਕਿ ਪਿਛਲੇ 1 ਸਾਲ ਤੋਂ ਜ਼ਿਆਦਾ ਸਮਾਂ ਕਿਸਾਨੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਦਿੱਲੀ ਦੇ ਬਾਰਡਰ 'ਤੇ ਘਟਿਆ ਹੈ। ਹੁਣ ਜਦੋਂ ਇਹ ਕਿਸਾਨ ਆਪਣਾ ਮੋਰਚਾ ਫਤਿਹ ਕਰ ਕੇ ਕੇਂਦਰ ਸਰਕਾਰ ਵੱਲੋਂ ਤਿੰਨੇ ਕਿਸਾਨੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਆਪਣੇ ਆਪਣੇ ਘਰਾਂ ਨੂੰ ਪਰਤ ਰਹੇ ਹਨ। ਉਨ੍ਹਾਂ ਮੁਤਾਬਕ ਹੁਣ ਇਨ੍ਹਾਂ ਕਿਸਾਨਾਂ ਦਾ ਜੋ ਦਿੱਲੀ ਬਾਰਡਰ ਤੋਂ ਵਾਪਸ ਆ ਰਹੇ ਹਨ, ਪਿੰਡ ਵਾਸੀਆਂ ਅਤੇ ਆਮ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ:- ਅੰਦੋਲਨ ਦੇ ਯੋਧਿਆਂ ਦੀ ਘਰ ਵਾਪਸੀ, ਦਿੱਲੀ ਸਰਹੱਦ ’ਤੇ ਜਸ਼ਨ