ਜਲੰਧਰ: ਦੋ ਮੁਲਜ਼ਮਾਂ ਨੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਸੰਗਤ ਨਗਰ 'ਚ ਅੱਧੀ ਰਾਤ ਨੂੰ ਵਾਪਰੀ। ਮੁਲਜ਼ਮ ਮ੍ਰਿਤਕ ਦੇ ਕਦੇ ਦੋਸਤ ਹੁੰਦੇ ਸਨ ਪਰ ਇਹ ਦੋਸਤੀ ਦੁਸ਼ਮਣੀ 'ਚ ਬਦਲ ਗਈ ਤੇ ਨਤੀਜਾ ਇਹ ਨਿਕਲਿਆਂ ਕਿ ਦੋ ਦੋਸਤਾਂ ਨੇ ਆਪਣੇ ਹੀ ਦੋਸਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਜਲੰਧਰ ਦੀ ਏਡੀਸੀਪੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦਿਓਲ ਨਗਰ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਜਿਨ੍ਹਾਂ ਨੇ ਕਤਲ ਕੀਤਾ, ਉਹ ਕਦੇ ਜਸਪ੍ਰੀਤ ਦੇ ਦੋਸਤ ਹੁੰਦੇ ਸਨ ਪਰ ਜਸਪ੍ਰੀਤ ਦੇ ਕਿਸੇ ਇੱਕ ਦੋਸਤ ਦੇ ਪਰਿਵਾਰ ਨਾਲ ਗ਼ਲਤ ਸਬੰਧ ਬਣ ਗਏ ਸਨ ਜਿਸ ਕਾਰਨ ਉਨ੍ਹਾਂ ਨੇ ਜਸਪ੍ਰੀਤ ਨੂੰ ਮਾਰ ਦਿੱਤਾ।
ਪੁਲਿਸ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਫ਼ਿਲਹਾਲ ਦੋਵੇਂ ਮੁਲਜ਼ਮ ਫਰਾਰ ਹਨ ਪਰ ਪੁਲਿਸ ਉਨ੍ਹਾਂ ਦੀ ਭਾਲ ਚ ਲੱਗੀ ਹੋਈ ਹੈ।