ਜਲੰਧਰ: ਪੰਜਾਬ ਦੀ ਡਗਮਗਾ ਰਹੀ ਕਾਨੂੰਨ ਵਿਵਸਥਾ ਵਿਚਾਲੇ ਜਲੰਧਰ ਦੇ ਨਕੋਦਰ ਇਲਾਕੇ ਵਿੱਚ ਪਿਛਲੇ ਦਿਨੀ ਅਣਪਛਾਤੇ ਹਮਲਾਵਰਾਂ ਵੱਲੋਂ ਕੱਪੜਾ ਵਪਾਰੀ ਟਿੰਮੀ ਚਾਵਲਾ ਦਾ ਸ਼ਰੇਆਮ ਕਤਲ (The brutal murder of Timmy Chawla) ਕਰ ਦਿੱਤਾ ਗਿਆ ਸੀ ਅਤੇ ਮਾਮਲੇ ਵਿੱਚ ਪੁਲਿਸ ਦੇ ਹੱਥ ਹੁਣ ਤੱਕ ਖਾਲੀ ਹਨ। ਹੁਣ ਉਨ੍ਹਾਂ ਦੀ ਪਤਨੀ ਛੈਲੀ ਚਾਲਵਾ ਇਨਸਾਫ ਲਈ ਕੈਂਡਲ ਮਾਰਚ (The family marched in the city for justice) ਕੱਢਿਆ ਅਤੇ ਕੈਂਡਲ ਮਾਰਚ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ।
ਬੀਮੇ ਦੀ ਰਾਸ਼ੀ ਸਮੇਤ ਦੋ ਕਰੋੜ ਰੁਪਏ: ਪੰਜਾਬ ਸਰਕਾਰ ਵੱਲੋਂ ਟਿੰਮੀ ਚਾਵਲਾ ਦੇ ਸੁਰੱਖਿਆ ਕਰਮੀ (Timmy Chawlas security guard) ਦੇ ਪਰਿਵਾਰ ਨੂੰ ਬੀਮੇ ਦੀ ਰਾਸ਼ੀ ਸਮੇਤ ਦੋ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਓਥੇ ਹੀ ਟਿੰਮੀ ਚਾਵਲਾ ਦਾ ਪਰਿਵਾਰ ਅੱਜ ਵੀ ਸਰਕਾਰ ਅੱਗੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਟਿੰਮੀ ਚਾਵਲਾ ਦੇ ਪਰਿਵਾਰ ਵੱਲੋਂ ਪਹਿਲੇ ਸੜਕ ਉੱਪਰ ਧਰਨਾ ਦਿੱਤਾ (Dharna was given on the road) ਗਿਆ ਅਤੇ ਉਸਤੋਂ ਬਾਅਦ ਇੱਕ ਕੈਂਡਲ ਮਾਰਚ ਕੱਢਿਆ ਗਿਆ।
ਮਿਲੇ ਸਿਰਫ਼ ਦਿਲਾਸੇ: ਇਸ ਮੌਕੇ ਟਿੰਮੀ ਚਾਵਲਾ ਦੀ ਪਤਨੀ ਸ਼ੈਲੀ ਚਾਵਲਾ (Timmy Chawlas wife Shelley Chawla) ਨੇ ਕਿਹਾ ਕਿ ਉਸਦੇ ਪਤੀ ਦੇ ਕਤਲ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਸਿਰਫ ਉਸਨੂੰ ਦਿਲਾਸੇ ਦਿੰਦੀ ਹੀ ਨਜਰ ਆ ਰਹੀ ਹੈ ਜਦਕਿ ਮੁਲਜ਼ਮਾਂ ਖਿਲਾਫ ਕੋਈ ਕਾਰਵਾਹੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਉਸਦੇ ਪਤੀ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਹੀ ਕਰੇ।
ਇਹ ਵੀ ਪੜ੍ਹੋ: ਵਾਤਾਵਰਣ ਬਚਾਉਣ ਲਈ ਨੌਜਵਾਨਾਂ ਦਾ ਉਪਰਾਲਾ, 82 ਤਰ੍ਹਾਂ ਦੇ ਅਲੋਪ ਹੋ ਰਹੇ ਬੂਟਿਆਂ ਦੇ ਜੰਗਲ ਕੀਤੇ ਆਬਾਦ
ਇਸਦੇ ਨਾਲ ਹੀ ਉਸਨੇ ਇਹ ਵੀ ਮੰਗ ਕੀਤੀ ਕਿ ਉਸਦੇ ਪਰਿਵਾਰ ਨੂੰ ਸਰਕਾਰ ਕੋਲੋਂ ਕੋਈ ਮੁਆਵਜਾ ਨਹੀਂ (No compensation is required from the government) ਚਾਹੀਦਾ। ਸਰਕਾਰ ਉਸਨੂੰ ਉਸਦੀ ਯੋਗਤਾ ਮੁਰਾਬਕ ਨੌਕਰੀ ਦੇ ਦੇਵੇ ਤਾਂਕਿ ਉਹ ਆਪਣਾ ਅਤੇ ਆਪਣੀ ਦੋ ਛੋਟੀਆਂ ਬੱਚਿਆਂ ਨਾਲ ਆਪਣੇ ਪਰਿਵਾਰ ਦਾ ਗੁਜਾਰਾ ਕਰ ਸਕੇ । ਜਿਕਰਯੋਗ ਹੈ ਕਿ ਇਸ ਕਤਲ ਮਾਮਲੇ ਵਿਚ ਪੁਲਿਸ ਕੁੱਝ ਲੋਕਾਂ ਨੂੰ ਪ੍ਰੋਕਸ਼ਨ ਵਾਰੰਟ ਉੱਤੇ ਲਿਆ ਕੇ ਪੁੱਛਗਿੱਛ ਕੀਤੀ ਹੈ ਪਰ ਹੁਣ ਤੱਕ ਕੋਈ ਮੁਲਜ਼ਮ ਨਹੀਂ ਫੜ੍ਹਿਆ ਗਿਆ।